ਸੇਵਾ ਮੁਕਤੀ ‘ਤੇ ਵਿਸ਼ੇਸ਼- ਡਾ: ਸੁਰਿੰਦਰ ਸਿੰਘ ਝੱਮਟ

ਲੁਧਿਆਣਾ 30 ਮਈ (ਟੀ.ਕੇ ਲੁਧਿਆਣਾ) ਬਹੁਤ ਹੀ ਸੂਝਵਾਨ ਅਤੇ ਲੋਕ ਸੇਵਕ ਡਾ. ਸੁਰਿੰਦਰ ਸਿੰਘ ਝੱਮਟ, ਐਮ.ਡੀ. ਪਥਾਲੌਜਿਸਟ , ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ. ਢੁੱਡੀਕੇ 31 ਮਈ ਨੂੰ ਲੱਗਪਗ ਆਪਣੀ 27 ਸਾਲ 5 ਮਹੀਨੇ ਦੀ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋ ਰਹੇ ਹਨ। ਡਾ. ਸੁਰਿੰਦਰ ਸਿੰਘ ਦਾ ਜਨਮ 30 ਮਈ, 1966 ਨੂੰ ਪਿੰਡ ਝੱਮਟ ਜਿਲ੍ਹਾ ਲੁਧਿਆਣਾ ਵਿਖੇ ਪਿਤਾ ਮਿਹਰ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ। ਡਾ. ਸੁਰਿੰਦਰ ਸਿੰਘ ਨੇ ਆਪਣੀ ਮੁੱਢਲੀ ਵਿੱਦਿਆ ਆਪਣੇ ਪਿੰਡ ਝੱਮਟ ਅਤੇ ਸਰਕਾਰੀ ਹਾਈ ਸਕੂਲ ਇਯਾਲੀ ਤੋਂ ਪ੍ਰਾਪਤ ਕੀਤੀ। +2 ਮੈਡੀਕਲ ਕਾਲਜ ਲੁਧਿਆਣਾ ਤੋਂ ਪ੍ਰਾਪਤ ਕਰਨ ਉਪਰੰਤ ਆਪ ਨੇ 1988 ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲਾ ਲਿਆ। ਆਪ ਨੇ 2 ਜਨਵਰੀ, 1997 ਕੋਟ ਦੁੱਨਾ, ਪੀ.ਐਚ.ਸੀ. ਧਨੌਲਾ ਵਿਖੇ ਬਤੌਰ ਮੈਡੀਕਲ ਅਫਸਰ ਵਜੋਂ ਜੁਆਇਨ ਕੀਤਾ। ਇਸ ਉਪਰੰਤ ਆਪ ਨੇ 6 ਮਹੀਨੇ ਬਾਅਦ ਪਿੰਡ ਕੁਤਬਾ, ਮਹਿਲ ਕਲਾਂ ਵਿਖੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਸਾਲ 2003 ਵਿੱਚ ਉਚੇਰੀ ਸਿੱਖਿਆ ਲਈ ਆਪ ਨੇ ਸਰਕਾਰੀ ਮੈਡੀਕਲ ਕਾਲਜ ਵਿਖੇ ਐਮ.ਡੀ. ਪੈਥਾਲੌਜੀ ਕੋਰਸ ਵਿੱਚ ਦਾਖਲਾ ਲਿਆ। ਐਮ.ਡੀ. ਕਰਨ ਉਪਰੰਤ ਸਾਲ 2006 ਵਿੱਚ ਸਿਵਲ ਹਸਪਤਾਲ ਸਮਾਣਾ ਵਿਖੇ ਬਤੌਰ ਮੈਡੀਕਲ ਅਫਸਰ ਪਥਾਲੌਜਿਸਟ ਸੇਵਾਵਾਂ ਆਰੰਭ ਕੀਤੀਆਂ ਦੇ ਉਪਰੰਤ ਆਪ ਨੇ ਸਾਲ 2007 ਵਿੱਚ ਸਿਵਲ ਹਸਪਤਾਲ ਜਗਰਾਉਂ ਵਿਖੇ ਜੂਨ 2020 ਤੱਕ ਜਗਰਾਉਂ ਦੇ ਮਰੀਜਾਂ ਦੀ ਸੇਵਾ ਕੀਤੀ। ਜੁਲਾਈ 2020 ਨੂੰ ਬਤੌਰ ਡਿਪਟੀ ਮੈਡੀਕਲ ਕਮਿਸ਼ਨਰ ਸਿਵਲ ਸਰਜਨ ਦਫਤਰ ਲੁਧਿਆਣਾ ਵਿਖੇ ਜੁਆਇਨ ਕੀਤਾ। ਆਪ 02-12-2021 ਨੂੰ ਸੀ.ਐਚ.ਸੀ. ਢੁੱਡੀਕੇ ਵਿਖੇ ਜੁਆਇਨ ਕੀਤਾ ਅਤੇ ਇਸੇ ਸੰਸਥਾ ਤੋਂ ਸੇਵਾ ਨਵਿਰਤੀ ਨੂੰ ਪ੍ਰਾਪਤ ਹੋ ਰਹੇ ਹੋ।
ਆਪ ਨੇ 30 ਅਕਤੂਬਰ 1999 ਨੂੰ ਡਾ. ਕਮਲਦੀਪ ਕੌਰ ਨਾਲ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਆਪ ਦੀ ਪਰਿਵਾਰਕ ਫੁਲਵਾੜੀ ਵਿੱਚ ਬੇਟੇ ਸੁਖਮਨ ਸਿੰਘ ਅਤੇ ਬੇਟੀ ਸਿਮਰਨ ਕੌਰ ਨੇ ਜਨਮ ਲਿਆ ਜੋ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਐਮ.ਬੀ.ਬੀ.ਐਸ. ਦੇ ਆਖਰੀ ਵਰ੍ਹੇ ਦੀ ਪੜ੍ਹਾਈ ਕਰ ਰਹੇ ਹਨ। ਜਿਕਰਯੋਗ ਹੈ ਕਿ ਆਪ ਦੇ ਪਰਿਵਾਰ ਵਿੱਚ 15 ਮੈਡੀਕਲ ਅਫਸਰ ਵੱਖ-ਵੱਖ ਖੇਤਰਾਂ ਵਿੱਚ ਸੇਵਾਵਾਂ ਨਿਭਾ ਰਹੇ ਹਨ ਜੋ ਕਿ ਕਿਸੇ ਮਿਸਾਲ ਤੋਂ ਘੱਟ ਨਹੀਂ ਹੈ। ਉਨ੍ਹਾਂ ਵੱਲੋਂ ਸਿਹਤ ਵਿਭਾਗ ਵਿਚ ਕੀਤੀਆਂ ਸੇਵਾਵਾਂ ਅਤੇ ਮਰੀਜਾਂ ਪ੍ਰਤੀ ਨਿਭਾਈਆਂ ਸ਼ਾਨਦਾਰ ਡਾਕਟਰੀ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
-ਟੀ. ਕੇ. ਲੁਧਿਆਣਾ

ਹੋਰ ਪੜ੍ਹੋ 👉  ਬੰਦ ਕੀਤੀਆਂ ਪੁਲਿਸ ਚੌਕੀਆਂ ਵਿਚ ਮੁੜ ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

Leave a Reply

Your email address will not be published. Required fields are marked *