ਤਰਕਸ਼ੀਲ ਸੁਸਾਇਟੀ ਨੇ ਡਾ.ਨਵਜੋਤ ਕੌਰ ਸਿੱਧੂ ਦੇ ਦੇਸੀ ਟੋਟਕਿਆਂ ਨਾਲ ਕੈਂਸਰ ਠੀਕ ਹੋਣ ਦੇ ਗ਼ੈਰ ਵਿਗਿਆਨਕ ਦਾਅਵੇ ਨੂੰ ਦਿੱਤੀ ਚੁਣੌਤੀ

ਬਰਨਾਲਾ 27 ਨਵੰਬਰ (ਖ਼ਬਰ ਖਾਸ ਬਿਊਰੋ)

ਬੇਸ਼ੱਕ ਨਵਜੋਤ ਸਿ੍ੱਧੂ ਆਪਣੀ ਪਤਨੀ ਡਾ ਨਵਜੋਤ ਕੌਰ ਸਿੱਧੂ ਦਾ ਕੈਂਸਰ ਰੋਗ ਦਾ ਇਲਾਜ਼ ਦੇਸੀ ਨੁਸਖਿਆ ਤੇ ਆਯੁਰਵੈਦਿਕ ਪ੍ਰਣਾਲੀ ਨਾਲ ਠੀਕ ਹੋਣ ਦਾ ਦਾਅਵਾ ਕਰ ਰਹੇ ਹਨ, ਪਰ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਗ਼ੈਰ ਵਿਗਿਆਨਕ ਦਾਅਵੇ ਨੂੰ ਖਾਰਜ ਕਰਦਿਆਂ ਇਸਦੀ ਤੱਥਾਂ ਸਹਿਤ ਡਾਕਟਰੀ ਪਰਮਾਣਿਕਤਾ ਸਿੱਧ ਕਰਨ ਦੀ ਚੁਣੌਤੀ ਦਿੱਤੀ ਹੈ । ਸੁਸਾਇਟੀ ਨੇ ਸਿਹਤ ਮੰਤਰਾਲੇ ਨੂੰ ਸਿੱਧੂ ਦੇ ਦਾਅਵਿਆਂ ਦਾ ਗੰਭੀਰ ਨੋਟਿਸ ਲੈਣ ਦੀ ਮੰਗ ਕੀਤੀ ਹੈ

ਤਰਕਸ਼ੀਲ ਸੁਸਾਇਟੀ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋਂ, ਬਲਬੀਰ ਲੌਂਗੋਵਾਲ, ਰਾਜਪਾਲ ਬਠਿੰਡਾ, ਰਾਮ ਸਵਰਨ ਲੱਖੇਵਾਲੀ ਅਤੇ ਸੁਮੀਤ ਅੰਮ੍ਰਿਤਸਰ ਨੇ ਇਕ  ਬਿਆਨ ਜਾਰੀ ਕਰਦਿਆਂ ਕਿਹਾ ਕਿ ਆਧੁਨਿਕ ਡਾਕਟਰੀ ਇਲਾਜ ਪ੍ਰਣਾਲੀ ਵਿੱਚ ਡੇਅਰੀ ਉਤਪਾਦ ਤੇ ਖੰਡ ਨਾ ਖਾਣ ਅਤੇ ਹਲਦੀ ਤੇ ਨਿੰਮ ਦਾ ਸੇਵਨ ਕਰਨ ਨਾਲ ਚੋਥੀ ਸਟੇਜ ਦੇ ਲਾਇਲਾਜ ਕੈਂਸਰ ਨੂੰ ਖਤਮ ਕਰਨ ਦੇ ਦਾਅਵੇ ਦੀ ਕੋਈ ਵਿਗਿਆਨਕ ਅਤੇ ਮੈਡੀਕਲ ਪ੍ਰਮਾਣਿਕ ਸਚਾਈ ਮੌਜੂਦ ਨਹੀਂ ਹੈ ।  ਇਕ ਨਾਮਵਰ ਸਿਆਸਤਦਾਨ ਵੱਲੋਂ ਪੂਰੀ ਗ਼ੈਰ ਜ਼ਿੰਮੇਵਾਰੀ ਦਾ ਸਬੂਤ ਦਿੰਦੇ ਹੋਏ ਅਜਿਹਾ ਗ਼ੈਰ ਵਿਗਿਆਨਕ ਦਾਅਵਾ ਕਰਨਾ ਜਿੱਥੇ ਸਮਾਜ ਲਈ ਬੇਹੱਦ ਖਤਰਨਾਕ ਹੈ,ਉਥੇ ਹੀ ਡਰੱਗਜ਼ ਤੇ ਮੈਜਿਕ ਰੈਮੇਡੀਜ਼ ਇਤਰਾਜ਼ਯੋਗ ਇਸ਼ਤਿਹਾਰਬਾਜ਼ੀ ਕਾਨੂੰਨ 1954 ਦੀ ਸਿੱਧੀ ਉਲੰਘਣਾ ਵੀ ਹੈ ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਤਰਕਸ਼ੀਲ ਆਗੂਆਂ ਨੇ ਦੱਸਿਆ ਕਿ ਟਾਟਾ ਕੈਂਸਰ ਮੈਮੋਰੀਅਲ ਹਸਪਤਾਲ ਅਤੇ ਏਮਜ਼ ਦੇ ਮਾਹਿਰ ਡਾਕਟਰਾਂ ਨੇ ਵੀ ਇਕ ਵਿਸ਼ੇਸ਼ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਮੌਜੂਦਾ ਡਾਕਟਰੀ ਇਲਾਜ ਪ੍ਰਣਾਲੀ ਵਿੱਚ ਕੋਈ ਵੀ ਅਜਿਹਾ ਕੋਈ ਵੀ ਕਲੀਨੀਕਲ ਡਾਟਾ ਨਹੀਂ ਹੈ ਜੋ ਅਜਿਹੇ ਦੇਸੀ ਟੋਟਕਿਆਂ ਨੂੰ ਕੈਂਸਰ ਵਿਰੋਧੀ ਏਜੰਟ ਵਜੋਂ ਵਰਤਣ ਦੀ ਸਿਫ਼ਾਰਸ਼ ਕਰਦਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਸੰਭਵ ਹੁੰਦਾ ਤਾਂ ਕੈਂਸਰ ਦੇ ਲੱਖਾਂ ਮਰੀਜ਼ਾਂ ਨੂੰ ਮਹਿੰਗੇ ਡਾਕਟਰੀ ਇਲਾਜ ਦੀ ਬਜਾਇ ਅਜਿਹੇ ਦੇਸੀ ਟੋਟਕਿਆਂ ਨਾਲ ਹੀ ਬਚਾਇਆ ਜਾ ਸਕਦਾ ਸੀ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਤਰਕਸ਼ੀਲ ਆਗੂਆਂ ਨੇ ਦਾਅਵਾ ਕੀਤਾ ਕਿ ਕੀਮੋਥਰੇਪੀ ਸਮੇਤ ਹੋਰ ਆਧੁਨਿਕ ਇਲਾਜ ਕਰਵਾਏ ਜਾਣ ਕਰਕੇ ਹੀ ਡਾਕਟਰ ਸਿੱਧੂ ਕੈਂਸਰ ਤੋਂ ਸਿਹਤਯਾਬ ਹੋਏ ਹਨ ਅਤੇ ਅਜਿਹੇ ਗ਼ੈਰ ਵਿਗਿਆਨਕ ਦਾਅਵੇ ਕਰਕੇ ਉਹ ਜਿੱਥੇ ਡਾਕਟਰੀ ਵਿਗਿਆਨ ਦੀ ਤੌਹੀਨ ਕਰ ਰਹੇ ਹਨ ਉਥੇ ਹੀ ਕੈਂਸਰ ਦੇ ਮਰੀਜ਼ਾਂ ਨੂੰ ਸਿੱਧੇ ਤੌਰ ਤੇ ਗੁੰਮਰਾਹ ਕਰ ਰਹੇ ਹਨ ਜਿਸਤੋਂ ਲੋਕਾਂ ਨੂੰ ਸੁਚੇਤ ਹੋ ਕੇ ਸਿਰਫ ਡਾਕਟਰੀ ਇਲਾਜ ਉਤੇ ਭਰੋਸਾ ਕਰਨ ਦੀ ਲੋੜ ਹੈ।

ਉਨ੍ਹਾਂ ਅਜਿਹੇ ਗ਼ੈਰ ਵਿਗਿਆਨਕ ਦਾਅਵੇ ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਜੋਕਿ ਖੁਦ ਇਕ ਡਾਕਟਰ ਹਨ,ਨੇ ਇਸ ਦਾਅਵੇ ਦੇ ਹੱਕ ਵਿੱਚ ਇਕ ਵੀ ਸ਼ਬਦ ਬੋਲਣ ਦੀ ਜੁਅਰਤ ਨਹੀਂ ਕੀਤੀ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਤਰਕਸ਼ੀਲ ਸੁਸਾਇਟੀ ਦੀ ਇਸ ਚੁਣੌਤੀ ਨੂੰ ਸਿੱਧੂ ਜੋੜਾ ਕਬੂਲ ਕਰੇਗਾ ਜਾਂ ਨਹੀਂ,ਇਹ ਤਾਂ ਸਮਾਂ ਦੱਸੇਗਾ।

Leave a Reply

Your email address will not be published. Required fields are marked *