ਐਕਸਪੋ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤੇ ਕੀਤੇ ਜਾਣਗੇ ਪ੍ਰਦਰਸ਼ਿਤ

ਚੰਡੀਗੜ੍ਹ, 21 ਦਸੰਬਰ (ਖ਼ਬਰ ਖਾਸ ਬਿਊਰੋ)

ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿਖੇ ਦੋ ਰੋਜ਼ਾ “ਸੀ ਪੈਕਸ-ਚੰਡੀਗੜ੍ਹ ਪੈੱਟ ਐਕਸਪੋ-2024” ਅਤੇ 76ਵੇਂ ਆਲ ਬ੍ਰੀਡ ਡੌਗ ਐਂਡ ਹਾਰਸ ਸ਼ੋਅ ਦਾ ਉਦਘਾਟਨ ਕੀਤਾ। ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤਿਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਜੋ ਵੱਖ-ਵੱਖ ਮਨੋਰੰਜਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ ਅਤੇ ਇਸ ਸਬੰਧੀ ਫੈਸਲਾ ਅੰਤਰਰਾਸ਼ਟਰੀ ਜੱਜਾਂ ਦੀ ਇੱਕ ਜਿਊਰੀ ਵੱਲੋਂ ਲਿਆ ਜਾਵੇਗਾ।

ਇਹ ਸ਼ੋਅ ਕੈਟ ਕੰਸਲਟਸ ਵੱਲੋਂ ਚੰਡੀਗੜ੍ਹ ਕੈਨਲ ਕਲੱਬ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਅਤੇ ਸਮਾਲ ਐਨੀਮਲਜ਼ ਕਲੀਨੀਸ਼ੀਅਨਜ਼ ਐਸੋਸੀਏਸ਼ਨ (ਐਸ.ਏ.ਸੀ.ਏ.) ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਖੁੱਡੀਆਂ ਨੇ ਕਿਹਾ ਕਿ ਛੋਟੇ ਪਰਿਵਾਰਾਂ ਦੀ ਗਿਣਤੀ ਵਧਣ ਨਾਲ ਪਾਲਤੂ ਜਾਨਵਰਾਂ ਦੀ ਮਹੱਤਤਾ ਵਧ ਰਹੀ ਹੈ ਅਤੇ ਇਹ ਪ੍ਰਦਰਸ਼ਨੀ ਸਾਰੇ ਭਾਈਵਾਲਾਂ ਲਈ ਪਾਲਤੂ ਜਾਨਵਰਾਂ ਦੀ ਭਲਾਈ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਇਹ ਪੰਛੀਆਂ ਅਤੇ ਜਾਨਵਰਾਂ ਦੀ ਸੁਰੱਖਿਆ ਲਈ ਇੱਕ ਮਾਡਲ ਵੀ ਹੈ।
ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 1367 ਸਰਕਾਰੀ ਵੈਟਰਨਰੀ ਹਸਪਤਾਲ, 1489 ਸਰਕਾਰੀ ਵੈਟਰਨਰੀ ਡਿਸਪੈਂਸਰੀਆਂ ਅਤੇ 22 ਵੈਟਰਨਰੀ ਪੌਲੀਕਲੀਨਿਕ ਸੂਬੇ ਦੇ ਪਸ਼ੂ ਧਨ ਦੀ ਸੇਵਾ ਵਿੱਚ ਕਾਰਜਸ਼ੀਲ ਹਨ। ਸ. ਖੁੱਡੀਆਂ ਨੇ ਕਿਹਾ ਕਿ ਏ.ਐਸ.ਸੀ.ਏ.ਡੀ. ਸਕੀਮ ਤਹਿਤ 6.27 ਕਰੋੜ ਰੁਪਏ ਦੇ ਡੀਵਾਰਮਰ ਖ਼ਰੀਦੇ ਗਏ ਹਨ ਅਤੇ ਸੂਬੇ ਵਿੱਚ ਪੌਲੀਕਲੀਨਿਕਾਂ ਨੂੰ ਅਪਗ੍ਰੇਡ ਕਰਨ ਲਈ 74 ਲੱਖ ਰੁਪਏ ਦੇ ਉਪਕਰਨ ਮੁਹੱਈਆ ਕਰਵਾਏ ਗਏ ਹਨ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ.ਜੀ.ਐਸ. ਬੇਦੀ ਨੇ ਕਿਹਾ ਕਿ ਇਹ ਸ਼ੋਅ ਟਰਾਈ-ਸਿਟੀ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ। ਇਹ ਪ੍ਰੀਮੀਅਰ ਪ੍ਰਦਰਸ਼ਨੀ ਪੈੱਟ (ਪਾਲਤੂ ਜਾਨਵਰਾਂ) ਇੰਡਸਟਰੀ, ਨਿਰਮਾਤਾਵਾਂ, ਥੋਕ ਵਿਕਰੇਤਾਵਾਂ ਅਤੇ ਸੇਵਾ ਪ੍ਰਦਾਤਾਵਾਂ ਲਈ ਖਪਤਕਾਰਾਂ ਨੂੰ ਪਾਲਤੂ ਜਾਨਵਰਾਂ ਲਈ ਉਤਪਾਦ ਪੇਸ਼ ਕਰਨ ਵਾਲਾ ਇੱਕ ਢੁਕਵਾਂ ਮੰਚ ਹੈ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜੇ.ਪੀ.ਐਸ. ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਪਸ਼ੂਆਂ ਲਈ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਕੈਟ ਕੰਸਲਟਜ਼ ਦੇ ਸੰਸਥਾਪਕ ਅਤੇ ਸੀ.ਈ.ਓ. ਹਰਦੀਪ ਸਿੰਘ, ਆਰਗੇਨਾਈਜ਼ਰ ਰਮਿੰਦਰ ਸਿੰਘ ਅਤੇ ਚੰਡੀਗੜ੍ਹ ਕੈਨਲ ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਪੈੱਟ ਐਕਸਪੋ ਪਾਲਤੂ ਜਾਨਵਰਾਂ ਦੇ ਮਾਲਕਾਂ ਲਈ ਵੈਟਰਨਰੀ ਡਾਕਟਰਾਂ ਅਤੇ ਇੰਡਸਟਰੀ ਨਾਲ ਗੱਲਬਾਤ ਕਰਨ ਦਾ ਵਧੀਆ ਮੌਕਾ ਹੈ। ਇਹ ਈਵੈਂਟ ਪੂਰੇ ਉੱਤਰੀ ਭਾਰਤ ਤੋਂ ਚੋਟੀ ਦੀਆਂ ਨਸਲਾਂ ਦੇ ਕੁੱਤਿਆਂ ਅਤੇ ਬਰੀਡਰਾਂ ਨੂੰ ਆਕਰਸ਼ਿਤ ਕਰੇਗਾ, ਜਿਸ ਵਿੱਚ 50 ਤੋਂ ਵੱਧ ਪ੍ਰਦਰਸ਼ਕ ਸ਼ਾਮਲ ਹੋਣਗੇ, ਜਿੰਨ੍ਹਾਂ ਵਿੱਚ ਐਲਾਨਾ, ਨੈਸਲੇ ਪੁਰੀਨਾ, ਵਿਰਬੈਕ ਐਨੀਮਲ ਹੈਲਥ ਇੰਡੀਆ ਪ੍ਰਾਈਵੇਟ ਲਿਮਟਿਡ, ਮੈਨਕਾਈਂਡ ਕੰਜ਼ਿਊਮਰ ਹੈਲਥਕੇਅਰ ਪ੍ਰਾਈਵੇਟ ਲਿਮਟਿਡ, ਡਰੂਲਜ਼ ਅਤੇ ਪਾਲਤੂ ਜਾਨਵਰਾਂ ਦੀ ਦੇਖਭਾਲ ਦੇ ਉਤਪਾਦਾਂ ਦੇ ਕਈ ਹੋਰ ਮਸ਼ਹੂਰ ਬ੍ਰਾਂਡ ਸ਼ਾਮਲ ਹਨ ਜੋ ਪਾਲਤੂ ਜਾਨਵਰਾਂ ਦੀ ਦੇਖ-ਭਾਲ ਸਬੰਧੀ ਲਗਭਗ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

Leave a Reply

Your email address will not be published. Required fields are marked *