ਮੁੰਬਈ, 3 ਮਾਰਚ (ਖ਼ਬਰ ਖਾਸ ਬਿਊਰੋ)
ਰਿਲਾਇੰਸ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਸੋਮਵਾਰ ਨੂੰ ਭਾਰੀ ਗਿਰਾਵਟ ਦਰਜ ਕੀਤੀ ਗਈ। ਜਿਸ ਨਾਲ ਉਨ੍ਹਾਂ ਦੇ ਬਾਜ਼ਾਰ ਪੂੰਜੀਕਰਣ ਵਿਚ 40,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ। ਇਨ੍ਹਾਂ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ 40,511.91 ਕਰੋੜ ਰੁਪਏ ਘਟ ਕੇ 17.46 ਲੱਖ ਕਰੋੜ ਰੁਪਏ ਰਹਿ ਗਿਆ। ਇਹ ਨੁਕਸਾਨ ਮਾਰਕੀਟ ਵਿੱਚ ਇੱਕ ਵਿਆਪਕ ਕਮਜ਼ੋਰੀ ਦਾ ਹਿੱਸਾ ਹੈ।
ਸਟਰਲਿੰਗ ਐਂਡ ਵਿਲਸਨ ਰੀਨਿਊਏਬਲ ਅਨਰਜੀ ਲਿਮਟਡ, ਜਸਟ ਡਾਇਲ ਲਿਮਿਟਡ ਅਤੇ ਬਾਲਾਜੀ ਟੈਲੀਫਿਲਮਜ਼ ਲਿਮਟਿਡ ਸਭ ਤੋਂ ਵੱਧ ਘਾਟੇ ਵਿੱਚ ਸਨ। ਰਿਲਾਇੰਸ ਗਰੁੱਪ ਦੀ ਫਲੈਗਸ਼ਿਪ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਡ ਨਿਫਟੀ-50 ਵਿੱਚ ਤੀਜੀ ਸਭ ਤੋਂ ਵੱਡੀ ਘਾਟੇ ਵਾਲੀ ਸੀ।
ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 35,319.49 ਕਰੋੜ ਰੁਪਏ ਘਟ ਕੇ 15.89 ਲੱਖ ਕਰੋੜ ਰੁਪਏ ਰਹਿ ਗਿਆ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ 26.10 ਰੁਪਏ ਜਾਂ 2.17 ਫੀਸਦੀ ਦੀ ਗਿਰਾਵਟ ਨਾਲ 1,174 ਰੁਪਏ ’ਤੇ ਬੰਦ ਹੋਏ। ਉਧਰ ਜਸਟ ਡਾਇਲ ਦੇ ਸ਼ੇਅਰ 54 ਰੁਪਏ ਜਾਂ 6.43 ਫੀਸਦੀ ਡਿੱਗ ਕੇ 786.25 ਰੁਪਏ ’ਤੇ ਬੰਦ ਹੋਏ। ਸਟਰਲਿੰਗ ਐਂਡ ਵਿਲਸਨ ਰੀਨਿਊਏਬਲ ਅਨਰਜੀ ਦਾ ਸ਼ੇਅਰ 15.65 ਰੁਪਏ ਜਾਂ 6.13 ਫੀਸਦੀ ਡਿੱਗ ਕੇ 239.80 ਰੁਪਏ ’ਤੇ ਬੰਦ ਹੋਇਆ।