ਚੰਡੀਗੜ੍ਹ 2 ਸਤੰਬਰ (ਖ਼ਬਰ ਖਾਸ ਬਿਊਰੋ)
ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਵਿਰੋਧੀ ਧਿਰ ਨੇ ਸੂਬਾ ਸਰਕਾਰ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ਼ ਦਰਜ਼ ਮਾਮਲੇ ਵਿਚ ਕੇਸ ਚਲਾਉਣ ਦੀ ਮੰਜ਼ੂਰੀ ਨਾ ਦੇਣ ਦੇ ਮਾਮਲੇ ਤੇ ਘੇਰਦੇ ਹੋਏ ਮੰਜੂਰੀ ਨਾ ਦੇਣ ਪਿੱਛੇ ਕੀ ਮਜਬੂਰੀ ਹੈ ਦਾ ਕਾਰਨ ਪੁੱਛਿਆ।
ਜਲੰਧਰ ਦੇ ਵਿਧਾਇਕ ਤੇ ਸਾਬਕਾ ਉਲੰਪੀਅਨ ਪਰਗਟ ਸਿੰਘ ਨੇ ਸਦਨ ਵਿਚ ਕਿਹਾ ਕਿ 63/15 ਮੁਕਦਮਾ ਡੇਰਾ ਮੁਖੀ ਖਿਲਾਫ਼ ਦਰਜ਼ ਹੈ, ਇਸ ਮਾਮਲੇ ਵਿਚ ਪ੍ਰੋਸੀਕਿਊਸਨ ਮੰਜੂਰੀ ਲਈ ਫਾਈਲ ਤੁਹਾਡੇ ਕੋਲ ਹੈ। ਬਤੌਰ ਗ੍ਰਹਿ ਮੰਤਰੀ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇਣਾ ਤੁਹਾਡੀ ਜ਼ਿੰਮੇਵਾਰੀ ਹੈ। ਪਰ ਤੁਸੀ ਮੰਜ਼ੂਰੂ ਨਹੀਂ ਦੇ ਰਹੇ ਇਸਦਾ ਕੀ ਕਾਰਨ ਹੈ? ਉਨਾਂ ਕਿਹਾ ਕਿ ਪੰਜ ਵਾਰ ਮੁੱਖ ਮੰਤਰੀ ਬਣਨ ਵਾਲਿਆਂ ਦਾ ਕੀ ਹਾਲ ਹੈ? ਉਨ੍ਹਾਂ ਕਿਹਾ ਕਿ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ।
ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਤਰਕ ਦੇ ਰਹੀ ਹੈ ਕਿ ਕੋਈ ਕੰਮ ਨਹੀਂ ਹੈ, ਜਦਕਿ ਡੇਰਾ ਮੁਖੀ ਦੀ ਫਾਈਲ ਮਨਜ਼ੂਰੀ ਲਈ ਮੁੱਖ ਮੰਤਰੀ ਕੋਲ ਪਈ ਹੈ। ਡੇਰਾ ਮੁਖੀ ਖ਼ਿਲਾਫ਼ ਕੇਸ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।ਬੇਅਦਬੀ ਇੱਕ ਵੱਡਾ ਮੁੱਦਾ ਹੈ। ਆਮ ਆਦਮੀ ਪਾਰਟੀ ਦੇ ਆਗੂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਬੇਅਦਬੀ ਦੇ ਮੁੱਦੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਗਟ ਸਿੰਘ ਅਤੇ ਮਨਪ੍ਰੀਤ ਇਆਲੀ ਦੀ ਤਰਫੋਂ ਕੀਤੀ ਗਈ ਗੈਰ ਕਾਨੂੰਨੀ ਮਾਈਨਿੰਗ ਅਤੇ ਬੁੱਢੇ ਨਾਲੇ ਦੇ ਮੁੱਦੇ ‘ਤੇ ਵੀ ਗੱਲ ਕਰਨੀ ਹੈ ਪਰ ਕੋਈ ਜਵਾਬ ਨਹੀਂ ਦਿੱਤਾ। ਡੇਰਾ ਮੁਖੀ ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਕੋਈ ਜਵਾਬ ਨਾ ਦਿੱਤਾ।