ਟੋਹਾਣਾ, 1 ਮਾਰਚ (ਖ਼ਬਰ ਖਾਸ ਬਿਊਰੋ)
ਕੌਮੀ ਸੜਕ-9 ਦਿੱਲੀ-ਡਬਵਾਲੀ ’ਤੇ ਪੈਂਦੇ ਪਿੰਡ ਧਾਂਗੜ ਫਤਿਹਾਬਾਦ ਦੇ ਨਜ਼ਦੀਕ ਘਰ ਜਾ ਰਿਹਾ ਇਕ ਮਜ਼ਦੂਰ ਕਾਰ ਦੀ ਫੇਟ ਵੱਜਣ ਕਾਰਨ ਮਾਰਿਆ ਗਿਆ। ਮ੍ਰਿਤਕ ਮਜ਼ਦੂਰ ਵਿਕਾਸ (21), ਪਿੰਡ ਧਾਂਗੜ ਦਾ ਰਹਿਣ ਵਾਲਾ ਸੀ।
ਉਹ ਫਤਿਹਾਬਾਦ ਵਿੱਚ ਕੰਮ ਨਿਬੇੜ ਕੇ ਵਾਪਸ ਘਰ ਜਾ ਰਿਹਾ ਸੀ ਕਿ ਹਿਸਾਰ ਪਾਸੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਫੇਟ ਮਾਰ ਦਿੱਤੀ। ਇਸ ਕਾਰਨ ਉਹ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ।
ਪੁਲੀਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਅਰੰਭ ਦਿੱਤੀ ਹੈ।