ਚੰਡੀਗੜ੍ਹ, 5 ਮਾਰਚ (ਖ਼ਬਰ ਖਾਸ ਬਿਊਰੋ) (ਖ਼ਬਰ ਖਾਸ ਬਿਊਰੋ)
ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਹਰਾ ਕੇ ਚੈਂਪੀਅਨਜ਼ ਟਰਾਫ਼ੀ ਦੇ ਫ਼ਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਭਾਰਤੀ ਟੀਮ, ਜੋ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਨਹੀਂ ਜਾ ਰਹੀ ਹੈ, 9 ਮਾਰਚ ਨੂੰ ਦੁਬਈ ਵਿੱਚ ਆਪਣਾ ਫ਼ਾਈਨਲ ਖੇਡੇਗੀ।
पहले
पाकिस्तान टूर्नामेंट से बाहर।
और अब
फाइनल पाकिस्तान से बाहर— Harbhajan Turbanator (@harbhajan_singh) March 4, 2025
ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਟੂਰਨਾਮੈਂਟ ਦੀ ਮੇਜ਼ਬਾਨੀ ਪਾਕਿਸਤਾਨ ਦੇ ਹੋਣ ਦੇ ਬਾਵਜੂਦ ਫਾਈਨਲ ਮੈਚ ਪਾਕਿਸਤਾਨੀ ਧਰਤੀ ‘ਤੇ ਨਾ ਹੋਣ ‘ਤੇ ਚੁਟਕੀ ਲਈ ਹੈ। ਉਸਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, “ਪਹਿਲਾਂ ਪਾਕਿਸਤਾਨ ਟੂਰਨਾਮੈਂਟ ਤੋਂ ਬਾਹਰ। ਅਤੇ ਹੁਣ ਫ਼ਾਈਨਲ ’ਚ ਪਾਕਿਸਤਾਨ ਬਾਹਰ ਹੈ”।