ਡਰੱਗ ਮਾਫੀਆ ਨੂੰ ਸਰਪ੍ਰਸਤੀ ਦੇਣ ਵਾਲੇ ਅਧਿਕਾਰੀਆਂ ਖਿਲਾਫ ਕੀਤੀ ਜਾਵੇ ਸਖਤ ਕਾਰਵਾਈ ; ਜਾਖੜ

 

ਨੇ ਚੋਣ ਕਮਿਸ਼ਨ ਨੂੰ ਕੁੰਵਰ ਵਿਜੇ ਪ੍ਰਤਾਪ ਦੇ ਖੁਲਾਸਿਆਂ ਦਾ ਨੋਟਿਸ ਲੈਣ ਦੀ ਅਪੀਲ ਕੀਤੀ।

— ਕਿਹਾ: ਪੰਜਾਬ ਦੇ ਲੋਕ ਕਾਂਗਰਸ ਅਤੇ ‘ਆਪ’ ਨੂੰ ਟਿਕਟਾਂ ਵੇਚਣ ਅਤੇ ਪੰਜਾਬ ਦੇ ਭਵਿੱਖ ਦੀ ਖਿਲਵਾੜ ਦੀ ਸਜ਼ਾ ਦੇਣਗੇ।

ਚੰਡੀਗੜ੍ਹ, 18 ਅਪਰੈਲ (Khabarkhass Burau)

sunil jakhar

 

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੁੰਵਰ ਵਿਜੇ ਪ੍ਰਤਾਪ ਵੱਲੋਂ ਕੀਤੇ ਗਏ ਖੁਲਾਸੇ ਨੂੰ ‘ਆਪ’ ਸਰਕਾਰ ਦੇ ਸੰਦਰਭ ‘ਚ ਇਤਰਾਜ਼ਯੋਗ ਅਤੇ ਨਿੰਦਣਯੋਗ ਕਰਾਰ ਦਿੰਦਿਆਂ ਡਰੱਗ ਮਾਫੀਆ ਨੂੰ ਸੁਰੱਖਿਆ ਪ੍ਰਦਾਨ ਕਰਕੇ ਪੰਜਾਬ ਨੂੰ ਬਰਬਾਦ ਕਰਨ ‘ਚ ਸ਼ਾਮਲ ਸਾਰੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਮੈਂ ਚੋਣ ਕਮਿਸ਼ਨ ਨੂੰ ਅਪੀਲ ਕਰਾਂਗਾ ਕਿ ਉਹ ਇਸ ਦਾ ਨੋਟਿਸ ਲੈਂਦਿਆਂ ਨਸ਼ਾ ਵੇਚ ਕੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਸਮੇਤ ਜ਼ਿੰਮੇਵਾਰ ਲੋਕਾਂ ਦੇ ਨਾਵਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰਨ।

ਜੇਕਰ ਕਿਸੇ ਹੋਰ ਨੇ ਬਿਆਨ ਦਿੱਤਾ ਹੁੰਦਾ ਤਾਂ ਲੋਕਾਂ ਨੇ ਉਸ ਨੂੰ ਸਿਆਸੀ ਨਜ਼ਰੀਏ ਤੋਂ ਪੜ੍ਹਿਆ ਹੁੰਦਾ, ਪਰ ਕੁੰਵਰ ਵਿਜੇ ਪ੍ਰਤਾਪ ਦੀ ਭਰੋਸੇਯੋਗਤਾ ਅਤੇ ਪਿਛੋਕੜ ਨੂੰ ਦੇਖਦੇ ਹੋਏ ਉਨ੍ਹਾਂ ਦੇ ਦੋਸ਼ਾਂ ਨੂੰ ਪੂਰੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਮੌਜੂਦਗੀ ‘ਚ ਦਿੱਤਾ ਗਿਆ ਬਿਆਨ ਸਿੱਧੇ ਤੌਰ ‘ਤੇ ਰਾਘਵ ਚੱਢਾ ਦੀ ਮਿਲੀਭੁਗਤ ਵੱਲ ਇਸ਼ਾਰਾ ਕਰਦਾ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਮਾਨਦਾਰੀ ਅਤੇ ਬਦਲਾਅ ਦੇ ਨਾਂ ‘ਤੇ ਪੰਜਾਬ ਸਰਕਾਰ ਨੇ ਕਿਵੇਂ ਗੁਲ ਖਿਲਾਏ ਹਨ।

ਹੋਰ ਪੜ੍ਹੋ 👉  ਮੋਹਾਲੀ ਵਿਖੇ ਬਹੁ ਮੰਜ਼ਿਲਾਂ ਇਮਰਾਤ ਡਿੱਗੀ, ਦਰਜ਼ਨਾਂ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ, ਫੌਜ ਬੁਲਾਈ

ਰਾਘਵ ਚੱਢਾ, ਵਿਜੇ ਮਾਲਿਆ ਵਾਂਗ ਹੁਣ ਲੰਡਨ ਭੱਜ ਗਿਆ ਜਾਖੜ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਵਲੋਂ ਸਿੱਧੇ ਤੌਰ ‘ਤੇ ਨਾਮ ਲੈ ਕੇ ਕੀਤੇ ਖੁਲਾਸੇ ਅਨੁਸਾਰ ਚੱਢਾ ਦੀ ਡਰੱਗ ਮਾਫੀਆ ਨੂੰ ਸਰਪ੍ਰਸਤੀ ਦੇਣ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ।ਬਠਿੰਡਾ, ਅੰਮ੍ਰਿਤਸਰ ਅਤੇ ਮਾਨਸਾ ਦੇ ਆਗੂਆਂ ਦੇ ਭਾਜਪਾ ਵਿੱਚ ਵੱਡੇ ਪੱਧਰ ’ਤੇ ਸ਼ਾਮਲ ਹੋਣ ਦਾ ਐਲਾਨ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਆਗੂਆਂ ਨੂੰ ਸੂਬੇ ਵਦੇ ਭਵਿੱਖ ਨਾਲ ਖੇਡਣ ਦੀ ਸਜ਼ਾ ਜ਼ਰੂਰ ਦੇਣਗੇ ।

ਬਲਬੀਰ ਸਿੰਘ ਸੀਚੇਵਾਲ ਵੱਲੋਂ ‘ਆਪ’ ਲਈ ਪ੍ਰਚਾਰ ਨਾ ਕਰਨ ਦੇ ਰੁਖ਼ ‘ਤੇ ਟਿੱਪਣੀ ਕਰਨ ਲਈ ਜਾਖੜ ਨੇ ਕਿਹਾ ਕਿ ਸੰਤ ਸੀਚੇਵਾਲ ਜੀ ਸੱਚਾਈ ਜਾਣਦੇ ਹਨ ਅਤੇ ਭਗਵੰਤ ਮਾਨ ਦੇ ਉਲਟ ਉਨ੍ਹਾਂ ਦਾ ‘ਆਪ’ ਦੇ ਝੂਠ ਅਤੇ ਹੇਰਾਫੇਰੀ ਦਾ ਪੱਖ ਲੈਣ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਕੇਜਰੀਵਾਲ ਅਤੇ ਉਨ੍ਹਾਂ ਵਰਗੇ ਲੋਕਾਂ ਦਾ ਅੱਜ ਪਰਦਾਫਾਸ਼ ਹੋ ਗਿਆ ਹੈ ਅਤੇ ਉਨ੍ਹਾਂ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋ ਗਿਆ ਹੈ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

ਟਿਕਟਾਂ ਵੇਚਣ ਦੇ ਦੋਸ਼ਾਂ ਨੂੰ ਲੈ ਕੇ ਕਾਂਗਰਸ ਅਤੇ ‘ਆਪ’ ‘ਤੇ ਨਿਸ਼ਾਨਾ ਸਾਧਦੇ ਹੋਏ ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਹ ਸਭ ਜਾਣਦੇ ਹਨ ਅਤੇ ਉਹ ਸਾਡੇ ਸੂਬੇ ‘ਚ ਸਥਾਈ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਚੇਤ ਤੌਰ ‘ਤੇ ਭਾਜਪਾ ਨੂੰ ਵੋਟ ਪਾਉਣਗੇ। ਪਹਿਲਾਂ ‘ਆਪ’ ਨੇ ਪੰਜਾਬ ਦੀਆਂ ਉਮੀਦਾਂ ਨੂੰ ਗਿਰਵੀ ਰੱਖਣ ਲਈ ਰਾਜ ਸਭਾ ਦੀਆਂ ਕੁਝ ਟਿਕਟਾਂ ਵੇਚੀਆਂ ਅਤੇ ਹੁਣ ਕਾਂਗਰਸ ਸੰਸਦ ਦੀਆਂ ਟਿਕਟਾਂ ਵੇਚ ਰਹੀ ਹੈ ਪਰ ਉਨ੍ਹਾਂ ਨੂੰ ਆਪਣੇ ਲਈ ਕੋਈ ਉਮੀਦਵਾਰ ਨਹੀਂ ਮਿਲ ਰਿਹਾ।

ਜਾਖੜ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਆਜ਼ਾਦਾਨਾ ਅਤੇ ਨਿਰਪੱਖਤਾ ਨਾਲ ਕਰਨ। ਜਾਖੜ ਨੇ ਲੋਕਾਂ ਨੂੰ ਭ੍ਰਿਸ਼ਟਾਚਾਰ ਅਤੇ ਪੰਜਾਬ ਦੇ ਵਸੀਲਿਆਂ ਨੂੰ ਲੁੱਟਣ ਦੀ ਸਾਜ਼ਿਸ਼ ਵਿਰੁੱਧ ਕਾਂਗਰਸ ਨਾਲ ‘ਆਪ’ ਦੇ ਨਾਪਾਕ ਗਠਜੋੜ ਵਿਰੁੱਧ ਵੋਟ ਪਾਉਣ ਦੀ ਅਪੀਲ ਕੀਤੀ। ਜਾਖੜ ਨੇ ਕਿਹਾ ਕਿ ਸਿਰਫ਼ ਭਾਜਪਾ ਹੀ ਪੰਜਾਬ ਦੀ ਸ਼ਾਂਤੀ ਅਤੇ ਵਿਕਾਸ ਦੀ ਰਾਖੀ ਕਰ ਸਕਦੀ ਹੈ ਅਤੇ ਇਹ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਪੰਜਾਬ ਨੂੰ ਕੌਮੀ ਤਰੱਕੀ ਦਾ ਵੱਧ ਤੋਂ ਵੱਧ ਲਾਭ ਮਿਲੇ।

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

ਪੰਜਾਬ ਦੇ ਰਲਵੇਂ-ਮਿਲਵੇਂ ਸੱਭਿਆਚਾਰ ਦੇ ਵਿਰੁੱਧ ਅਤੇ ਸਿਆਸੀ ਤੌਰ ‘ਤੇ ਸੁਵਿਧਾਵਾਂ ਹੋਣ ‘ਤੇ ਹੀ ਪਵਿੱਤਰ ਪੱਗ ਬੰਨ੍ਹਣ ਵਾਲਿਆਂ ‘ਤੇ ਚੁਟਕੀ ਲੈਂਦਿਆਂ ਜਾਖੜ ਨੇ ਕਿਹਾ ਕਿ ਪੰਜਾਬ ਵਾਸੀ ਇਨ੍ਹਾਂ ਸਾਰੇ ਅਖੌਤੀ ਸਿੱਖਾਂ ਨੂੰ ਪੂਰੀ ਤਰ੍ਹਾਂ ਨਕਾਰ ਦੇਣਗੇ ਜੋ ਦੂਜਿਆਂ ਦੀ ਪੰਜਾਬੀਅਤ ‘ਤੇ ਸਵਾਲ ਉਠਾਉਂਦੇ ਹਨ ਅਤੇ ਇਸ ਮੁੱਦੇ ‘ਤੇ ਅੱਖਾਂ ਮੀਚਦੇ ਹਨਹਨ ਅਤੇ ਦੂਜਿਆਂ ਨੂੰ ਸਰਟੀਫਿਕੇਟ ਵੰਡਣ ਦੀ ਕੋਸ਼ਿਸ਼ ਕਰਦੇ ਹਨ।

ਜਾਖੜ ਨੇ ਕਿਹਾ, “ਮੈਨੂੰ ਇੱਕ ਪੰਜਾਬੀ ਵਜੋਂ ਆਪਣੀ ਪਛਾਣ ‘ਤੇ ਮਾਣ ਹੈ ਅਤੇ ਮੈਂ ਇਨ੍ਹਾਂ ਮੌਕਾਪ੍ਰਸਤਾਂ ਨਾਲੋਂ ਇੱਕ ਸਮਰਪਿਤ ਸਿੱਖ ਹਾਂ।”

ਅੱਜ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਮਾਨਸਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਬੀਸੀ ਵਿੰਗ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੇਕੇਦਾਰ, ਮੌਜੂਦਾ ਕੌਂਸਲਰ ਮਾਨਸਾ ਕੰਚਨ ਸੇਠੀ, ਬੀਸੀ ਵਿੰਗ ਮਾਨਸਾ ਅਕਾਲੀ ਦਲ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਕਾਕੂ ਅਤੇ ਦਰਜਨਾਂ ਅਕਾਲੀ ਅਤੇ ਕਾਂਗਰਸੀ ਸ਼ਾਮਲ ਹਨ।

ਪ੍ਰੈਸ ਕਾਨਫਰੰਸ ਦੌਰਾਨ ਜਾਖੜ ਦੇ ਨਾਲ ਸਾਬਕਾ ਸੀਪੀਐਸ ਪੰਜਾਬ ਭਾਜਪਾ ਸ: ਜਗਦੀਪ ਸਿੰਘ ਨਕਈ, ਸ. ਗੁਰਪ੍ਰੀਤ ਸਿੰਘ ਮਲੂਕਾ, ਕਨਵੀਨਰ ਅੰਮ੍ਰਿਤਸਰ ਲੋਕ ਸਭਾ ਰਾਜਬੀਰ ਸ਼ਰਮਾ, ਸਾਬਕਾ ਸੀਪੀਐਸ ਅਤੇ ਪ੍ਰਧਾਨ ਬੀਸੀ ਮੋਰਚਾ ਪੰਜਾਬ ਬੋਨੀ ਅਜਨਾਲਾ, ਡੀਪੀ ਭਾਜਪਾ ਮਾਨਸਾ ਰਾਕੇਸ਼ ਜੈਨ ਅਤੇ ਸੂਬਾ ਮੀਡੀਆ ਪ੍ਰਮੁੱਖ ਵਿਨੀਤ ਜੋਸ਼ੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *