ਪੱਛਮੀ ਕਮਾਂਡ ਨੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ

ਚੰਡੀਗੜ੍ਹ, 10 ਮਾਰਚ (ਖ਼ਬਰ ਖਾਸ ਬਿਊਰੋ)

ਇੱਥੋਂ ਦੇ ਚੰਡੀਮੰਦਰ ਵਿੱਚ ਸਥਿਤ ਮਿਲਟਰੀ ਸਟੇਸ਼ਨ ਪੱਛਮੀ ਕਮਾਂਡ ਵਿੱਚ ਕੌਮਾਂਤਰੀ ਮਹਿਲਾ ਦਿਵਸ ’ਤੇ ਦੋ ਦਿਨਾਂ ਸਮਾਗਮ ਕਰਵਾਏ ਗਏ। ਇਸ ਦੌਰਾਨ ਔਰਤਾਂ ਦੀ ਸਿਹਤ, ਤੰਦਰੁਸਤੀ, ਸਵੈ-ਨਿਰਭਰਤਾ ਅਤੇ ਭਵਿੱਖ ਦੇ ਮੌਕਿਆਂ ’ਤੇ ਕੇਂਦਰਿਤ ਵੱਖ-ਵੱਖ ਗਤੀਵਿਧੀਆਂ ਕਰਵਾਈ ਗਈਆਂ।

ਇਸ ਮੌਕੇ ਕਮਾਂਡ ਹਸਪਤਾਲ, ਪੱਛਮੀ ਕਮਾਂਡ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਖੂਨਦਾਨ ਕੀਤਾ। ਇਸ ਦੇ ਨਾਲ ਹੀ ਆਰਮੀ ਵਾਈਵਜ਼ ਵੈਲਫੇਅਰ ਐਸੋਸੀਏਸ਼ਨ ਨੇ ਫੌਜ ਦੀਆਂ ਔਰਤਾਂ ਦੀ ਉੱਦਮੀ ਭਾਵਨਾ ਨੂੰ ਪ੍ਰਦਰਸ਼ਿਤ ਕਰਨ ਅਤੇ ਉਤਸ਼ਾਹਿਤ ਕਰਨ ਲਈ ਮੇਲਾ ਲਗਾਇਆ ਗਿਆ। ਇਸ ਵਿੱਚ ਕਈ ਤਰ੍ਹਾਂ ਦੇ ਹੱਥ ਨਾਲ ਬਣੇ ਉਤਪਾਦ ਪੇਸ਼ ਕੀਤੇ ਗਏ, ਜੋ ਔਰਤਾਂ ਦੀ ਆਰਥਿਕ ਸਵੈ-ਨਿਰਭਰਤਾ ਲਈ ਸਿਰਜਣਾਤਮਕਤਾ ਅਤੇ ਯੋਗਤਾ ਨੂੰ ਦਰਸਾਉਂਦੇ ਹਨ।

ਹੋਰ ਪੜ੍ਹੋ 👉  ਪਟਿਆਲਾ ਪੁਲਿਸ ਦਾ ਬਦਮਾਸ਼ ਨਾਲ ਮੁਕਾਬਲਾ,ਦੁਵੱਲੀ ਗੋਲੀਬਾਰੀ ਮਗਰੋਂ ਅਪਰਾਧੀ ਗ੍ਰਿਫ਼ਤਾਰ

ਆਰਮੀ ਵਾਈਵਜ਼ ਵੈੱਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਸੁਚੀ ਕਟਿਆਰ ਨੇ ਫੌਜ ਨਾਲ ਸਬੰਧਤ ਔਰਤਾਂ ਦੁਆਰਾ ਕੀਤੇ ਗਏ ਬਲੀਦਾਨਾਂ ਅਤੇ ਯੋਗਦਾਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਰਤੀ ਫੌਜ ਦੁਆਰਾ ਜੀਵਨ ਦੇ ਸਾਰੇ ਖੇਤਰਾਂ ਵਿੱਚ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਨਿਰੰਤਰ ਯਤਨਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

Leave a Reply

Your email address will not be published. Required fields are marked *