ਤਰਨ ਤਾਰਨ ਜ਼ਿਮਨੀ ਚੋਣ, ਬਿਹਾਰ ਵਿਚ ਬੱਲੇ-ਬੱਲੇ, ਤਰਨ ਤਾਰਨ ਵਿਚ ਥੱਲੇ ਥੱਲੇ

ਚੰਡੀਗੜ੍ਹ 14 ਨਵੰਬਰ (ਖ਼ਬਰ ਖਾਸ ਬਿਊਰੋ)

ਤਰਨਤਾਰਨ ਜ਼ਿਮਨੀ  ਚੋਣ ਦੇ ਨਤੀਜਿਆਂ ਨੇ  ਭਾਰਤੀ ਜਨਤਾ ਪਾਰਟੀ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ।  ਭਾਜਪਾ ਨੇ  ਚੋਣ ਪਰਚਾਰ ਲਈ ਹਰਿਆਣਾ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਨੂੰ ਮੈਦਾਨ ਵਿੱਚ ਉਤਾਰਿਆ, ਇਸ ਦੇ ਬਾਵਜੂਦ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਸਿਰਫ਼ 6,239 ਵੋਟਾਂ ਮਿਲੀਆਂ।

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਨਤੀਜ਼ੇ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ  ‘ਤੇ ਲਿਖਿਆ, “ਚੋਣ ਨਤੀਜੇ ਦਰਸਾਉਂਦੇ ਹਨ ਕਿ ਭਾਜਪਾ ਨੂੰ ਆਪਣੇ ਵਿਕਾਸ ਏਜੰਡੇ, ਲੋਕਾਂ ਦੇ ਏਜੰਡੇ ਨੂੰ ਅੱਗੇ ਵਧਾਉਣ ਅਤੇ ਗਰੀਬਾਂ ਲਈ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਜਨਤਾ ਤੱਕ ਪਹੁੰਚਾਉਣ ਲਈ ਹੋਰ ਮਿਹਨਤ ਕਰਨ ਦੀ ਲੋੜ ਹੈ। ਪਾਰਟੀ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜ਼ਿਆਦਾ ਸਮਰਪਣ ਨਾਲ ਕੰਮ ਕਰੇਗੀ।”

ਹੋਰ ਪੜ੍ਹੋ 👉  ਪੰਜਾਬ ਕਿਸੇ ਦਾ ਹੱਕ ਨਹੀਂ ਮਾਰ ਰਿਹਾ, ਪੰਜਾਬ ਕੋਲ ਵਾਧੂ ਪਾਣੀ ਨਹੀਂ-ਮੁੱਖ ਮੰਤਰੀ

ਬਿਹਾਰ ਵਿਚ ਆਏ ਨਤੀਜ਼ਿਆ ਨੇ ਪਾਰਟੀ ਆਗੂਆਂ ਨੂੰ  ਖੁਸ਼ੀ ਦਿੱਤੀ ਹੈ, ਪਰ ਤਰਨ ਤਾਰਨ ਦੇ ਚੋਣ ਨਤੀਜੇ ਨੇ ਨਿਰਾਸ਼ਾ ਕੀਤਾ ਹੈ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ, ਜਦੋਂ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਸੀਟ ‘ਤੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਤਾਂ ਭਾਜਪਾ ਨੂੰ ਉਸੇ ਹਲਕੇ ਵਿੱਚ 8,105 ਵੋਟਾਂ ਮਿਲੀਆਂ ਸਨ।ਹੁਣ  ਪਾਰਟੀ ਦੇ ਉਮੀਦਵਾਰ ਨੂੰ 6,239 ਵੋਟਾਂ ਮਿਲੀਆਂ। ਹਾਲਾਂਕਿ ਭਾਜਪਾ ਨੇ 2022 ਵਿੱਚ ਪਹਿਲੀ ਵਾਰ ਤਰਨਤਾਰਨ ਸੀਟ ਤੋਂ ਚੋਣ ਲੜੀ ਸੀ ਤਾਂ ਇਸਨੂੰ ਸਿਰਫ਼ 1,176 ਵੋਟਾਂ ਮਿਲੀਆਂ ਸਨ।  2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਭਾਜਪਾ ਦਾ ਵੋਟ ਸ਼ੇਅਰ ਵਧਿਆ, ਪਰ 2024 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸਦੀ ਵੋਟ ਸ਼ੇਅਰ ਵਿੱਚ ਗਿਰਾਵਟ ਆਈ।

ਹੋਰ ਪੜ੍ਹੋ 👉  ਸਰਕਾਰ ਚੜ੍ਹਦੀਕਲਾ ਫੰਡ ਰਾਹੀਂ ਇਕੱਠੇ ਕੀਤੇ ਪੈਸੇ ਦੇ ਵੇਰਵੇ ਜਨਤਕ ਕਰੇ: ਅਕਾਲੀ ਦਲ

ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਦਾ ਇਰਾਦਾ ਰੱਖਦੀ ਹੈ। ਇਹੀ ਕਾਰਨ ਹੈ ਕਿ ਉਪ ਚੋਣ ਦੇ ਬਾਵਜੂਦ, ਭਾਜਪਾ ਨੇ ਇਸ ਚੋਣ ਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪ੍ਰਚਾਰ ਲਈ ਮੈਦਾਨ ਵਿੱਚ ਉਤਾਰਿਆ। ਹਾਲਾਂਕਿ ਪਾਰਟੀ ਆਮ ਤੌਰ ‘ਤੇ ਉਪ ਚੋਣਾਂ ਵਿੱਚ ਅਜਿਹੀਆਂ ਪ੍ਰਮੁੱਖ ਹਸਤੀਆਂ ਨੂੰ ਮੈਦਾਨ ਵਿੱਚ ਉਤਾਰਨ ਤੋਂ ਝਿਜਕਦੀ ਹੈ, ਪਰ ਭਾਜਪਾ ਨੇ ਤਰਨਤਾਰਨ ਦੇ ਵੋਟਰਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ 2027 ਦੀਆਂ ਚੋਣਾਂ ਆਪਣੇ ਦਮ ‘ਤੇ ਲੜੇਗੀ। ਪਿਛਲੇ ਦਿਨ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਸਪਸ਼ਟ ਕਰ  ਚੁੱਕੇ ਹਨ ਕਿ ਜਦੋਂ ਭਾਜਪਾ ਔਖੇ ਵੇਲੇ 2022 ਵਿਚ 117 ਵਿਧਾਨ ਸਭਾ ਹਲਕਿਆਂ ਵਿ੍ਚ ਇਕੱਲੀ ਲੜੀ ਹੈ ਤਾਂ ਅਗਲੀ  ਚੋਣ ਵਿਚ ਸਮਝੌਤਾ ਕਿਉਂ

ਹੋਰ ਪੜ੍ਹੋ 👉  ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੀ ਪ੍ਰਗਤੀ ਦਾ ਮੁੱਖ ਮੰਤਰੀ ਨੇ ਲਿਆ ਜਾਇਜਾ, ਕਹੀ ਇਹ ਗੱਲ

Leave a Reply

Your email address will not be published. Required fields are marked *