ਐੱਸ.ਏ.ਐੱਸ.ਨਗਰ(ਮੁਹਾਲੀ) (ਖ਼ਬਰ ਖਾਸ ਬਿਊਰੋ):
ਇੱਥੋਂ ਦੀ ਏਅਰਪੋਰਟ ਰੋਡ ’ਤੇ ਹੋਏ ਮਿਨਹਾਸ ਕ੍ਰਿਕਟ ਕੱਪ ਵਿੱਚ ਨਜ਼ਦੀਕੀ ਪਿੰਡ ਸੁਖਗੜ੍ਹ ਦੇ ਉੱਭਰਦੇ ਕ੍ਰਿਕਟਰ ਇੰਦਰਪ੍ਰੀਤ ਸਿੰਘ ਨੂੰ ਮੈਨ ਆਫ਼ ਦੀ ਮੈਚ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇੰਦਰਪ੍ਰੀਤ ਦੀ ਟੀਮ ਵਾਲੀ ਸਤਿਗੁਰੂ ਕ੍ਰਿਕਟ ਅਕੈਡਮੀ ਨੇ 50 ਓਵਰਾਂ ਵਾਲੇ ਮੈਚ ਵਿੱਚ ਸੱਤ ਵਿਕਟਾਂ ਉੱਤੇ 279 ਦੌੜਾਂ ਬਣਾਈਆਂ। ਜਵਾਬ ਵਿੱਚ ਸਨਰਾਈਜ਼ ਕ੍ਰਿਕਟ ਅਕੈਡਮੀ 27.1 ਓਵਰਾਂ ਵਿੱਚ ਹੀ 126 ਦੌੜਾਂ ਬਣਾ ਕੇ ਆਊਟ ਹੋ ਗਈ।
ਇੰਦਰਪ੍ਰੀਤ ਸਿੰਘ ਸੁਖਗੜ੍ਹ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ਹਾਸਿਲ ਕੀਤੀਆਂ ਅਤੇ ਉਹ ਬੱਲੇਬਾਜ਼ੀ ਵਿੱਚ ਵੀ ਨਾਬਾਦ ਰਹੇ। ਅੰਸਾਰੀ ਗਰੁੱਪ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।