ਗੁਰਦਾਸਪੁਰ 25 ਮਈ, (ਖ਼ਬਰ ਖਾਸ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ, ਜਲੰਧਰ, ਗੁਰਦਾਸਪੁਰ ਰੈਲੀ ਦੌਰਾਨ ਕਾਂਗਰਸ ਪਾਰਟੀ ਨੂੰ ਨਿਸ਼ਾਨੇ ਉਤੇ ਲਿਆ ਹੈ, ਜਦਕਿ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬੇਅਦਬੀ ਲਈ ਕਸੂਰਵਾਰ ਅਕਾਲੀ ਦਲ ਬਾਰੇ ਇਕ ਵੀ ਸਬਦ ਨਾ ਬੋਲਿਆ। ਜਿਸਤੋ ਸਪਸ਼ਟ ਹੈ ਕਿ ਅਕਾਲੀ ਦਲ ਅਤੇ ਭਾਜਪਾ ਫਰੈਂਡਲੀ ਮੈਚ ਖੇਡ ਕਿ ਪੰਜਾਬ ਵਾਸੀਆਂ ਦੀਆਂ ਅੱਖਾ ਵਿੱਚ ਘੱਟਾ ਪਾ ਰਹੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਯੁਥ ਕਾਂਗਰਸੀ ਆਗੂ ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੈਵੀਰ ਸਿੰਘ ਰੰਧਾਵਾ ਨੇ ਪਾਰਟੀ ਵਰਕਰਾੰ ਦੀ ਇਕ ਮੀਟਿੰਗ ਦੌਰਾਨ ਕਹੇ। ਊਦੈਵੀਰ ਰੰਧਾਵਾਸ, ਰਵਿੰਦਰ ਸਿੰਘ ਬਰਾੜ, ਤਰਨਜੀਤ ਸਿੰਘ ਤਰੁਣ ਅਤੇ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਪੰਜਾਬ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਦੌਰਾਨ ਖੇਤੀਬਾੜੀ ਨਾਲ ਸਬੰਧਤ ਕਿਸਾਨ ਮਾਰੂ ਤਿੰਨ ਕਾਨੂੰਨ ਲਿਆ ਕਿ ਕਿਸਾਨਾਂ ਦਾ ਘਾਣ ਕੀਤਾ ਹੈ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸਿੰਘੂ,ਟਿੱਕਰੀ,ਅਤੇ ਗਾਜੀਪੁਰ ਬਾਰਡਰਾਂ ਤੇ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਕਿਸਾਨਾਂ ਨੇ ਸੰਘਰਸ਼ ਲੜਿਆ ਜਿਸ ਵਿੱਚ 750 ਕਿਸਾਨਾਂ ਨੇ ਸ਼ਹੀਦੀ ਦਾ ਜਾਮ ਪੀਤਾ। ਕਾਂਗਰਸੀ ਆਗੂਆ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਜੰਗੀ ਪੱਧਰ ਤੇ ਵਿਕਾਸ ਕਰਾਉਣ,ਧਾਰ ਬਲਾਕ ਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਦੇਣ ਦਾ ਕੰਮ ਪਹਿਲ ਦੇ ਆਧਾਰ ਉਪਰਾਲਾ ਕਰਨ ਅਤੇ ਜੰਗਲਾਤ ਵਿਭਾਗ ਵੱਲੋਂ ਐਕਵਾਇਰ ਕੀਤੀ ਜ਼ਮੀਨ ਧਾਰ ਬਲਾਕ ਦੇ ਲੋਕਾਂ ਨੂੰ ਵਾਪਿਸ ਕਰਾਉਣ ਲਈ ਰੰਧਾਵਾ ਦੇ ਹੱਕ ਵਿਚ ਫਤਵਾ ਦੇਣ ਦੀ ਅਪੀਲ ਕੀਤੀ।