ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹਟਾਉਣ ਤੇ ਅਕਾਲੀ ਦਲ 1920 ਨੇ ਸਿੱਖ‌ ਕੌਮ ਲਈ ਕਾਲਾ ਦਿਨ ਦੱਸਿਆ

ਅੰਮ੍ਰਿਤਸਰ 7 ਮਾਰਚ (ਖ਼ਬਰ ਖਾਸ ਬਿਊਰੋ)

ਸਾਬਕਾ ਸਪੀਕਰ ਰਵੀਇੰਦਰ ਸਿੰਘ ਪ੍ਰਧਾਨ ਅਕਾਲੀ ਦਲ 1920 ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਾਦਲਾਂ ਪਹਿਲਾਂ ਜਥੇਦਾਰਾਂ ਨੂੰ ਸਰਕਾਰੀ ਕੋਠੀ ਸੱਦ ਕੇ ਸਿੱਖ ਕੌਮ ਦੇ ਦੋਸ਼ੀ ਨੂੰ ਸਜ਼ਾ ਮੁਆਫ ਕਰਵਾਈ ਤੇ ਹੁਣ ਤਖ਼ਤਾਂ ਦੇ ਜਥੇਦਾਰਾਂ ਨੂੰ ਜਿਵੇਂ ਗੱਦੀ ਤੋਂ ਲਾਹ ਰਹੇ ਹਨ,ਇਹ ਸਿੱਖ ਪੰਥ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ, ਜਿਸ ਦੀ ਅਕਾਲੀ ਦਲ 1920 ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹੈ।‌ ਉਨਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀਆ ਪ੍ਰਤੀਨਿਧਤ ਜਮਾਤਾਂ ਹਨ ਪਰ ਬਾਦਲਾਂ ਨੇ ਪਰਿਵਾਰਵਾਦ ਤੱਕ ਸੀਮਤ ਕਰ ਦਿੱਤਾ। ਉਨਾਂ ਕਿਹਾ ਸੀ ਜਥੇਦਾਰਾਂ ਨੂੰ ਜਿਸ ਬੇਜਤੀ ਨਾਲ ਘਰ ਤੌਰਿਆ ਜਾ ਰਿਹਾ ਹੈ, ਉਹ ਸਿੱਖ ਕੌਮ ਲਈ ਬੇਹੱਦ ਨਿੰਦਣਯੋਗ ਹੈ। ਇਸ ਲਈ ਅੱਜ ਦਾ ਦਿਨ ਸਿੱਖ ਕੌਮ ਲਈ ਕਾਲਾ ਦਿਨ ਹੈ,ਜੋਂ ਸਦੀਵੀ ਇਤਿਹਾਸ ਵਿਚ ਯਾਦ ਕੀਤਾ ਜਾਵੇਗਾ।‌ਇਸ ਲਈ ਸਮੁੱਚੀ ਸਿੱਖ ਕੌਮ ਇਕ ਮੁੱਠ ਹੋ ਕੇ ਬਾਦਲਾਂ ਤੋਂ ਸਿੱਖ ਕੌਮ ਦੀਆ ਪ੍ਰਤੀਨਿਧਤ ਜਮਾਤਾਂ ਬਚਾ ਲਈਏ। ਸਾਬਕਾ ਸਪੀਕਰ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਨੇ ਅਕਾਲ ਤਖ਼ਤ ਸਾਹਿਬ ਢਾਹ ਕੇ ਸਿੱਖਾਂ ਦਾ ਕਤਲੇਆਮ ਕੀਤਾ ਸੀ, ਪਰ ਬਾਦਲਾਂ ਨੇ ਸਿੰਘ ਪਰੰਪਰਾ, ਸਿੱਖ ਸਿਧਾਂਤ ਤੋੜੇ ਤੇ ਸਿੱਖੀ ਦੇ ਫਲਸਫੇ ਦਾ ਸਰੂਪ ਹੀ ਬਦਲ ਦਿੱਤਾ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਜਿਸ ਲਈ ਕੌਮ ਇਨਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਬਾਦਲ ਪਰਿਵਾਰ ਨੇ ਸਾਜਸ਼ੀ ਸਿਆਸਤ ਰਾਹੀਂ ਸਤਾ ਹੰਡਾਈ ਤੇ ਸਿੱਖ ਸੰਸਥਾਵਾਂ ਵੰਸ਼ ਅਧੀਨ ਕੀਤੀਆਂ-।ਉਨਾ ਮੁਤਾਬਕ ਬਾਦਲਾਂ ਦਾ ਕਬਜ਼ਾ ਹਟਣ ਤੇ ਹੀ ਸਿੱਖ ਸੰਸਥਾਵਾਂ ਦਾ ਮੁੜ ਪੁਨਰ ਸੁਰਜੀਤ ਹੋਣਾ ਸੰਭਵ ਹੈ।ਰਵੀਇੰਦਰ ਸਿੰਘ ਪ੍ਰਧਾਨ ਅਕਾਲੀ ਦਲ 1920 ਨੇ ਦੋਸ਼ ਲਾਇਆ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਜਦੋ ਦਾ ਸ਼੍ਰੋਮਣੀ ਅਕਾਲੀ ਦਲ ਕਬਜ਼ੇ ਚ ਆਇਆ । ਉਸ ਸਮੇਂ ਤੋ ਹੀ ਸਿੱਖ ਕੌਮ ਦਾ ਭਾਰੀ ਨੁਕਸਾਨ ਹੋਇਆ ਹੈ ।ਪਰ ਉਕਤ ਪਰਿਵਾਰ ਖੁਦ ਤਾਂ. ਮਾਲੋ-ਮਾਲ ਹੋ ਗਿਆ ਪਰ ਸਿੱਖ ਸੰਸਥਾਵਾਂ ਵੰਸ਼ਵਾਦ ਅਧੀਨ ਹੋ ਗਈਆਂ,ਜਿਸ ਕਰਕੇ ਸਿੱਖ ਵਿਰੋਧੀ ਤਾਕਤਾਂ ਸਿਰ ਚੁੱਕ ਰਹੀਆਂ ਹਨ । ਸ਼੍ਰੋਮਣੀ ਕਮੇਟੀ,ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀਆਂ ਪ੍ਰਤੀਨਿਧ ਜਮਾਤਾਂ ਹਨ ।ਜੋ ਬੇਹੱਦ ਕੁਰਬਾਨੀਆਂ ਨਾਲ ਹੋਂਦ ਵਿੱਚ ਆਈਆਂ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਉਨਾਂ ਕਿਹਾ ਕਿ ਅੱਜ ਦੇ ਅਕਾਲੀ ਆਗੂ ਪਾਰਟੀ ਦਾ ਇਤਿਹਾਸ ਤਾਂ ਜਾਣਦੇ ਹਨ ਪਰ ਕੁਰਬਾਨੀ ਤੇ ਤਿਆਗ ਦੀ ਉਸ ਭਾਵਨਾ ਤੋਂ ਕੋਹਾਂ ਦੂਰੀ ’ਤੇ ਖੜ੍ਹੇ ਹਨ। ਉਨ੍ਹਾਂ ਦੀ ਪੰਜਾਬ ਤੇ ਪੰਜਾਬੀਅਤ ਪ੍ਰਤੀ ਪ੍ਰਤੀਬੱਧਤਾ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਉਹ ਪੰਜਾਬੀਆਂ ਅਤੇ ਸਿੱਖਾਂ ਦੀ ਵੱਡੀ ਗਿਣਤੀ ਦਾ ਇਤਬਾਰ ਗੁਆ ਚੁੱਕੇ ਹਨ। ਉਨਾਂ ਕਿਹਾ ਕਿ ਜਲਦ ਹੀ ਹਮ ਖਿਆਲੀ ਧਿਰਾਂ ਨਾਲ ਗੱਲਬਾਤ ਕਰਕੇ ਤਾਲਮੇਲ ਕਮੇਟੀ ਬਣਾਈ ਜਾਵੇਗੀ ਅਤੇ ਸਮੂਹ ਧਿਰਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਸਿੱਖ ਸੰਸਥਾਵਾਂ ਤੇ ਭਾਰੂ ਹੋਇਆਂ ਪਰਿਵਾਰਵਾਦ ਨੂੰ ਜੜ੍ਹੋਂ ਖ਼ਤਮ ਕਰਨ ਲਈ ਲਾਮਬੰਦ ਹੋਣ।‌

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

Leave a Reply

Your email address will not be published. Required fields are marked *