ਚੰਡੀਗੜ੍ਹ 21 ਜਨਵਰੀ (ਖ਼ਬਰ ਖਾਸ ਬਿਊਰੋ)
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਰਾਜ ਭਵਨ ਵਿਖੇ ਤਾਇਨਾਤ ਵਧੀਕ ਮੁੱਖ ਸਕੱਤਰ ਕੇ ਸ਼ਿਵਾ ਪ੍ਰਸ਼ਾਦ ਨੇ ਨੌਕਰੀ ਤੋ ਸੈਵ ਇਛੁਕ ਅਸਤੀਫ਼ਾ ਦੇ ਦਿੱਤਾ। ਕੇ.ਸ਼ਿਵਾ ਪ੍ਰਸ਼ਾਦ 1993 ਬੈਚ ਦੇ ਆਈਏਐਸ ਅਧਿਕਾਰੀ ਹਨ। ਪੰਜਾਬ ਸਰਕਾਰ ਨੇ ਕੇ ਸ਼ਿਵਾ ਪ੍ਰਸਾਦ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਲਈ ਫਾਈਲ ਕੇਂਦਰ ਸਰਕਾਰ ਦੇ ਪਰਸੋਨਲ ਵਿਭਾਗ ਨੂੰ ਭੇਜ ਦਿੱਤੀ ਹੈ।
ਇਸਤੋਂ ਪਹਿਲਾਂ ਕੇ. ਸ਼ਿਵਾ ਪ੍ਰਸਾਦ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਵੀ ਸੇਵਾਮੁਕਤੀ ਮੰਗੀ ਸੀ, ਪਰ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਨੇ ਕੇ.ਸ਼ਿਵਾ ਪ੍ਰਸ਼ਾਦ ਨੂੰ ਸਮਝਾ ਦਿੱਤਾ ਸੀ ਅਤੇ ਉਹ ਆਪਣੇ ਫੈਸਲੇ ਤੋ ਪਿੱਛੇ ਹਟ ਗਏ ਸਨ। ਹੁਣ ਕੇ. ਸ਼ਿਵਾ ਪ੍ਰਸਾਦ ਨੇ ਦੂਜੀ ਵਾਰ ਸਵੈ ਇਛੁਕ ਰਿਟਾਇਰਮੈਂਟ ਲਈ ਹੈ। ਇੱਕ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਦੇ VRS ਲੈਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਫਾਈਲ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਗਈ ਹੈ। ਉੱਥੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਉਹਨਾਂ ਨੂੰ ਨੌਕਰੀ ਤੋਂ ਰਾਹਤ ਮਿਲੇਗੀ। ਉਨ੍ਹਾਂ ਦੀ ਸੇਵਾਮੁਕਤੀ 31 ਮਈ 2030 ਨੂੰ ਹੋਣੀ ਹੈ ਅਤੇ ਉਹ 10 ਮਾਰਚ 2023 ਤੋਂ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਹਨ।