ਚੰਡੀਗੜ੍ਹ 2 ਸਤੰਬਰ (ਖ਼ਬਰ ਖਾਸ ਬਿਊਰੋ)
ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਉਤੇ ਆਪਣੇ ਇਕ ਨਿੱਜੀ ਮਸਲੇ ਨੂੰ ਸੁਲਝਾਉਣ ਲਈ ਵਿਧਾਨ ਸਭਾ ਮੰਚ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ।
ਖਹਿਰਾ ਨੇ ਆਪਣੇ ਐਕਸ ਅਕਾਉਂਟ ‘ਤੇ ਇਕ ਵੀਡਿਓ ਅਪਲੋਡ ਕਰਦਿਆਂ ਕਿਹਾ ਕਿ ਸਪੀਕਰ ਦਾ ਭਰਾ ਬੀਰਇੰਦਰ ਸਿੰਘ ASI ਨਾਲ ਦੁਰਵਿਵਹਾਰ ਕਰ ਰਿਹਾ ਸੀ ਅਤੇ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆ ਸਨ। ਖਹਿਰਾ ਨੇ ਕਿਹਾ ਕਿ ਸੰਧਵਾਂ ਦੀ ਨਿੱਜੀ ਦੁਸ਼ਮਣੀ ਜ਼ਿਆਦਾ ਅਹਿਮ ਹੈ ਜਾਂ ਡੇਰਾ ਮੁਖੀ ਕੇਸ ਵਿੱਚ ਮੁਕੱਦਮੇ ਦੀ ਮਨਜ਼ੂਰੀ ਦੇਣਾ ਜਾਂ ਪੁਲੀਸ ਹਿਰਾਸਤ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਲਈ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਜਾਂ ਖੇਤੀ ਨੀਤੀ।
ਚੇਤੇ ਰਹੇ ਕਿ ਅੱਜ ਵਿਧਾਨ ਸ਼ਭਾ ਦੇ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਇਕ ਏ.ਐੱਸ.ਆਈ ਵਲੋਂ ਗੈਂਗਸ਼ਟਰ ਤੋਂ ਬੈਂਕ ਜਰਿਏ ਭ੍ਰਿਸ਼ਟਾਚਾਰ ਦੀ ਰਕਮ ਲੈਣ ਦੀ ਗੱਲ ਸਦਨ ਵਿਚ ਦੱਸੀ ਸੀ। ਉਨਾਂ ਸਦਨ ਤੋਂ ਇਸ ਮਾਮਲੇ ਵੀ ਕੀ ਕਾਰਵਾਈ ਹੋਣੀ ਚਾਹੀਦੀ ਹੈ , ਬਾਰੇ ਸੁਝਾਅ ਮੰਗਿਆ ਸੀ। ਇਸ ਮਾਮਲੇ ਵਿਚ ਚਰਚਾ ਹੋਈ ਤਾਂ ਸਦਨ ਦੇ ਮੈਂਬਰਾੰ ਨੇ ਕਿਹਾ ਕਿ ਸਪੀਕਰ ਕੋਲ ਅਸੀਮ ਪਾਵਰਾਂ ਹਨ, ਉਹ ਡੀਜੀਪੀ ਤੋ ਰਿਪੋਰਟ ਲੈ ਸਕਦੇ ਹਨ।
ਵਰਨਣਯੋਗ ਹੈ ਕਿ ਖਹਿਰਾ ਸਰਕਾਰ ਖਿਲਾਫ਼ ਖੁੱਲਕੇ ਬੋਲਦੇ ਹਨ, ਉਨਾਂ ਨੂੁੰ ਸੰਸਦ ਵਿਚ ਬੋਲਣ ਦਾ ਘੱਟ ਹੀ ਮੌਕਾ ਮਿਲਦਾ ਹੈ।