ਕੰਗਣਾ ਸਿੱਖਾਂ ਤੇ ਪੰਜਾਬੀਆਂ ਖਿਲਾਫ ਬੋਲਣਾ ਬੰਦ ਕਰੇ: ਜਥੇਦਾਰ ਵਡਾਲਾ

ਚੰਡੀਗੜ੍ਹ 4 ਅਕਤੂਬਰ (ਖ਼ਬਰ ਖਾਸ ਬਿਊਰੋ )

ਅੱਜ ਇਥੋਂ ਜਾਰੀ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਭਾਜਪਾ ਦੀ ਮੈਂਬਰ ਪਾਰਲੀਮੈਂਟ ਕੰਗਣਾ ਰਨੌਤ ਦੇ ਹਰ ਰੋਜ਼ ਇਨਾਮ ਸ਼ਨਾਮ ਬੋਲਣ ਤੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਕੰਗਣਾਂ ਨੂੰ ਤਾਕੀਦ ਕਰਦਿਆਂ ਕਿਹਾ ਕਿ ਉਹ ਜਿੱਤ ਤੋਂ ਬਾਅਦ ਆਪਣੇ ਹਲਕੇ ਜਾਂ ਆਪਣੀ ਪਾਰਟੀ ਦੇ ਕੰਮਾਂ ਵੱਲ ਧਿਆਨ ਦੇਵੇ ਨਾ ਕਿ ਸਿੱਖਾਂ ਤੇ ਪੰਜਾਬੀਆਂ ਦੇ ਖਿਲਾਫ ਬੋਲ ਕੇ ਇੱਕ ਨਫਰਤ ਦੀ ਰਾਜਨੀਤੀ ਪੈਦਾ ਕਰੇ। ਉਹਨਾਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਅਪੀਲ ਕੀਤੀ ਕਿ ਇਹਨਾਂ ਦੀ ਜੁਬਾਨ ਤੇ ਤੁਰੰਤ ਲਗਾਮ ਲਾਉਣ। ਕਿਉਂਕਿ ਇਹਨਾਂ ਦੇ ਅਪ ਸਬਦਾਂ ਕਰਕੇ ਆਪਸੀ ਭਾਈਚਾਰੇ ਵਿੱਚ ਕੁੜੱਤਣ ਫੈਲ ਰਹੀ ਹੈ। ਉਹਨਾਂ ਕਿਹਾ ਕੰਗਣਾ ਨੂੰ ਇਤਿਹਾਸ ਪੜਨਾ ਚਾਹੀਦਾ ਹੈ ਕਿ ਸਿੱਖ ਕੌਮ ਤੇ ਪੰਜਾਬੀ ਹੀ ਹਨ ਜਿਨਾਂ ਦੇ ਸਭ ਤੋਂ ਵੱਧ ਯੋਗਦਾਨ ਕਰਕੇ ਦੇਸ਼ ਅਜ਼ਾਦ ਹੋਇਆ ਹੈ। ਸਾਡੇ ਗੁਰੂ ਸਹਿਬਾਨਾਂ ਦੀ ਕੁਰਬਾਨੀ ਕਰਕੇ ਹੀ ਹੈ ਕਿ ਅੱਜ ਸਾਡੇ ਦੇਸ ਦੇ ਸਾਰੇ ਧਰਮ ਸੁਰੱਖਿਅਤ ਹਨ। ਜੇਕਰ ਗੁਰੂ ਸਹਿਬਾਨ ਆਪਣੀ ਕੁਰਬਾਨੀ ਨਾ ਦਿੰਦੇ ਤਾਂ ਹੋ ਸਕਦਾ ਹੈ ਕਿ ਅੱਜ ਦੇਸ਼ ਦੀ ਦਸ਼ਾ ਹੋਰ ਹੁੰਦੀ। ਸੋ ਜ਼ਾਬਤੇ ਦੀ ਪਾਲਣਾਂ ਕੰਗਣਾ ਵੀ ਕਰੇ ਅਤੇ ਭਾਜਪਾ ਵੀ ਕਰੇ।

ਹੋਰ ਪੜ੍ਹੋ 👉  ਜਿਸ ਲਾਹੌਰ ਨਹੀਂ ਵੇਖਿਆ..’ ਨਾਟਕ ਨੇ ਸਾਕਾਰ ਕੀਤਾ ਬਟਵਾਰੇ ਦਾ ਦਰਦ

Leave a Reply

Your email address will not be published. Required fields are marked *