ਚੰਡੀਗਡ਼੍ਹ, 14 ਅਗਸਤ (ਖ਼ਬਰ ਖਾਸ ਬਿਊਰੋ)
ਹਰਿਆਣਾ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦਾ ਗਠਨ ਕਰ ਦਿੱਤਾ ਹੈ। ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾ ਤ੍ਰੈਅ ਨੇ ਬਕਾਇਦਾ 41 ਮੈਂਬਰੀ ਕਮੇਟੀ ਉਤੇ ਮੋਹਰ ਲਗਾ ਦਿੱਤੀ ਹੈ ਅਤੇ ਹਰਿਆਣਾ ਸਰਕਾਰ ਨੇ ਗਜ਼ਟ ਨੋਟੀਫਿਕੇਸ਼ਨ ਕਰ ਦਿੱਤਾ ਹੈ।
ਹਰਿਆਣਾ ਸਰਕਾਰ ਨੇ 41 ਮੈਂਬਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਦਾ ਗਠਨ ਉਸ ਵਕਤ ਕੀਤਾ ਹੈ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਈਆਂ ਜਾ ਰਹੀਆ ਹਨ ਅਤੇ ਪੰਥਕ ਧਿਰਾਂ ਚੋਣਾਂ ਕਰਵਾਉਣ ਦੀ ਮੰਗ ਕਰ ਰਹੀਆਂ ਹਨ। ਨੋਟੀਫਿਕੇਸ਼ਨ ਅਨੁਸਾਰ ਹਰਿਆਣਾ ਸਰਕਾਰ ਵੱਲੋਂ ਗਠਿਤ ਕਮੇਟੀ ਵਿੱਚ ਅੰਬਾਲਾ ਦੇ 6, ਫਰੀਦਾਬਾਦ ਦੇ ਦੋ, ਫਤਿਆਬਾਦ ਦਾ ਇਕ, ਪੰਚਕੂਲਾ ਦੇ ਤਿੰਨ, ਕੈਥਲ ਦੇ ਦੋ, ਕਰਨਾਲ ਦੇ ਪੰਜ, ਕੁਰੂਕਸ਼ੇਤਰ ਦੇ 6, ਜੀਂਦ ਦੇ ਤਿੰਨ, ਪਾਣੀਪਤ ਦਾ ਇਕ, ਸਿਰਸਾ ਦੇ 9, ਯਮੂਨਾਨਗਰ ਦੇ ਤਿੰਨ ਮੈਂਬਰਾਂ ਨੂੰ ਸ਼ਾਮਲ ਕੀਤਾ ਹੈ।
ਹਰਿਆਣਾ ਸਰਕਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵਿੱਚ ਅੰਬਾਲਾ ਤੋਂ ਹਰਪਾਲ ਸਿੰਘ ਕੰਬੋਜ਼, ਸੁਖਦਰਸ਼ਨ ਸਿੰਘ ਸਹਿਗਲ, ਤਸਵਿੰਦਰਪਾਲ ਸਿੰਘ, ਇੰਦਰਜੀਤ ਸਿੰਘ ਵਾਸੂਦੇਵਾ, ਕੈਪਟਨ ਦਿਲਬਾਗ ਸਿੰਘ ਸੈਣੀ, ਰਜਿੰਦਰ ਸਿੰਘ, ਫਰੀਦਾਬਾਅਦ ਤੋਂ ਸਰਦਾਰਨੀ ਰੀਨਾ ਭੱਟੀ, ਗੁਰਪ੍ਰਸ਼ਾਦ ਸਿੰਘ, ਫਤਿਆਬਾਦ ਤੋਂ ਮਹਿੰਦਰ ਸਿੰਘ ਵਧਵਾ, ਪੰਚਕੂਲਾ ਤੋਂ ਗੁਰਮੀਤ ਸਿੰਘ ਮਿੱਤਾ, ਡਾ. ਹਰਨੇਕ ਸਿੰਘ, ਸਵਰਨ ਸਿੰਘ, ਕੈਥਲ ਤੋਂ ਕਾਬਲ ਸਿੰਘ, ਦਵਿੰਦਰ ਸਿੰਘ, ਕਰਨਾਲ ਤੋਂ ਭੁਪਿੰਦਰ ਸਿੰਘ ਰੋਖਾ, ਗੁਲਾਬ ਸਿੰਘ, ਬਾਬਾ ਮਹਿਰ ਸਿੰਘ, ਰਤਨ ਸਿੰਘ, ਨਿਸ਼ਾਨ ਸਿੰਘ, ਕੁਰੂਕਸ਼ੇਤਰ ਤੋਂ ਮਨਜੀਤ ਸਿੰਘ ਵਡ਼ੈਚ, ਬੇਅੰਤ ਸਿੰਘ, ਸਰਦਾਰਨੀ ਰਵਿੰਦਰ ਕੌਰ ਅਜਰਾਣਾ, ਪਰਮਜੀਤ ਸਿੰਘ ਮੱਕਡ਼, ਸੁਰਿੰਦਰ ਸਿੰਘ, ਹਰਵਿੰਦਰ ਪਾਲ ਸਿੰਘ ਬਿੰਦੂ, ਜੀਂਦ ਤੋਂ ਅਜੈ ਸਿੰਘ ਨਿਮਨਾਬਾਅਦ, ਸਤਿੰਦਰ ਸਿੰਘ ਮੰਟਾ ਨੂੰ ਸ਼ਾਮਲ ਕੀਤਾ ਹੈ।
ਇਸੇ ਤਰ੍ਹਾਂ ਜੀਂਦ ਤੋਂ ਸਰਦਾਰਨੀ ਪਰਮਿੰਦਰ ਕੌਰ, ਸਿਰਸਾ ਤੋਂ ਬਲਜੀਤ ਸਿੰਘ ਦਾਦੂਵਾਲ, ਜਗਸੀਰ ਸਿੰਘ, ਮਾਲਕ ਸਿੰਘ, ਪਰਮਜੀਤ ਸਿੰਘ ਮੱਖਾ, ਪ੍ਰਕਾਸ਼ ਸਿੰਘ ਸਾਹੂਵਾਲਾ, ਗੁਰਮੀਤ ਸਿੰਘ, ਗੁਰਪਾਲ ਸਿੰਘ ਗੋਰਾ, ਮਲਕੀਤ ਸਿੰਘ ਪਾਣੀਵਾਲਾ, ਸੁਰਿੰਦਰ ਸਿੰਘ ਵੈਦਵਾਲਾ, ਪਾਣੀਪਤ ਤੋਂ ਮਲਕੀਤ ਸਿੰਘ ਅਤੇ ਯਮੂਨਾਨਗਰ ਤੋਂ ਹਰਬੰਸ ਸਿੰਘ, ਸੁਖਵਿੰਦਰ ਸਿੰਘ ਤੇ ਅਮਰਜੀਤ ਸਿੰਘ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਹੈ।