ਪੰਜਾਬ ਵਿਚ ਕਿਹੜੇ ਉਮੀਦਵਾਰ ਨੂੰ ਮਿਲੀ ਸੱਭਤੋਂ ਵੱਡੀ ਲੀਡ ਤੇ ਕਿਸਨੂੰ ਪਈਆ ਕਿੰਨੀਆਂ ਵੋਟਾਂ

ਚੰਡੀਗੜ੍ਹ 4 ਜੂਨ ( ਖ਼ਬਰ ਖਾਸ ਬਿਊਰੋ)

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਹੋਈ ਚੋਣ ਵਿਚ 7 ਸੀਟਾਂ ਉਤੇ ਕਾਂਗਰਸ, 3 ਤੇ ਆਮ ਆਦਮੀ ਪਾਰਟੀ, 2 ਅਜ਼ਾਦ ਉਮੀਦਵਾਰ ਅਤੇ ਇਕ ਸੀਟ ਉਤੇ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਹੈ। ਅਕਾਲੀ ਦਲ ਆਪਣੀ ਬਠਿੰਡਾ ਸੀਟ ਬਚਾਉਣ ਵਿਚ ਕਾਮਯਾਬ ਰਿਹਾ ਹੈ, ਬਾਕੀ ਸਾਰੀਆਂ ਸੀਟਾਂ ਉਤੇ ਅਕਾਲੀ ਦਲ ਬੁਰੀ ਤਰਾਂ ਚੋਣ ਹਾਰ ਗਿਆ ਹੈ। 

ਚੋਣ ਨਤੀਜਿ਼ਆਂ ਅਨੁਸਾਰ  ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ 197120 ਦੇ ਅੰਤਰ ਨਾਲ ਚੋਣ ਜਿੱਤਕੇ ਪਹਿਲੇ ਨੰਬਰ ’ਤੇ ਰਹੇ ਹਨ।  ਇਸੀ ਤਰਾਂ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ 175993 ਦੇ ਅੰਤਰ ਨਾਲ ਚੋਣ ਜਿੱਤਕੇ ਦੂਜੇ ਨੰਬਰ ਅਤੇ ਸੰਗਰੂਰ ਤੋਂ ਆਪ ਦੇ ਉਮੀਦਵਾਰ 172560 ਅੰਤਰ ਨਾਲ ਚੋਣ ਜਿੱਤਕੇ ਤੀਜ਼ੇ ਨੰਬਰ ’ਤੇ ਰਹੇ ਹਨ।

ਫਰੀਦਕੋਟ ਤੋਂ ਅਜਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ 70053 ਵੋਟਾਂ ਦੇ ਵੱਡੇ ਅੰਤਰ ਨਾਲ ਚੋਣ ਜਿੱਤ ਗਏ ਹਨ। ਰਾਜਸੀ ਆਗੂਆਂ ਵਿਚ ਸੱਭਤੋਂ ਵੱਡੀ ਲੀਡ ਚਰਨਜੀਤ ਸਿੰਘ ਚੰਨੀ ਤੇ ਦੂਜੇ ਨੰਬਰ ’ਤੇ ਗੁਰਮੀਤ ਸਿੰਘ ਮੀਤ ਹੇਅਰ ਨੇ  ਪ੍ਰਾਪਤ ਕੀਤੀ ਹੈ।

ਹੋਰ ਪੜ੍ਹੋ 👉  ਬੰਦ ਕੀਤੀਆਂ ਪੁਲਿਸ ਚੌਕੀਆਂ ਵਿਚ ਮੁੜ ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

ਕਿਸਨੂੰ ਕਿੰਨੀਆਂ  ਵੋਟਾਂ ਪਈਆਂ —-

ਖਡੂਰ ਸਾਹਿਬ
ਆਜ਼ਾਦ: ਅੰਮ੍ਰਿਤਪਾਲ ਸਿੰਘ: 395186
ਕਾਂਗਰਸ: ਕੁਲਬੀਰ ਸਿੰਘ ਜੀਰਾ: 204010
ਆਪ: ਲਾਲਜੀਤ ਸਿੰਘ ਭੁੱਲਰ: 192205
ਅਕਾਲੀ ਦਲ: ਵਿਰਸਾ ਸਿੰਘ ਵਲਟੋਹਾ: 85166
ਭਾਜਪਾ: ਮਨਜੀਤ ਸਿੰਘ ਮੰਨਾ: 84248

ਲੁਧਿਆਣਾ
ਕਾਂਗਰਸ: ਅਮਰਿੰਦਰ ਸਿੰਘ ਰਾਜਾ ਵੜਿੰਗ  315073
ਭਾਜਪਾ: ਰਵਨੀਤ ਸਿੰਘ ਬਿੱਟੂ: 292518
ਆਪ : ਅਸ਼ੋਕ  ਪਰਾਸ਼ਰ ਪੱਪੀ : 232764
ਅਕਾਲੀ ਦਲ: ਰਣਜੀਤ ਸਿੰਘ ਢਿੱਲੋਂ: 88491

ਹੁਸ਼ਿਆਰਪੁਰ
ਆਪ: ਰਾਜ ਕੁਮਾਰ ਚੱਬੇਵਾਲ : 303859
ਕਾਂਗਰਸ: ਯਾਮਨੀ ਗੋਮਰ: 259748
ਭਾਜਪਾ: ਅਨੀਤਾ ਸੋਮ ਪ੍ਰਕਾਸ਼: 199994
ਅਕਾਲੀ ਦਲ – ਸੋਹਣ ਸਿੰਘ ਠੰਡਲ: 91789

ਆਨੰਦਪੁਰ ਸਾਹਿਬ
ਆਪ: ਮਾਲਵਿੰਦਰ ਸਿੰਘ ਕੰਗ: 312241
ਕਾਂਗਰਸ: ਵਿਜੇ ਇੰਦਰ ਸਿੰਗਲਾ: 301414
ਭਾਜਪਾ: ਡਾ: ਸੁਭਾਸ਼ ਸ਼ਰਮਾ: 185836
ਅਕਾਲੀ ਦਲ: ਪ੍ਰੇਮ ਸਿੰਘ ਚੰਦੂਮਾਜਰਾ: 117651

ਹੋਰ ਪੜ੍ਹੋ 👉  ਪ੍ਰੀ-ਬਜ਼ਟ ਮੀਟਿੰਗ: ਪੰਜਾਬ ਵੱਲੋਂ ਪੁਲਿਸ ਦੇ ਆਧੁਨਿਕੀਕਰਨ ਲਈ 1000 ਕਰੋੜ ਰੁਪਏ ਦੇ ਪੈਕੇਜ, ਗੁਆਂਢੀ ਪਹਾੜੀ ਰਾਜਾਂ ਵਾਂਗ ਉਦਯੋਗਿਕ ਪ੍ਰੋਤਸਾਹਨ ਦੀ ਮੰਗ

ਬਠਿੰਡਾ
ਅਕਾਲੀ ਦਲ ਹਰਸਿਮਰਤ ਕੌਰ ਬਾਦਲ : 376558
ਆਪ: ਗੁਰਮੀਤ ਸਿੰਘ ਖੁੱਡੀਆ: 326902
ਕਾਂਗਰਸ: ਮਹਿੰਦਰ ਸਿੰਘ ਸਿੱਧੂ ਦੀ : 202011
ਭਾਜਪਾ: ਪਰਮਪਾਲ ਕੌਰ ਸਿੱਧੂ: 110762

ਫਰੀਦਕੋਟ
ਆਜ਼ਾਦ: ਸਰਬਜੀਤ ਸਿੰਘ ਖ਼ਾਲਸਾ: 296922
ਆਪ: ਕਰਮਜੀਤ ਅਨਮੋਲ: 226676
ਕਾਂਗਰਸ: ਅਮਰਜੀਤ ਕੌਰ ਸਾਹੋਕੇ: 159352
ਅਕਾਲੀ ਦਲ: ਰਾਜਵਿੰਦਰ ਸਿੰਘ : 137776
ਭਾਜਪਾ: ਹੰਸ ਰਾਜ ਹੰਸ: 123007

ਫ਼ਿਰੋਜ਼ਪੁਰ
ਕਾਂਗਰਸ: ਸ਼ੇਰ ਸਿੰਘ ਘੁਬਾਇਆ: 266626
ਆਪ: ਜਗਦੀਪ ਸਿੰਘ ਕਾਕਾ ਬਰਾੜ: 263384
ਭਾਜਪਾ: ਗੁਰਮੀਤ ਸਿੰਘ ਸੋਢੀ: 255097
ਸ਼ੱਮਣੀ ਅਕਾਲੀ ਦਲ : ਨਰਦੇਵ ਸਿੰਘ ਬੱਬੀ ਮਾਨ: 253645

ਜਲੰਧਰ
ਕਾਂਗਰਸ: ਚਰਨਜੀਤ ਸਿੰਘ ਚੰਨੀ: 390053
ਭਾਜਪਾ: ਸੁਸ਼ੀਲ ਰਿੰਕੂ: 214060
ਆਪ: ਪਵਨ ਕੁਮਾਰ ਟੀਨੂ: 208889
ਅਕਾਲੀ ਦਲ: ਮਹਿੰਦਰ ਸਿੰਘ ਕੇਪੀ: 67911

ਪਟਿਆਲਾ
ਕਾਂਗਰਸ: ਡਾ: ਧਰਮਬੀਰ ਗਾਂਧੀ: 305616
ਆਪ: ਡਾ: ਬਲਬੀਰ ਸਿੰਘ: 290785
ਭਾਜਪਾ: ਪ੍ਰਨੀਤ ਕੌਰ: 288998
ਅਕਾਲੀ ਦਲ: ਐਨ ਕੇ ਸ਼ਰਮਾ: 153978

ਹੋਰ ਪੜ੍ਹੋ 👉  ਧਾਮੀ ਰੱਦ ਹੋਈ ਮੀਟਿੰਗ ਦੇ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ: ਭਾਈ ਮਨਜੀਤ ਸਿੰਘ

ਸੰਗਰੂਰ
ਆਪ: ਗੁਰਮੀਤ ਸਿੰਘ ਮੀਤ ਹੇਅਰ: 364085
ਕਾਂਗਰਸ: ਸੁਖਪਾਲ ਸਿੰਘ ਖਹਿਰਾ: 191525
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ: ਸਿਮਰਨਜੀਤ ਸਿੰਘ ਮਾਨ: 187246
ਭਾਜਪਾ: ਅਰਵਿੰਦ ਖੰਨਾ: 128253
ਅਕਾਲੀ ਦਲ: ਇਕਬਾਲ ਸਿੰਘ ਝੂੰਦਾ : 62488

ਫਤਿਹਗੜ੍ਹ ਸਾਹਿਬ
ਕਾਂਗਰਸ: ਡਾ ਅਮਰ ਸਿੰਘ: 332591
ਆਪ: ਗੁਰਪ੍ਰੀਤ ਸਿੰਘ ਜੀਪੀ.: 298389
ਭਾਜਪਾ: ਗੇਜਾ ਰਾਮ ਵਾਲਮੀਕੀ: 127521
ਅਕਾਲੀ ਦਲ: ਬਿਕਰਮਜੀਤ ਸਿੰਘ ਖਾਲਸਾ: 126730

ਗੁਰਦਾਸਪੁਰ 

ਕਾਂਗਰਸ ਸੁਖਜਿੰਦਰ ਸਿੰਘ ਰੰਧਾਵਾਂ – 364043

ਭਾਜਪਾ  ਦਿਨੇਸ਼ ਬੱਬੂ  281182,

ਆਪ ਅਮਨਸ਼ੇਰ ਸਿੰਘ ਸ਼ੈਰੀ ਕਲਸੀ  277252

ਅਕਾਲੀ ਦਲ  ਡਾ ਦਲਜੀਤ ਸਿੰਘ ਚੀਮਾ  85500

ਅੰਮ੍ਰਿਤਸਰ ਸਾਹਿਬ

ਕਾਂਗਰਸ- ਗੁਰਜੀਤ ਸਿੰਘ ਔਜਲਾ  255181

ਆਪ – ਕੁਲਦੀਪ ਸਿੰਘ ਧਾਲੀਵਾਲ  214880

ਭਾਜਪਾ -ਤਰਨਜੀਤ ਸਿੰਘ ਸੰਧੂ 207205

ਅਕਾਲੀ ਦਲ – ਅਨਿਲ ਜੋਸ਼ੀ  162896

Leave a Reply

Your email address will not be published. Required fields are marked *