ਪੀਜੀਆਈ ਦੇ ਐਡਵਾਂਸਡ ਆਈ ਸੈਂਟਰ ਵੱਲੋਂ ਜਾਗਰੂਕਤਾ ਵਾਕ

ਚੰਡੀਗੜ੍ਹ, 10 ਮਾਰਚ (ਖ਼ਬਰ ਖਾਸ ਬਿਊਰੋ)

ਪੀਜੀਆਈ ਦੇ ਐਡਵਾਂਸਡ ਆਈ ਸੈਂਟਰ ਵੱਲੋਂ ਅੱਖਾਂ ਦੀ ਬਿਮਾਰੀ ਗਲੂਕੌਮਾ ਬਾਰੇ ਜਾਗਰੂਕਤਾ ਫੈਲਾਉਣ ਲਈ ਅੱਜ ਸਵੇਰੇ ਇੱਕ ਜਾਗਰੂਕਤਾ ਵਾਕ ਕਰਵਾਈ ਗਈ। ਵਿਭਾਗ ਦੇ ਮੁਖੀ ਪ੍ਰੋਫ਼ੈਸਰ ਸੁਰਿੰਦਰ ਸਿੰਘ ਪਾਂਡਵ ਦੀ ਅਗਵਾਈ ਹੇਠ ਰੌਕ ਗਾਰਡਨ ਤੋਂ ਸੁਖਨਾ ਝੀਲ ਤੱਕ ਕਰਵਾਈ ਗਈ ਇਹ ਵਾਕ ਸਾਬਕਾ ਡਾਇਰੈਕਟਰ ਪਦਮਸ੍ਰੀ ਪ੍ਰੋ. ਜਗਤ ਰਾਮ ਦੀ ਹਾਜ਼ਰੀ ਵਿੱਚ ਕੀਤੀ ਗਈ। ਸਮਾਪਤੀ ਤੋਂ ਬਾਅਦ ਰਾਜੀਵ ਮਹਿਤਾ ਦੀ ਅਗਵਾਈ ਹੇਠ ਚੰਡੀਗੜ੍ਹ ਥੀਏਟਰ ਗਰੁੱਪ ਵੱਲੋਂ ਇੱਕ ਗਲੂਕੋਮਾ ਜਾਗਰੂਕਤਾ ਸਕਿੱਟ ਵੀ ਖੇਡਿਆ ਗਿਆ।

ਡਾਕਟਰਾਂ ਨੇ ਦੱਸਿਆ ਕਿ ਗਲੂਕੋਮਾ ਰੋਕਥਾਮਯੋਗ ਪੱਕੇ ਤੌਰ ’ਤੇ ਅੰਨ੍ਹੇਪਣ ਦਾ ਮੁੱਖ ਕਾਰਨ ਹੈ ਅਤੇ ਇਸ ਦੇ ਮਰੀਜ਼ ਵਧ ਰਹੇ ਹਨ। 40 ਸਾਲ ਦੀ ਉਮਰ ਦੇ ਹਰ 200 ਲੋਕਾਂ ਵਿੱਚੋਂ ਇੱਕ ਨੂੰ ਗਲੂਕੋਮਾ ਹੈ ਅਤੇ ਇਹ ਗਿਣਤੀ 80 ਸਾਲ ਦੀ ਉਮਰ ਦੇ ਹਰ 8 ਵਿੱਚੋਂ ਇੱਕ ਹੋ ਜਾਂਦੀ ਹੈ। ਵਧ ਰਹੀ ਅਬਾਦੀ ਦੇ ਨਾਲ਼ ਗਲੂਕੋਮਾ ਹੋਰ ਵੀ ਆਮ ਹੁੰਦਾ ਜਾ ਰਿਹਾ ਹੈ। ਵਰਤਮਾਨ ਵਿੱਚ ਗਲੂਕੋਮਾ ਦੁਨੀਆ ਭਰ ਵਿੱਚ ਲਗਭਗ 80 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਨ੍ਹਾਂ ਵਿੱਚੋਂ ਲਗਭਗ ਅੱਧੇ ਇਸ ਗੱਲ ਤੋਂ ਅਣਜਾਣ ਹਨ ਕਿ ਉਨ੍ਹਾਂ ਨੂੰ ਇਹ ਬਿਮਾਰੀ ਹੈ। ਅੱਖਾਂ ਦੀ ਇਸ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਨਜ਼ਰ ਦੇ ਨੁਕਸਾਨ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

Leave a Reply

Your email address will not be published. Required fields are marked *