ਗੁਰਪ੍ਰੀਤ ਸਿੰਘ GP ਆਪ ਦੇ SC ਵਿੰਗ ਦੇ ਪ੍ਰਧਾਨ ਬਣੇ, ਪੁਰਾਣੇ ਪ੍ਰਧਾਨ ਦਾ ਕੱਦ ਕੀਤਾ ਛੋਟਾ ਲਗਾਇਆ ਸੈਕਟਰੀ

ਚੰਡੀਗੜ੍ਹ 16 ਅਗਸਤ (ਖ਼ਬਰ ਖਾਸ ਬਿਊਰੋ)

ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਆਮ ਆਦਮੀ ਪਾਰਟੀ ਦੇ ਐਸ ਸੀ ਵਿੰਗ ਦੇ ਸੂਬੇ ਦੇ ਪ੍ਰਧਾਨ ਬਣ ਗਏ ਹਨ। ਇਸਤੋਂ ਪਹਿਲਾਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਪਾਰਟੀ ਦੇ ਐਸ.ਸੀ ਵਿੰਗ ਦੇ ਪ੍ਰਧਾਨ ਸਨ। ਪਿਛਲੇ  ਕੁਝ ਦਿਨਾਂ ਤੋ ਪਾਰਟੀ ਲਗਾਤਾਰ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਿਸਥਾਰ ਕਰ ਰਹੀ ਹੈ। ਵੱਖ  ਵੱਖ ਵਿੰਗਾਂ ਦੇ ਅਹੁੱਦੇਤਾਰ ਐਲਾਨਣ ਤੋਂ ਬਿਨਾਂ ਸਰਕਾਰ ਵਿਚ ਵੱਖ ਵੱਖ ਬੋਰਡਾਂ ਦੇ ਕੁੱਝ ਚੇਅਰਮੈਨ, ਉਪ ਚੇਅਰਮੈਨ ਤੇ ਮੈਂਬਰਲਗਾਏ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਪਾਰਟੀ ਨੇ ਅਮਰੀਕ ਸਿੰਘ ਬੰਗੜ ਨਾਲ ਜੱਗੋ ਤੇਰਵੀਂ ਕੀਤੀ ਹੈ ਉਹ ਪਾਰਟੀ ਦੇ ਐੱਸ ਸੀ ਵਿੰਗ ਦਾ ਸਟੇਟ ਪ੍ਰਧਾਨ ਰਹਿ ਚੁੱਕੇ ਹਨ ਪਰ ਹੁਣ ਉਹਨਾਂ ਦਾ ਕੱਦ ਘਟਾ ਕੇ ਮਾਲਵਾ ਪੂਰਬੀ ਦਾ  ਸੈਕਟਰੀ ਬਣਾ ਦਿੱਤਾ ਗਿਆ ਹੈ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਸਟੇਟ ਪ੍ਰਧਾਨ ਲਗਾਇਆ ਗਿਆ ਹੈ। ਜਦਕਿ ਜਰਨੈਲ ਨੰਗਲ ਤੇ ਰੋਬਿਨ ਕੁਮਾਰ ਸਾਂਪਲਾ ਨੂੰ ਦੁਆਬਾ ਜੋਨ ਦਾ ਸੈਕਟਰੀ ਲਗਾਇਆ ਹੈ। ਇਸੇ ਤਰਾਂ ਰਵਿੰਦਰ ਹੰਸ, ਠੇਕੇਦਾਰ ਅਮਰਜੀਤ ਸਿੰਘ ਨੂੰ ਮਾਝਾ ਜੋਨ ਦਾ ਸੈਕਟਰੀ ਨਿਯੁਕਤ ਕੀਤਾ ਹੈ।

ਬਲਵਿੰਦਰ ਸਿੰਘ ਚੁੰਦਾ ਤੇ ਬਲੌਰ ਸਿੰਘ ਨੂੰ ਮਾਲਵਾ ਸੈਂਟਰਲ ਦਾ ਸੈਕਟਰੀ, ਅਮਰੀਕ ਸਿੰਘ ਬੰਗੜ ਤੇ ਕਪਿਲ ਟਾਂਕ ਨੂੰ ਮਾਲਵਾ ਪੂਰਬੀ ਦਾ ਸੈਕਟਰੀ ਲਗਾਇਆ ਗਿਆ  ਹੈ। ਹਰਚਰਨ ਸਿੰਘ  ਥੇੜੀ ਤੇ ਗੁਰਜੰਟ ਸਿੰਘ ਸੀਵੀਆ ਨੂੰ ਮਾਲਵਾ ਪੱਛਮੀ ਦਾ ਸੈਕਟਰੀ ਨਿਯੁਕਤ ਕੀਤਾ  ਗਿਆ  ਹੈ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਇਸੇ ਤਰਾਂ ਮਨਪ੍ਰੀਤ ਸਿੰਘ ਰੌਕੀ ਨੂੰ ਹੁਸ਼ਿਆਰੁਪਰ ਜਿਲੇ ਦਾ ਇੰਚਾਰਜ, ਜਸਬੀਰ ਸਿੰਘ ਜਲਾਲਪੁਰ ਨੂੰ ਜਲੰਧਰ ਦਿਹਾਤੀ ਅਤੇ ਸ਼ਬਨਮ ਦੁੱਗਲ ਨੂੰ ਜਲੰਧਰ ਸ਼ਹਿਰੀ ਦਾ ਜ਼ਿਲਾ  ਇੰਚਾਰਜ਼ ਨਿਯੁਕਤ ਕੀਤਾ ਹੈ।

ਬਲਵਿੰਦਰ ਸਿੰਘ ਨੂ

Leave a Reply

Your email address will not be published. Required fields are marked *