ਸ਼ੱੀ ਅੰਮ੍ਰਿਤਸਰ ਸਾਹਿਬ ( ਖ਼ਬਰ ਖਾਸ ਬਿਊਰੋ)
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜ਼ਿਆ ਦਾ ਮੱਦੇਨਜ਼ਰ ਜੈਤੂ ਉਮੀਦਵਾਰਾਂ ਅਤੇ ਪਾਰਟੀਆਂ ਨੂੰ ਢੋਲ-ਢਮੱਕਾ ਨਾ ਵਜਾਉਣ, ਖੁਸ਼ੀ ਦਾ ਇਜ਼ਹਾਰ ਨਾ ਕਰਨ ਦੀ ਅਪੀਲ ਕੀਤੀ ਹੈ। ਜਥੇਦਾਰ ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਉਂਟ (ਐਕਸ) ਤੇ ਸੰਦੇਸ਼, ਅਪੀਲ ਕਰਦਿਆ ਕਿਹਾ ਕਿ ਚਾਰ ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜ਼ੇ ਆਉਣੇ ਹਨ। ਇਸ ਲਈ ਉਮੀਦਵਾਰ ਜਿੱਤ ਦੇ ਜਸ਼ਨ ਨਾ ਮਨਾਉਣ, ਢੋਲ ਨਾ ਵਜਾਉਣ।
ਜਥੇਦਾਰ ਸਾਹਿਬ ਨੇ ਵੀਡਿਓ ਸੰਦੇਸ਼ ਵਿਚ ਕਿਹਾ
“ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਗੁਰੂ ਖਾਲਸਾ ਸਾਧ ਸੰਗਤ ਜੀਓ ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਔਰ ਚਾਰ ਜੂਨ ਨੂੰ ਇਹਨਾਂ ਚੋਣਾਂ ਦਾ ਰਿਜਲਟ ਆਉਣਾ, ਸਮੁੱਚੇ ਸੰਸਾਰ ਵਿੱਚ ਵਸਦਾ ਹੋਇਆ ਸਿੱਖ ਜਗਤ ਜੂਨ ਦਾ ਪਹਿਲਾ ਹਫਤਾ ਸ਼ਹੀਦੀ ਹਫਤੇ ਦੇ ਨਾਂ ਹੇਠ ਮਨਾਉਂਦਾ ਔਰ ਬਹੁਤ ਭਾਰੀ ਚੀਸ ਆਪਣੇ ਹਿਰਦੇ ਤੇ ਮਹਿਸੂਸ ਕਰਦਾ ਕਿਉਂਕਿ 1984 ਵਿੱਚ ਜੂਨ ਦੇ ਪਹਿਲੇ ਹਫਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਂ ਦੀ ਹਕੂਮਤ ਵੱਲੋਂ ਟੈਂਕਾਂ ਨਾਲ ਹਮਲਾ ਕੀਤਾ ਸੀ। ਹਜ਼ਾਰਾ ਸਿੰਘਾਂ, ਸਿੰਘਣੀਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ । ਸਮੁੱਚੇ ਸੰਸਾਰ ਵਿੱਚ ਵੱਸਦਾ ਹੋਇਆ ਸਿੱਖ ਜਗਤ ਸ਼ਰਧਾ ਔਰ ਸਤਿਕਾਰ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਔਰ ਬੜੀ ਦਰਦ ਨਾਲ ਬੜੀ ਚੀਸ ਨਾਲ ਇਸ ਪਹਿਲੇ ਹਫਤੇ ਨੂੰ ਸਮੁੱਚਾ ਸਿੱਖ ਜਗਤ ਜੂਨ 1984 ਦੇ ਇਸ ਘੱਲੂਘਾਰੇ ਨੂੰ ਤੀਜਾ ਘੱਲੂਘਾਰਾ ਦਾ ਨਾਮ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਦਿੱਤਾ ਗਿਆ ਸੀ। ਉਨਾਂ ਸਾਰਿਆ ਨੂੰ ਅਪੀਲ ਕੀਤੀ ਕਿ 4 ਜੂਨ ਨੂੰ ਜਿਹੜੇ ਉਮੀਦਵਾਰ ਜੇਤੂ ਨਿਕਲਣ ਉਹ ਢੋਲ ਢਮੱਕੇ ਆਦਿ ਨਾਲ ਕਿਸੇ ਪ੍ਰਕਾਰ ਦਾ ਕੋਈ ਖੁਸ਼ੀ ਦਾ ਜਸ਼ਨ ਬਿਲਕੁਲ ਨਾ ਕਰਨ ਬਲਕਿ ਗੁਰੂ ਘਰ ਵਿਚ ਨਮਨ ਕਰਕੇ ਗੁਰੂ ਦਾ ਅਸ਼ੀਰਵਾਦ ਲੈਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ”
https://x.com/J_SriAkalTakht/status/1797088700679213123?t=p295Sh9Jh4OG6NDbHb5SmQ&s=09