ਨਵੀਂ ਦਿੱਲੀ, 6 ਸਤੰਬਰ (ਖ਼ਬਰ ਖਾਸ ਬਿਊਰੋ)
ਭਾਰਤੀ ਕੁਸ਼ਤੀ ਤੋਂ ਸੰਨਿਆਸ ਲੈਣ ਵਾਲੀ ਵਿਨੇਸ਼ ਫੌਗਾਟ ਹੁਣ ਸਿਆਸੀ ਅਖਾੜੇ ਵਿਚ ਭਿੜੇਗੀ। ਵਿਨੇਸ਼ ਫੌਗਾਟ ਤੇ ਬਜਰੰਗ ਪੂਨੀਆ ਨੇ ਕਾਂਗਰਸ ਦੇ ਪ੍ਰਧਾਨ ਮਲਿਕਾ ਅਰਜਨ ਖੜਗੇ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਉਸਤੋਂ ਬਾਅਦ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ। ਦੋਵਾਂ ਦੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸਿਆਸੀ ਮੈਦਾਨ ਵਿਚ ਕੁੱਦਣ ਦੀਆਂ ਸੰਭਾਵਨਾਵਾਂ ਹਨ।
ਵਿਨੇਸ਼ ਫੌਗਾਟ ਦੀ ਜ਼ਿੰਦਗੀ ਪਿਛਲੇ ਇੱਕ ਮਹੀਨੇ ਤੋਂ ਉਤਰਾਅ-ਚੜ੍ਹਾਅ ਨਾਲ ਭਰੀ ਹੋਈ ਹੈ। ਉਹ ਓਲੰਪਿਕ ਦੇ ਫਾਈਨਲ ‘ਚ ਪਹੁੰਚੀ ਸੀ, ਪਰ ਜ਼ਿਆਦਾ ਭਾਰ ਹੋਣ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਜਿੱਤ ਦਾ ਝੰਡਾ ਗੱਡਣ ਦੇ ਨੇੜੇ ਪੁੱਜੀ ਪਰ ਅਯੋਗ ਕਰਾਰ ਕੀਤੇ ਜਾਣ ਤੋਂ ਦੁਖੀ ਹੋ ਕੇ ਉਸਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਹੁਣ ਉਹ ਰਾਜਨੀਤੀ ਵਿੱਚ ਹਿੱਸਾ ਲਵੇਗੀ।
ਸਾਬਕਾ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਹੁਣ ਰਾਜਨੀਤੀ ‘ਚ ਐਂਟਰੀ ਕਰ ਲਈ ਹੈ। ਉਹ ਪਹਿਲਵਾਨ ਬਜਰੰਗ ਪੂਨੀਆ ਦੇ ਨਾਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਦੋਵੇਂ ਸ਼ੁੱਕਰਵਾਰ ਦੁਪਹਿਰ 2:30 ਵਜੇ ਕਾਂਗਰਸ ਹੈੱਡਕੁਆਰਟਰ ਪਹੁੰਚੇ। ਇਸ ਤੋਂ ਪਹਿਲਾਂ ਦੋਵਾਂ ਨੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ। ਦੋਵਾਂ ਦੇ ਹਰਿਆਣਾ ਵਿਧਾਨ ਸਭਾ ਚੋਣ ਲੜਨ ਦੀ ਸੰਭਾਵਨਾ ਹੈ।
1994 ‘ਚ ਹੋਇਆ ਸੀ ਵਿਨੇਸ਼ ਦਾ ਜਨਮ
ਵਿਨੇਸ਼ ਨੇ ਵੱਡੇ ਟੂਰਨਾਮੈਂਟਾਂ ‘ਚ ਦੇਸ਼ ਦਾ ਨਾਂ ਰੌਸ਼ਨ ਕੀਤਾ। ਓਲੰਪਿਕ ਤਮਗਾ ਲਿਆਉਣ ਤੋਂ ਪਹਿਲਾਂ ਉਹ ਰਾਸ਼ਟਰਮੰਡਲ ਖੇਡਾਂ, ਏਸ਼ਿਆਈ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਤਿਰੰਗਾ ਲਹਿਰਾ ਚੁੱਕੇ ਹਨ। ਵਿਨੇਸ਼ ਫੋਗਾਟ ਦਾ ਜਨਮ 25 ਅਗਸਤ 1994 ਨੂੰ ਹਰਿਆਣਾ ਦੇ ਪਿੰਡ ਬਲਾਲੀ ਵਿੱਚ ਹੋਇਆ। ਵਿਨੇਸ਼ ਦਾ ਜਨਮ ਭਾਰਤ ਦੇ ਸਭ ਤੋਂ ਮਸ਼ਹੂਰ ਕੁਸ਼ਤੀ ਪਰਿਵਾਰ ਵਿੱਚ ਹੋਇਆ । ਵਿਨੇਸ਼ ਦੇ ਚਾਚਾ ਮਹਾਵੀਰ ਸਿੰਘ ਨੇ ਫੋਗਾਟ ਭੈਣਾਂ ਨੂੰ ਛੋਟੀ ਉਮਰ ਤੋਂ ਹੀ ਇਸ ਖੇਡ ਨਾਲ ਜਾਣੂ ਕਰਵਾਇਆ । ਵਿਨੇਸ਼ ਨੇ ਵੀ ਆਪਣੀਆਂ ਚਚੇਰੀਆਂ ਭੈਣਾਂ ਗੀਤਾ ਫੋਗਾਟ ਅਤੇ ਬਬੀਤਾ ਕੁਮਾਰੀ ਦੇ ਨਕਸ਼ੇ ਕਦਮਾਂ ‘ਤੇ ਚੱਲਿਆ। ਵਿਨੇਸ਼ ਦੇ ਪਿਤਾ ਦੀ ਅਚਾਨਕ ਮੌਤ ਹੋ ਗਈ ਜਦੋਂ ਉਹ ਸਿਰਫ਼ ਨੌਂ ਸਾਲ ਦੀ ਸੀ। ਵਿਨੇਸ਼ ਦੇ ਚਾਚਾ ਨੇ ਵੀ ਆਪਣੀਆਂ ਬੇਟੀਆਂ ਵਿਨੇਸ਼ ਨੂੰ ਕੁਸ਼ਤੀ ਸਿਖਾਉਣੀ ਸ਼ੁਰੂ ਕਰ ਦਿੱਤੀ। ਕੁੜੀਆਂ ਨੂੰ ਕੁਸ਼ਤੀ ਸਿਖਾਉਣ ਲਈ ਫੋਗਾਟ ਪਰਿਵਾਰ ਨੂੰ ਸਮਾਜ ਵਿੱਚ ਤਾਅਨੇ ਮਾਰਿਆ ਗਿਆ ਪਰ ਕਿਸੇ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।