ਚੰਡੀਗੜ੍ਹ, 14 ਮਈ (ਖਬਰ ਖਾਸ ਬਿਊਰੋ)
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸ਼੍ਰਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅੱਜ ਕੱਲ੍ਹ ਇੱਕ ਵੀਡਿਓ ਨੂੰ ਲੈਕੇ ਖੂਬ ਚਰਚਾ ਵਿਚ ਹਨ। ਸਾਬਕਾ ਮੁੱਖ ਮੰਤਰੀ ਦੁਆਰਾ ਬੀਬੀ ਜਗੀਰ ਕੌਰ ਦੇ ਚੇਹਰੇ ਨੂੰ ਹੱਥ ਲਗਾਉਣ ਦੀ ਵੀਡਿਓ ਵਾਇਰਲ ਹੋਣ ਨਾਲ ਜਿੱਥੇ ਸੋਸ਼ਲ ਮੀਡੀਆ ਉੱਤੇ ਤਰ੍ਹਾਂ-ਤਰ੍ਹਾਂ ਦੇ ਤੰਜ ਕੱਸੇ ਜਾ ਰਹੇ ਹਨ। ਉੱਥੇ ਹੀ ਬੀਬੀ ਜਗੀਰ ਕੌਰ ਨੇ ਭਾਵੇਂ ਕਿ ਮੌਕੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਸੀ ਪਰ ਬਾਅਦ ਵਿਚ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਉਹਨਾਂ ਨੇ ਚੰਨੀ ਦੇ ਇਸ ਵਰਤਾਰੇ ਦੀ ਖੂਬ ਨਿਖੇਧੀ ਕੀਤੀ ਅਤੇ ਬੀਬੀ ਦੀ ਇਹ ਵੀਡਿਓ ਵੀ ਵਾਇਰਲ ਹੋਈ ਹੈ। ਜਦੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਡੀਜੀਪੀ ਪੰਜਾਬ ਤੋਂ ਇਸ ਸੰਬੰਧੀ ਸਟੇਟਸ ਰਿਪੋਰਟ ਮੰਗੀ ਤਾਂ ਚੰਨੀ ਦਾ ਇਕ ਬਿਆਨ ਸਾਹਮਣੇ ਆਇਆ ਜਿਸ ਵਿਚ ਉਹ ਕਹਿ ਰਹੇ ਹਨ ਕਿ ਬੀਬੀ ਜਗੀਰ ਕੌਰ ਉਹਨਾਂ ਦੇ ਵੱਡੀ ਭੈਣ ਅਤੇ ਮਾਂ ਵਰਗੇ ਹਨ ਜਿੰਨਾਂ ਦੇ ਉਹ ਹਮੇਸ਼ਾ ਹੀ ਸਨਮਾਨ ਕਰਦੇ ਹਨ। ਚੰਨੀ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਵੀਡਿਓ ਨਾਲ ਛੇੜ-ਛਾੜ ਕਰਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਜਾ ਰਹੀ ਹੈ, ਜੋ ਕਿ ਵਿਰੋਧੀਆਂ ਦੀ ਇਕ ਚਾਲ ਵੀ ਹੈ। ਦੂਜੇ ਪਾਸੇ ਬੀਬੀ ਜਗੀਰ ਕੌਰ ਨੇ ਵੀ ਆਪਣੇ ਬਿਆਨ ਤੋਂ ਪਾਸਾ ਪਲਟ ਦੇ ਹੋਏ ਕਿਹਾ ਕਿ ਉਹਨਾਂ ਨੇ ਚੰਨੀ ਖਿਲਾਫ ਕੋਈ ਸ਼ਿਕਾਇਤ ਨਹੀਂ ਕੀਤੀ ਮਹਿਲਾ ਕਮਿਸ਼ਨ ਨੇ ਕਿਸ ਅਧਾਰ ਉੱਥੇ ਨੋਟਿਸ ਲਿਆ ਹੈ। ਬੀਬੀ ਨੇ ਆਪਣੇ ਫੇਸਬੁਕ ਅਕਾਊਂਟ ਉੱਤੇ ਲਿਖਿਆ ਹੈ ਕਿ ਚੰਨੀ ਨੇ ਨੀਵਾਂ ਹੋ ਕੇ ਫਤੇਹ ਬੁਲਾਈ ਅਤੇ ਮੇਰੇ ਦੋਵੇਂ ਹੱਥ ਫੜ ਕੇ ਸਤਿਕਾਰ ਵਜੋਂ ਆਪਣੇ ਮੱਥੇ ਨੂੰ ਲਾਏ ਸਨ। ਉਹਨਾਂ ਕਿਹਾ ਕਿ ਠੋਡੀ ਨੂੰ ਹੱਥ ਵੀ ਉਹਨਾਂ ਨੇ ਸਤਿਕਾਰ ਵਜੋਂ ਲਾਇਆ ਸੀ ਅਤੇ ਮੈਂ ਇਸ ਘਟਨਾਕ੍ਰਮ ਨੂੰ ਸਤਿਕਾਰ ਦੀ ਭਾਵਨਾ ਨਾਲ ਹੀ ਦੇਖਦੀ ਹਾਂ।
ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਬੀਬੀ ਜਗੀਰ ਕੋਰ ਦੀ ਵੀਡਿਓ ਵਿਚ ਕੀ ਕਹਿ ਰਹੇ ਹਨ ਬੀਬੀ ਜੀ ਸੁਣੋ…..