ਚੰਡੀਗੜ੍ਹ 20 ਅਗਸਤ, (ਖ਼ਬਰ ਖਾਸ ਬਿਊਰੋ)
ਅੱਠ ਸੂਬਿਆਂ ਵਿਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਭਾਜਪਾ ਨੇ ਅੱਜ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੂੰ ਰਾਜਸਥਨ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸੀ ਤਰਾਂ ਕੁੱਝ ਦਿਨ ਪਹਿਲਾਂ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਲ ਹੋਣ ਵਾਲੀ ਹਰਿਆਣਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਰਹੀ ਕਿਰਨ ਚੌਧਰੀ ਨੂੰ ਹਰਿਆਣਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਜਾਣਕਾਰੀ ਅਨੁਸਾਰ ਕਿਰਨ ਚੌਧਰੀ ਬੁੱਧਵਾਰ ਨੂੰ ਨਾਮਜ਼ਦਗੀ ਦਾਖਲ ਕਰਨਗੇ।
ਭਾਜਪਾ ਨੇ ਰਿਆਨਾ ਰਾਜ ਸਭਾ ਉਪ ਚੋਣ ਲਈ ਕਿਰਨ ਚੌਧਰੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਉਮੀਦਵਾਰ ਤੈਅ ਕਰਨ ਲਈ ਮੰਗਲਵਾਰ ਨੂੰ ਭਾਜਪਾ ਵਿਧਾਇਕ ਦਲ ਦੀ ਬੈਠਕ ਹੋਈ, ਜਿਸ ‘ਚ ਪਾਰਟੀ ਦੇ ਰਾਜ ਸਭਾ ਉਮੀਦਵਾਰ ਲਈ ਕਿਰਨ ਚੌਧਰੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ।
ਭਾਜਪਾ ਵਲੋਂ ਉਮੀਦਵਾਰਾਂ ਦੀ ਜਾਰੀ ਲਿਸਟ ਅਨੁਸਾਰ ਅਸਾਮ ਦੀ ਦੋ ਸੀਟਾਂ ਲਈ ਮਿਸ਼ਨ ਰੰਜਨ ਦਾਸ ਤੇ ਰਮੇਸ਼ਵਰ ਤੇਲੀ, ਬਿਹਾਰ ਤੋਂ ਮੰਨਣ ਕੁਮਾਰ ਮਿਸ਼ਰਾ, ਹਰਿਆਣਾ ਤੋਂ ਕਿਰਨ ਚੌਧਰੀ, ਮੱਧ ਪ੍ਰਦੇਸ਼ ਤੋਂ ਜੌਰਜ਼ ਕੁਰੀਅਨ, ਰਾਜਸਥਾਨ ਤੋਂ ਰਵਨੀਤ ਬਿੱਟੂ, ਮਹਾਰਾਸ਼ਟਰ ਤੋਂ ਧੈਰਿਆਸ਼ੀਲ ਪਾਠਕ, ਉੜੀਸਾ ਤੋ ਮਮਤਾ ਮਹੰਤਾ ਅਤੇ ਤ੍ਰਿਪਰਾ ਤੋਂ ਰਾਜੀਵ ਭੱਟਾਚਾਰੀਆ ਨੂੁੰ ਉਮੀਦਵਾਰ ਬਣਾਇਆ ਹੈ।
ਵਰਨਣਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਰਵਨੀਤ ਬਿੱਟੂ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਉਹ ਲੁਧਿਆਣਾ ਤੋ ਭਾਜਪਾ ਦੀ ਟਿਕਟ ਉਤੇ ਚੋਣ ਲੜੇ ਸਨ, ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਚੋਣ ਹਾਰ ਗਏ ਸਨ। ਚੋਣ ਹਾਰ ਜਾਣ ਬਾਅਦ ਵੀ ਭਾਜਪਾ ਨੇ ਬਿਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਹੈ।