MP, Mla, ਮੰਤਰੀਆਂ ਦੇ ਘਰ ਅੱਗੇ ਗੱਜਣਗੇ ਕਿਸਾਨ

ਚੰਡੀਗੜ੍ਹ 9 ਮਾਰਚ, (ਖ਼ਬਰ ਖਾਸ ਬਿਊਰੋ)

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉਤੇ ਸਮੂਹ ਕਿਸਾਨ ਯੂਨੀਅਨਾਂ ਵਲੋਂ ਸੌਮਵਾਰ ਨੂੰ ਆਮ ਆਦਮੀ ਪਾਰਟੀ ਦੇ ਸਮੂਹ ਵਿਧਾਇਕਾਂ ਅਤੇ ਮੰਤਰੀਆਂ ਦੇ ਘਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਇਹ ਰੋਸ ਪ੍ਰਦਰਸ਼ਨ ਸਵੇਰੇ ਗਿਆਰਾਂ ਵਜੇ ਸ਼ੁਰੂ ਹੋਵੇਗਾ ਅਤੇ ਬਾਦ ਦੁਪਹਿਰ ਤਿੰਨ ਵਜੇ ਤੱਕ ਜਾਰੀ ਰਹੇਗਾ।

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਡਾ ਦਰਸ਼ਨ ਪਾਲ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਤਮਾਮ ਕਿਸਾਨ ਜਥੇਬੰਦੀਆਂ ਕੱਲ ਨੂੰ ਸਾਰੇ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਐਮਐਲਏਆਂ ਤੇ ਐਮ.ਪੀਜ਼ ਦੇ ਘਰਾਂ ਤੇ ਦਫਤਰਾਂ ਦੇ ਅੱਗੇ ਧਰਨੇ ਦਿੱਤੇ ਜਾਣਗੇ।

ਡਾ ਦਰਸ਼ਨਪਾਲ ਨੇ ਸਾਰੇ  ਆਗੂਆਂ ਤੇ ਵਰਕਰਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਿਆਂ ਕਿਹਾ ਕਿ ਪੰਜ ਮਾਰਚ ਨੂੰ ਸਾਡੇ (ਕਿਸਾਨ ਆਗੂਆਂ) ਉੱਤੇ ਢਾਹੇ ਹੋਏ ਜਬਰ ਗ੍ਰਿਫਤਾਰੀਆਂ ਜੇਲਾਂ ਚ ਭੇਜਣ ਦੇ ਮੁੱਦੇ ਦੇ ਰੋਸ ਦੇ ਵਜੋਂ ਅਤੇ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਪਣੇ ਕਾਫਲੇ ਬੰਨ ਕੇ ਕੱਲ ਦੇ ਪ੍ਰੋਗਰਾਮਾਂ ਦੇ ਵਿੱਚ ਪਹੁੰਚੋ । ਉਹਨਾਂ ਆਗੂਆਂ ਨੂੰ ਆਪੋ ਆਪਣੀਆਂ ਜਥੇਬੰਦੀਆਂ ਦੇ ਆਗੂਆਂ ਨਾਲ ਸੰਪਰਕ ਕਰਕੇ ਆਪਣੇ ਹਲਕੇ ਦੇ ਜਿਵੇਂ ਵੀ ਉਹਨਾਂ ਨੇ ਫੈਸਲਾ ਕੀਤਾ ਹੋਇਆ ਹੈ ਜਿਸ ਵੀ ਐਮਐਲਏ ਐਮਪੀ ਦੇ ਘਰ ਅੱਗੇ ਧਰਨਾ ਲਾਉਣਾ ਹੈ ਉਸ ਦਾ ਤੁਸੀਂ ਬਲਕਿ ਜ਼ੋਰਦਾਰ ਤਰੀਕੇ ਦੇ ਨਾਲ ਕੱਲ ਦੇ ਰੋਸ ਧਰਨਿਆਂ ਨੂੰ ਕਾਮਯਾਬ ਕਰੋ 11 ਵਜੇ ਤੋਂ ਲੈ ਕੇਤ ਵਜੇ ਤੱਕ ਸਾਰੇ ਪੰਜਾਬ ਦੇ ਵਿੱਚ ਰੋਸ ਧਰਨੇ ਲੱਗਣਗੇ।

ਉਹਨਾਂ ਕਿਹਾ ਕਿ ਇਹ ਮੌਕਾ ਹੈ ਆਪਣੀ ਇੱਕ ਜੁਟਤਾ ਨੂੰ ਦਿਖਾਉਣ ਦਾ ਆਪਣੀ ਤਾਕਤ ਨੂੰ ਦਿਖਾਉਣ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸੰਘਰਸ਼ਾਂ ਨੂੰ ਕਾਮਯਾਬ ਕਰਨ ਦਾ ਹੈ। ਜੇ ਕੇਂਦਰ ਸਰਕਾਰ ਤੋਂ ਆਪਣੇ ਮੁੱਦੇ ਅਸੀਂ ਹੱਲ ਕਰਾਉਣੇ ਹਨ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣੀਆਂ ਹਨ ਤਾਂ ਆਪਣੇ ਏਕਤੇ ਨੂੰ ਏਕੇ ਨੂੰ ਜਮੀਨ ਉਤੇ ਉਤਾਰੋ ਅਤੇ ਪੰਜਾਬ ਸਰਕਾਰ ਵੱਲੋਂ ਪੰਜ ਮਾਰਚ ਨੂੰ ਕੀਤੇ ਗਏ ਤਸ਼ੱਦਦ ਦਾ ਮੂੰਹ ਤੋੜਵਾਂ ਜਵਾਬ ਦਿਓ ਅਤੇ ਦੱਸੋ ਕਿ ਅਸੀਂ ਇੱਕ ਹਾਂ ਤੇ ਅਸੀਂ ਇੱਕ ਹੋ ਕੇ ਆਪਣਾ ਸੰਘਰਸ਼ ਕਰਦੇ ਰਹਾਂਗੇ।

Leave a Reply

Your email address will not be published. Required fields are marked *