ਟੋਹਾਣਾ, 20 ਜਨਵਰੀ (ਖ਼ਬਰ ਖਾਸ ਬਿਊਰੋ)
ਇਥੋਂ ਦੇ ਕਰਿਆਨਾ ਵਪਾਰੀ ਮੁਨੀਸ਼ ਤੋਂ 50 ਲੱਖ ਰੁਪਏ ਨਾ ਦੇਣ ’ਤੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਸਾਜਿਸ਼ਕਰਤਾ ਵਪਾਰੀ ਦਾ ਪੁਰਾਣਾ ਨੌਕਰ ਪਿੰਡ ਕੰਨੜ੍ਹੀ ਵਾਸੀ ਸੂਰਜ ਹੈ ਤੇ ਪੁਲੀਸ ਨੇ ਉਸ ਦੀ ਨਿਸ਼ਾਨਦੇਹੀ ’ਤੇ ਟੋਹਾਣਾ ਦੇ ਦਿਨੇਸ਼ ਤੇ ਸੰਦੀਪ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਆਰੰਭੀ ਹੈ।
ਪੁਲੀਸ ਨੂੰ ਕੀਤੀ ਸ਼ਿਕਾਇਤ ਮੁਤਾਬਿਕ ਸੂਰਜ ਦੋ ਸਾਲ ਪਹਿਲਾਂ ਮੁਨੀਸ਼ ਦੀ ਦੁਕਾਨ ਤੇ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ ਤੇ ਮੌਜੂੁਦਾ ਸਮੇਂ ਵਿੱਚ ਉਹ ਕਿਸੇ ਦੀ ਕਾਰ ਦਾ ਡਰਾਈਵਰ ਹੈ। ਉਸ ਕੋਲ ਮੁਨੀਸ਼ ਦਾ ਮੋਬਾਈਲ ਨੰਬਰ ਸੀ। ਉਸ ਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਵਪਾਰੀ ਨੂੰ ਦੋ ਦਿਨ ਪਹਿਲਾਂ ਰਾਤ ਨੂੰ ਧਮਕੀ ਦਿੱਤੀ ਸੀ। ਪੁਲੀਸ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਕਰੇਗੀ।