ਚੰਡੀਗੜ, 23 ਅਪ੍ਰੈਲ ( ਖਾਸ ਖ਼ਬਰ ਬਿਊਰੋ) ਜਲੰਧਰ ‘ਚ ਭਾਜਪਾ ਨੂੰ ਝਟਕਾ ਲੱਗਿਆ ਹੈ। ਦਲਿਤ ਨੇਤਾ ਵਿਜੈ ਸਾਂਪਲਾ ਦਾ ਭਤੀਜਾ ਮੰਗਲਵਾਰ ਨੂੰ ਮੁ੍ਖ ਮੰਤਰੀ ਦੀ ਹਾਜ਼ਰੀ ਵਿਚ ਆਪ ਵਿਚ ਸ਼ਾਮਲ ਹੋ ਗਿਆ ਹੈ। ਆਪ ਲੀਡਰਸ਼ਿਪ ਦਾ ਮੰਨਣਾ ਹੈ ਕਿ ਜਲੰਧਰ ਵਿਚ ਆਪ ਮਜ਼ਬੂਤ ਹੋਵੇਗੀ । ਜਾਣਕਾਰੀ ਅਨੁਸਾਰ ਰੋਬਿਨ ਸਾਂਪਲਾ ਦੇ ਆਪ ‘ਚ ਸ਼ਾਮਿਲ ਹੋਣ ਉਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਗਤ ਕੀਤਾ ਹੈ। ਮੁ੍ਖ ਮੰਤਰੀ ਦੀ ਰਿਹਾਇਸ਼ ਸੰਖੇਪ ਸਮਾਗਮ ਦੌਰਾਨ ਰੋਬਿਨ ਨੂੰ ਆਪ ਵਿਚ ਸ਼ਾਮਲ ਕੀਤਾ ਗਿਆ। ਇਸ ਮੌਕੇ ਉਤੇ ਵਿਧਾਇਕ ਰਮਨ ਅਰੋੜਾ ਵੀ ਨਾਲ ਰਹੇ ਮੌਜੂਦ ਸਨ। ਦੱਸਿਆ ਜਾੰਦਾ ਹੈ ਕਿ ਰੋਬਿਨ ਪੰਜਾਬ ਭਾਜਪਾ ਦੇ SC ਮੋਰਚਾ ਦੇ ਮੀਤ ਪ੍ਰਧਾਨ ਸਨ।
ਰੋਬਿਨ ਦੇ ਆਪ ਵਿਚ ਸ਼ਾਮਲ ਹੋਣ ਨਾਲ ਜਲੰਧਰ ਵਿਚ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਲਾਭ ਮਿਲੇਗਾ। ਦੱਸਿਆ ਜਾੰਦਾ ਹੈ ਕਿ ਵਿਜੈ ਸਾਂਪਲਾ ਜੋ ਕਿ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਰਹਿ ਚੁੱਕੇ ਹਨ, ਜਲੰਧਰ ਜਾੰ ਹੁਸ਼ਿਆਰਪੁਰ ਤੋ ਭਾਜਪਾ ਦੀ ਟਿਕਟ ਮੰਗ ਰਹੇ ਸਨ। ਜਲੰਧਰ ਵਿਚ ਭਾਜਪਾ ਨੇ ਆਪ ਛੱਡ ਭਾਜਪਾ ਵਿਚ ਸ਼ਾਮਲ ਹੋਏ ਸੰਸਦ ਸੁਸ਼ੀਲ ਰਿੰਕੂ ਨੂੰ ਟਿਕਟ ਦੇ ਦਿਤੀ ਤੇ ਹੁਸ਼ਿਆਰਪੁਰ ਵਿਚ ਸਾਬਕਾ ਮੰਤਰੀ ਸੋਮ ਪ੍ਰਕਾਸ਼ ਦੀ ਧਰਮ ਪਤਨੀ ਨੂੰ ਉਮੀਦਵਾਰ ਬਣਾਇਆ ਹੈ। ਇਸਨੂੰ ਲੈ ਕੇ ਸਾਂਪਲਾ ਨੇ ਰੋਸ ਵੀ ਪ੍ਰਗਟ ਕੀਤਾ ਤੇ ਉਨਾਂ ਦੇ ਪਾਰਟੀ ਛੱਡਣ ਦੀਆਂ ਅਟਕਲਾਂ ਚ੍ਲ ਰਹੀਆਂ ਸਨ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ , ਸਾਂਪਲਾ ਨੂੰ ਮਨਾਉਣ ਲਈ ਬੀਤੇ ਦਿਨ ਉਨਾਂ ਦੇ ਘਰ ਪੁ੍ਜੇ ਸਨ ਪਰ ਅੱਜ ਸਾਂਪਲਾ ਦੇ ਭਤੀਜੇ ਰੋਬਿਨ ਸਾਂਪਲਾ ਭਾਜਪਾ ਦਾ ਸਾਥ ਛੱਡ ਗਏ ਹਨ।