ਰੂਪਨਗਰ 23 ਜਨਵਰੀ (ਖ਼ਬਰ ਖਾਸ ਬਿਊਰੋ)
ਪੰਜਾਬ ਪੁਲਿਸ ਵਿਚ ਤਾਇਨਾਤ ਸਿਪਾਹੀ ਨੂੰ ਰੋਪੜ ਪੁਲਿਸ ਨੇ ਇਕ ਲੜਕੀ ਦੇ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿਥੇ ਅਦਾਲਤ ਨੇ ਉਸਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।
ਬੀਤੇ ਦਿਨ ਪਟਿਆਲਾ ਦੇ ਨੇੜੇ ਤੋਂ ਮੁਟਿਆਰ ਦੀ ਲਾਸ਼ ਬਰਾਮਦ ਹੋਈ ਸੀ। ਜਿਸਦੀ ਪਹਿਚਾਣ ਦੀ ਨਿਸ਼ਾ ਸੋਨੀ ਨਿਵਾਸੀ ਜੋਗਿੰਦਰ ਨਗਰ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਸੀ। ਦੱਸਿਆ ਜਾਂਦਾ ਹੈ ਕਿ ਲੜਕੀ ਏਅਰ ਹੋਸਟੈਸ ਦੀ ਪੜਾਈ ਕਰ ਰਹੀ ਸੀ।
ਪੁਲਿਸ ਨੇ ਏਅਰ ਹੋਸਟੈੱਸ ਨਿਸ਼ਾ ਸੋਨੀ ਦੇ ਕਤਲ ਦੇ ਦੋਸ਼ ਵਿਚ ਸਿਪਾਹੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਸਿਪਾਹੀ ਯੁਵਰਾਜ ਸਿੰਘ (33) ਮੁਹਾਲੀ ਦੇ ਸਪੈਸ਼ਲ ਸੈੱਲ ਵਿੱਚ ਤਾਇਨਾਤ ਹੈ ਅਤੇ ਉਹ ਪਿੰਡ ਮਾਨਪੁਰ (ਫਤਹਿਗੜ੍ਹ ਸਾਹਿਬ ) ਦਾ ਰਹਿਣ ਵਾਲਾ ਹੈ। ਮੁੱਢਲੀ ਪੁੱਛਗਿੱਛ ਅਨੁਸਾਰ ਮੁਲਜ਼ਮ ਨੇ ਨਿਸ਼ਾ ਸੋਨੀ ਨੂੰ ਰੂਪਨਗਰ ਦੇ ਪਿੰਡ ਪਥਰੇੜੀ ਜੱਟਾਂ ਨੇੜੇ ਭਾਖੜਾ ਨਹਿਰ ਵਿੱਚ ਧੱਕਾ ਦੇ ਕੇ ਸੁੱਟਣ ਦਾ ਦੋਸ਼ ਕਬੂਲ ਕਰ ਲਿਆ ਹੈ।ਨਹਿਰ ਵਿਚ ਡੁੱਬਣ ਕਾਰਨ ਨਿਸ਼ਾ ਦੀ ਮੌਤ ਹੋ ਗਈ ਸੀ। ਪੁਲਿਸ ਨੇ ਪਟਿਆਲਾ ਤੋ ਲੜਕੀ ਦੀ ਲਾਸ਼ ਪਟਿਆਲਾ ਤੋਂ ਬਰਾਮਦ ਕੀਤੀ ਸੀ।