ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨਗੀ ਤੋਂ ਹਟਣਾ ਜ਼ਰੂਰੀ: ਚਰਨਜੀਤ ਬਰਾੜ
ਪਟਿਆਲਾ, 11 ਅਗਸਤ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਪ੍ਰੀਜੀਡੀਅਮ ਦੇ ਮੈਂਬਰ ਚਰਨਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਹਲਕਾ ਰਾਜਪੁਰਾ ਦੇ ਅਕਾਲੀ ਵਰਕਰਾਂ ਅਤੇ ਆਗੂਆ ਦੀ ਵਰਦੇ ਮੀਂਹ ਵਿੱਚ ਮੀਟਿੰਗ ਹੋਈ। ਜਿਸ ਵਿਚ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਵਿੱਚ ਜਾਣ ਲਈ ਸੰਗਤ ਨੂੰ ਪ੍ਰੇਰਿਤ ਕੀਤਾ ਗਿਆ। ਮੀਟਿੰਗ ਵਿਚ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਿਸ਼ੇਸ ਤੌਰ ‘ਤੇ ਪਹੁੰਚੇ ਅਤੇ ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਕਿਸੇ ਇੱਕ ਪਰਿਵਾਰ ਦਾ ਨਹੀਂ ਹੈ, ਸਗੋਂ ਪਾਰਟੀ ਲਈ ਕੁਰਬਾਨੀਆਂ ਕਰਨ ਵਾਲੇ ਪੰਥਕ ਲੋਕਾਂ ਦਾ ਹੈ। ਇਸ ਦੇ ਲਈ ਹੀ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਗਠਨ ਕੀਤਾ ਗਿਆ ਹੈ। ਉਨ੍ਰਾਂ ਕਿਹਾ ਕਿ ਅਕਾਲੀ ਦਲ ਪਿਛੇ ਸਮੇਂ ਦੋਰਾਨ ਰੇਤ ਮਾਫੀਆ ਵਿਚੋਂ ਪੈਦਾ ਹੋਏ ਆਗੂਆਂ ਨੂੰ ਸੌਂਪ ਦਿੱਤਾ ਗਿਆ ਅਤੇ ਪੰਥਕ ਹਿੱਤਾਂ ਦੀ ਬਜਾਏ ਪੰਥ ਵਿਰੋਧੀ ਫੈਸਲੇ ਲਏ ਜਾਣ ਦੇ ਕਾਰਨ ਅੱਜ ਪੰਜਾਬ ਦੇ ਲੋਕ ਅਤੇ ਵਿਸ਼ੇਸ਼ ਤੌਰ ’ਤੇ ਪੰਥ ਹਿਤੈਸ਼ੀ ਅਕਾਲੀ ਦਲ ਤੋਂ ਦੂਰ ਹੋ ਗਏ ਹਨ।
ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਮਜਬੂਤੀ ਦੇ ਲਈ ਸਮੇਂ ਦੀ ਮੰਗ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨਗੀ ਤੋਂ ਹਟਣਾ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਮਜ਼ਬੂਤੀ ਚਾਹੁੰਦੇ ਹਾਂ ਅਤੇ ਸ਼ੋ੍ਰਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਦੇ ਲਈ ਪਾਰਟੀ ਵਿੱਚ ਪ੍ਰਧਾਨਗੀ ਤੋਂ ਲੈ ਕੇ ਵੱਡੀਆਂ ਤਬਦੀਲੀਆਂ ਦੀ ਜ਼ਰੂਰਤ ਹੈ। ਤਬਦੀਲ਼ੀਆਂ ਤੋਂ ਬਾਅਦ ਲੋਕ ਵੱਡੇ ਪੱਧਰ ’ਤੇ ਲੋਕ ਅਕਾਲੀ ਦਲ ਦਾ ਸਾਥ ਦੇਣ ਲਈ ਖੜੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਮਜਬੂਤ ਕਰਨ ਦੇ ਲਈ ਆਉਣ ਵਾਲੇ ਦਿਨ ਵਿਚ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਸ਼੍ਰ. ਬਰਾੜ ਨੇ ਕਿਹਾ ਕਿ ਜਿਹੜੇ ਆਗੂਆਂ ਨੇ ਸ਼ੋ੍ਰਮਣੀ ਅਕਾਲ ਦਲ ਦੇ ਲਈ ਨਿਰਸਵਾਰਥ ਸੇਵਾ ਕੀਤੀ ਜਾਂ ਕੁਰਬਾਨੀਆਂ ਕੀਤੀਆਂ ਉਨ੍ਹਾਂ ਦੇ ਦਿਹਾੜਿਆਂ ਨੂੰ ਮਨਾਇਆ ਜਾਵੇਗਾ। ਇਸ ਲੜੀ ਵਿਚ 20 ਅਸਗਤ ਨੂੰ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਦਾ ਸਮਾਗਮ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। 24 ਸਤੰਬਰ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ 100 ਵਾਂ ਜਨਮ ਦਿਨ ਦਾ ਸਮਾਗਮ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸ਼ੋ੍ਰਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਜਿਆਦਾ ਤੋਂ ਜਿਆਦਾ ਸਾਥ ਦੇਣ ਤਾਂ ਕਿ ਪੰਜਾਬ ਦੀ ਖੇਤਰੀ ਪਾਰਟੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਤੇਜਿੰਦਰਪਾਲ ਸਿੰਘ ਸੰਧੂ, ਅਬਰਿੰਦਰ ਸਿੰਘ ਕੰਗ, ਜਤਿੰਦਰ ਸਿੰਘ ਰੌਮੀ ਜਿਲਾ ਪ੍ਰਧਾਨ ਬੀਸੀ ਵਿੰਗ, ਜਥੇ: ਪਰਮਜੀਤ ਸਿੰਘ ਰਾਮਪੁੱਰ ਖੁੱਰਦ, ਬੰਤ ਸਿੰਘ ਨੀਲਪੁੱਰ, ਬੀਬੀ ਬਲਵਿੰਦਰ ਕੌਰ ਚੀਮਾ, ਜਸਵੰਤ ਸਿੰਘ ਹੁਲਕਾ, ਅਸਿਕ ਕੁਮਾਰ ਖੇੜਾ ਗੱਜੂ, ਸਤਵਿੰਦਰ ਸਿੰਘ ਮਿਰਜਾਪੁਰ, ਮਨਜੀਤ ਸਿੰਘ, ਜ਼ੈਲਦਾਰ ਜਸਵਿੰਦਰ ਸਿੰਘ ਸ਼ਾਮਦੂ, ਮਲਕੀਤ ਸਿੰਘ, ਸੁਸੀਲ ਕੁਮਾਰ, ਦਵਿੰਦਰ ਸਿੰਘ ਕਰਾਲਾ ਸਾਰੇ ਸਰਕਲ ਪ੍ਰਧਾਨ, ਸੁੱਚਾ ਸਿੰਘ, ਐਡਵੋਕੇਟ ਸੁਬੇਗ ਸਿੰਘ ਸੰਧੂ, ਪ੍ਰਿਤਪਾਲ ਸਿੰਘ ਗਰੇਵਾਲ, ਬੀਬੀ ਕਰਮਜੀਤ ਕੌਰ ਖਾਲਸਾ, ਸਕੂਲਾਂ ਬਾਜਵਾ, ਗੁਰਪ੍ਰੀਤ ਸਿੰਘ ਹਨੀ, ਕੇਸਰ ਸਿੰਘ ਬਖਸੀਵਾਲਾ, ਬਾਬਾ ਸਿਗਾਰਾ ਸਿੰਘ, ਰਘੁਵੀਰ ਸਿੰਘ ਨੰਬਰਦਾਰ, ਮਹਿੰਦਰ ਸਿੰਘ ਰਿਟਾ: ਡੀਐਸਪੀ, ਬਿਕਰਮ ਸਿੰਘ ਬੰਸੀ, ਰਮਨਦੀਪ ਟਿਵਾਣਾ, ਹਰਦੀਪ ਸਿੰਘ ਨੰਬਰਦਾਰ, ਅਮਰਜੀਤ ਸਕੰਘ ਮਾਨਕਪੁੱਰ, ਗੁਰਚਰਨ ਸਿਮਘ ਅਬਰਾਵਾ, ਸੋਨੀ ਮਨੋਲੀ ਸੂਰਤ, ਮੋਹਨ ਸਿੰਘ ਉੜਦਨ, ਚਰਨਜੀਤ ਸਿੰਘ ਲਾਲੀ, ਮਿੰਟੂ ਜਨਸੂਈ, ਗੁਰਦਾਸ ਸਿੰਘ ਭੱਪਲ, ਹਰਦੇਵ ਸਿੰਘ ਓਐਸਡੀ, ਜਸਪਾਲ ਸਿੰਘ ਪ੍ਰਸਨਲ ਸੈਕਟਰੀ ਆਦਿ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।