ਮੋਰਿੰਡਾ 23 ਜਨਵਰੀ (ਖ਼ਬਰ ਖਾਸ ਬਿਊਰੋ )
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਵਫਦ ਨੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਅਤੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਢੋਲਣ ਮਾਜਰਾ ਦੀ ਅਗਵਾਈ ਹੇਠ ਖੰਡ ਮਿੱਲ ਮੋਰਿੰਡਾ ਦਾ ਦੌਰਾ ਕੀਤਾ ਗਿਆ।
ਇਸ ਸਬੰਧੀ ਖੰਡ ਮਿੱਲ ਦੇ ਸਾਬਕਾ ਡਾਇਰੈਕਟਰ ਰਣਧੀਰ ਸਿੰਘ ਮਾਜਰੀ ਨੇ ਦੱਸਿਆ ਕਿ ਵਫ਼ਦ ਵੱਲੋਂ ਗੰਨੇ ਦੀ ਪੇਮੈਂਟ, ਯਾਰਡ ਅਤੇ ਗੰਨਾ ਸਪਲਾਈ ਸਬੰਧੀ ਸ਼ੀ.ਸ਼ੀ.ਡੀ.ਓ ਜਸਵੰਤ ਸਿੰਘ ਅਤੇ ਚੀਫ ਕਮਿਸਟ ਮਰਿਤਨਜੇ ਸਿੰਘ ਨਾਲ ਮੁਲਾਕਾਤ ਕਰਕੇ ਚੀਨੀ ਦੀ ਗੁਣਵੱਤਾ ਅਤੇ ਅੰਦਰਲੇ ਕੰਮ ਕਾਰ ਸਬੰਧੀ ਅਤੇ ਮਿਲ ਮੁਲਾਜ਼ਮਾਂ ਨਾਲ ਮੁਲਾਕਾਤ ਕਰਕੇ ਸਮੁੱਚੀ ਜਾਣਕਾਰੀ ਲਈ। ਇਸ ਮੌਕੇ ਦੇਖਣ ਵਿੱਚ ਆਇਆ ਹੈ ਕਿ ਜੋ ਅੰਦਰ ਚੂਨਾ ਵਰਤਿਆ ਜਾ ਰਿਹਾ ਹੈ ਉਸ ਵਿੱਚ ਪੱਥਰ ਦੇ ਟੁਕੜੇ ਰਲੇ ਹੋਏ ਹਨ ਚੂਨਾ ਤਾਂ ਪਾਣੀ ਵਿੱਚ ਘੁਲ਼ ਮਿਲ ਜਾਂਦਾ ਹੈ ਪ੍ਰੰਤੂ ਪੱਥਰ ਉਸੇ ਤਰ੍ਹਾਂ ਬਾਹਰ ਆ ਜਾਂਦੇ ਹਨ। ਉਸ ਦੀ ਵੇਸਟਜ ਬਹੁਤ ਹੁੰਦੀ ਹੈ ਜਿਸ ਨਾਲ ਮਿਲ ਨੂੰ ਕਾਫੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ।
ਚੀਫ ਕਮਿਸਟ ਐਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਮੰਨਿਆ ਕਿ ਇਹ ਪੱਥਰ ਦੀ ਮਿਲਾਵਟ ਹੈ ਇਹ ਪਿੱਛੋਂ ਕੰਪਨੀ ਦੁਆਰਾ ਹੀ ਆਉਂਦੀ ਹੈ ਉਹਨਾਂ ਕਿਹਾ ਕਿ ਇਹ ਆਰੀਅਨ ਪੇਟਸ ਅਜਮੇਰ ਰਾਜਸਥਾਨ ਤੋਂ ਸ਼ੂਗਰ ਫੈਡ ਦੁਆਰਾ ਮੰਗਵਾਇਆ ਜਾਂਦਾ ਹੈ। ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਸ ਕੰਪਨੀ ਵੱਲੋਂ ਭੇਜੇ ਮਿਲਾਵਟੀ ਚੂਨੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸ਼ੂਗਰ ਮਿੱਲ ਮੋਰਿੰਡਾ ਨੂੰ ਹੋ ਰਹੇ ਵਿੱਤੀ ਨੁਕਸਾਨ ਤੋਂ ਨਿਜਾਤ ਮਿਲ ਸਕੇ। ਇਸ ਮੌਕੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਮੁੰਡੀਆਂ, ਤਰਲੋਚਨ ਸਿੰਘ ਤਾਜਪੁਰਾ, ਬਲਦੇਵ ਸਿੰਘ ਰਸੂਲਪੁਰ ਅਤੇ ਮਨਪ੍ਰੀਤ ਸਿੰਘ ਮੀਆਂਪੁਰ ਆਦਿ ਹਾਜ਼ਰ ਸਨ।