ਬੰਬੀਹਾ ਗੈਂਗ ਦੇ ਚਾਰ ਸਾਥੀ ਗ੍ਰਿਫ਼ਤਾਰ, ਦੋਸ਼ੀਆਂ ਵਿਚ ਤਿੰਨ ਪੰਜਾਬ ਤੇ ਇਕ ਹਰਿਆਣਾ ਦਾ ਵਸਨੀਕ

ਸ੍ਰੀ ਮੁਕਤਸਰ ਸਾਹਿਬ 5 ਦਸੰਬਰ (ਖ਼ਬਰ ਖਾਸ ਬਿਊਰੋ)

ਸਥਾਨਕ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ (ਬਠਿੰਡਾ ਜ਼ੋਨ) ਪੁਲਿਸ ਨੇ ਸਾਂਝੇ ਅਪਰੇਸ਼ਨ ਤਹਿਤ ਬੰਬੀਹਾ ਗੈਂਗ ਦੇ ਚਾਰ ਮੈਂਬਰਾਂ (ਕਾਰਕੁੰਨਾਂ)  ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਪਟਿਆਲਾ ‘ਚ ਇੱਕ ਵਿਅਕਤੀ ਦੇ ਘਰ ‘ਤੇ ਗੋਲੀ ਚਲਾ ਕੇ ਫਰਾਰ ਹੋਏ ਸਨ। ਜਿਹਨਾਂ ਦੇ ਕਬਜ਼ੇ ਵਿਚੋਂ ਇੱਕ ਪਿਸਤੌਲ 30 ਬੋਰ, ਚਾਰ ਕਾਰਤੂਸ, ਦੇਸੀ ਪਿਸਤੌਲ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਹੋਏ ਹਨ। ਕਥਿਤ ਦੋਸ਼ੀਆਂ ਵਿਚ ਇੱਕ ਹਰਿਆਣਾ ਦੇ ਡੱਬਵਾਲੀ ਸ਼ਹਿਰ ਅਤੇ ਤਿੰਨ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਰਹਿਣ ਵਾਲੇ ਹਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਨੇ ਭਾਈ ਕਨ੍ਹਈਆ ਜੀ ਦਾ ਇਤਿਹਾਸਿਕ ਹਵਾਲਾ ਗ਼ਲਤ ਸੰਦਰਭ ਵਿੱਚ ਦਿੱਤਾ- ਪਰਗਟ ਸਿੰਘ

ਐੱਸਪੀ ਮਨਮੀਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਬੀਤੀ 2 ਦਸੰਬਰ ਨੂੰ ਪੁਲਿਸ ਟੀਮ ਸ਼ਹਿਰ ਵਿੱਚ ਗਸ਼ਤ ਕਰ ਰਹੀ ਸੀ। ਇਸੀ ਦੌਰਾਨ ਪੁਲਿਸ ਨੂੰ ਇਲਾਕੇ ਵਿਚ ਕੁਝ ਨੌਜਵਾਨਾਂ ਦੇ  ਪਿਸਤੌਲ ਲੈ ਕੇ ਘੁੰਮਣ ਬਾਰੇ ਜਾਣਕਾਰੀ ਮਿਲੀ।  ਪੁਲਿਸ ਨੇ ਤੁਰੰਤ ਹਰਕਤ ‘ਚ ਆਉਂਦਿਆਂ ਗੁਰਜੀਵਨ ਸਿੰਘ ਉਰਫ਼ ਜੀਵਨ ਪੁੱਤਰ ਰਮੇਸ਼ ਕੁਮਾਰ, ਮਨਿੰਦਰ ਸਿੰਘ ਉਰਫ਼ ਮਨੀ ਪੁੱਤਰ ਜਗਤਾਰ ਸਿੰਘ,ਅਤੇ  ਸੁਰਿੰਦਰ ਸਿੰਘ ਪੁੱਤਰ ਜੀਤ ਸਿੰਘ ਤਿੰਨੋ ਨਿਵਾਸੀ ਅਬੁਲ ਖੁਰਾਣਾ ਨੂੰ ਤਪਾ ਰੋਡ ਤੋਂ ਗਿ੍ਫ਼ਤਾਰ ਕਰ ਲਿਆ।

ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ  29 ਅਤੇ 30 ਨਵੰਬਰ ਦੀ ਦਰਮਿਆਨੀ ਰਾਤ ਨੂੰ ਪਟਿਆਲਾ ‘ਚ ਇਕ ਵਿਅਕਤੀ ਦੇ ਘਰ ਦੇ ਗੇਟ ‘ਤੇ ਫਾਇਰਿੰਗ ਕਰਨ ਦੀ ਗੱਲ ਕਬੂਲ ਕੀਤੀ ਹੈ। ਦੋਸ਼ੀਆਂ ਨੇ ਦੱਸਿਆ ਕਿ   ਇਸ ਘਟਨਾ ਨੂੰ ਅੰਜਾਮ ਸੁਖਪ੍ਰੀਤ ਸਿੰਘ ਉਰਫ਼ ਸ਼ੈਂਪੀ  ਨਿਵਾਸੀ ਡੱਬਵਾਲੀ (ਹਰਿਆਣਾ) ਨੇ ਦਿੱਤਾ ਸੀ।

ਹੋਰ ਪੜ੍ਹੋ 👉  ਮੀਡੀਆ ਦੀ ਚੁਣੌਤੀਆਂ ਅਤੇ ਪੱਤਰਕਾਰਾਂ ਦੀਆਂ ਮੰਗਾਂ ਬਾਰੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਫ਼ੈਸਲਾ

ਪੁਲਿਸ ਅਨੁਸਾਰ ਕਾਊਂਟਰ ਇੰਟੈਲੀਜੈਂਸ ਅਤੇ ਸੀਆਈਏ ਸਟਾਫ਼ ਮੁਕਤਸਰ ਦੀਆਂ ਵੱਖ-ਵੱਖ ਟੀਮਾਂ ਨੇ ਹਿਊਮਨ ਇੰਟੈਲੀਜੈਂਸ ਅਤੇ ਟੈਕਨਾਲੋਜੀ ਸੈੱਲ ਦੀ ਮਦਦ ਨਾਲ ਮੁਲਜ਼ਮ ਸੁਖਪ੍ਰੀਤ ਸਿੰਘ ਨੂੰ ਟਰੇਸ ਕਰਕੇ ਪਿਓਰੀ ਰੇਲਵੇ ਸਟੇਸ਼ਨ ਗਿੱਦੜਬਾਹਾ ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਕੋਲੋਂ ਇੱਕ ਦੇਸੀ ਪਿਸਤੌਲ ਅਤੇ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ, ਜਿਸ ਤੋਂ ਬਾਅਦ ਪਤਾ ਲੱਗਾ ਹੈ ਕਿ ਮੁਲਜ਼ਮ ਸੁਖਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਥਾਣਾ ਡੱਬਵਾਲੀ, ਜ਼ਿਲ੍ਹਾ ਸਿਰਸਾ ਵਿੱਚ ਕਤਲ ਅਤੇ ਲੜਾਈ ਝਗੜੇ ਦੇ ਕੇਸ ਦਰਜ ਹਨ। ਉਨਾਂ ਦੱਸਿਆ ਕਿ ਪੁਲਿਸ ਦੋਸ਼ੀਆਂ ਕੋਲੋ ਹੋਰ ਵੀ ਪੁੱਛਗਿੱਛ ਕਰ ਰਹੀ ਹੈ।

ਹੋਰ ਪੜ੍ਹੋ 👉  ਸਰਕਾਰ ਚੜ੍ਹਦੀਕਲਾ ਫੰਡ ਰਾਹੀਂ ਇਕੱਠੇ ਕੀਤੇ ਪੈਸੇ ਦੇ ਵੇਰਵੇ ਜਨਤਕ ਕਰੇ: ਅਕਾਲੀ ਦਲ

 

Leave a Reply

Your email address will not be published. Required fields are marked *