ਕੰਗ ਦਾ ਆਪ ਤੋਂ ਮੋਹ ਭੰਗ, ਮੁੜ ਘਰ ਪਰਤੇ

ਚੰਡੀਗੜ, 14 ਮਈ (ਖ਼ਬਰ ਖਾਸ ਬਿਊਰੋ)

ਸਾਬਕਾ ਮੰਤਰੀ ਜਗਮੋਹਨ  ਸਿੰਘ ਕੰਗ ਦਾ ਆਮ ਆਦਮੀ ਪਾਰਟੀ ਤੋ ਮੋਹ ਭੰਗ ਹੋ ਗਿਆ ਹੈ। ਕਰੀਬ ਦੋ ਸਾਲਾਂ ਦੇ ਵਕਫ਼ੇ ਬਾਅਦ ਉਹ ਮੁੜ ਘਰ ਪਰਤ ਆਏ ਹਨ। ਬੀਤੇ ਕੱਲ਼ ਨਵੀਂ ਦਿੱਲੀ ਸਥਿਤ ਪਾਰਟੀ ਦੇ ਪ੍ਰਧਾਨ ਮਲਿਕਾ ਅਰੁਜਨ ਖੜਗੇ ਨੇ ਕੰਗ ਤੇ ਉਨਾਂ ਪੁੁੱਤਰ ਯਾਦਵਿੰਦਰ ਸਿੰਘ ਬਨੀ ਕੰਗ ਨੂੰ ਮੁੜ ਕਾਂਗਰਸ ਵਿਚ ਸ਼ਾਮਲ ਕੀਤਾ। ਇਸ ਮੌਕੇ ਉਤੇ ਪੰਜਾਬ ਕਾਂਗਰਸ ਮਾਮਲਿਆ ਦੇ ਇੰਚਾਰਜ਼ ਦੇਵੇਂਦਰ ਯਾਦਵ ਵੀ ਹਾਜ਼ਰ ਸਨ।

ਟਿਕਟ ਨਾ ਦੇਣ ਤੋਂ ਖਫ਼ਾ ਹੋ ਕੇ ਛੱਡੀ ਸੀ ਕਾਂਗਰਸ

ਪਿਛਲੀਆਂ ਵਿਧਾਨ  ਸਭਾ ਚੋਣਾਂ ਵਿਚ ਪਾਰਟੀ ਹਾਈਕਮਾਨ ਮੋਰਿੰਡਾ ਨਿਵਾਸੀ ਵਿਜੈ ਕੁਮਾਰ ਟਿੰਕੂ ਨੂੰ ਟਿਕਟ ਦੇ ਦਿੱਤੀ ਸੀ। ਜਦਕਿ ਕੰਗ ਟਿਕਟ ਦੇ ਦਾਅਵਾ ਜਿਤਾ ਰਹੇ ਸਨ ਕਿਉਂਕਿ ਉਹ ਇਸ ਹਲਕੇ ਦੀ ਪਹਿਲਾਂ ਨੁਮਾਇੰਦਗੀ ਕਰ ਚੁੱਕੇ ਹਨ। ਦੱਸਿਆ ਜਾਂਦਾ ਹੈ ਕਿ ਉਸ ਵਕਤ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਿੰਕੂ ਨੂੰ ਟਿਕਟ ਦਿਵਾਉਣ ਵਿਚ ਵੱਡੀ ਭੂਮਿਕਾ ਨਿਭਾਈ ਸੀ, ਇਹ ਦੋਸ਼ ਜਗਮੋਹਨ ਸਿੰਘ ਕੰਗ ਕਈ ਵਾਰ ਜਨਤਕ ਸਮਾਗਮਾਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹਿ ਚੁੱਕੇ ਹਨ। ਪਾਰਟੀ ਦੇ ਫੈਸਲੇ ਤੋ ਖਫ਼ਾ ਹੋ ਕੇ ਕੰਗ ਨੇ ਕਾਂਗਰਸ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ। ਉਨਾਂ ਆਪ ਉਮੀਦਵਾਰ ਗਗਨ ਅਨਮੋਲ ਮਾਨ ਨੂੰ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ ਬਲਕਿ ਚਰਨਜੀਤ ਸਿੰਘ ਚੰਨੀ ਜਿਹਨਾਂ ਨੂੰ ਪਾਰਟੀ ਨੇ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਸੀ, ਨੂੰ ਹਰਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

 

ਸਿੰਗਲਾਂ ਬਣਿਆ ਸਾਰਥੀ-

ਪਤਾ ਲੱਗਿਆ ਹੈ ਕਿ ਹੁਣ ਜਗਮੋਹਨ ਸਿੰਘ ਕੰਗ ਦੀ ਘਰ ਵਾਪਸੀ ਕਰਵਾਉਣ ਲਈ ਸਾਬਕਾ ਮੈਂਬਰ ਪਾਰਲੀਮੈਂਟ ਵਿਜੈ ਇੰਦਰ ਸਿੰਗਲਾਂ  ਸਾਰਥੀ ਬਣੇ ਹਨ। ਸਿੰਗਲਾਂ ਅਤੇ ਕੰਗ ਪਰਿਵਾਰ ਵਿਚ ਬਹੁਤ ਨੇੜਤਾ ਹੈ। ਜਦ ਸਿੰਗਲਾਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਨ ਤਾਂ ਉਦੋ ਕੰਗ ਕੈਪਟਨ ਸਰਕਾਰ ਵਿਚ ਸ਼ਾਮਲ ਸਨ।

ਹੁਣ ਕਾਂਗਰਸ ਨੇ ਵਿਜੈ ਇੰਦਰ ਸਿੰਗਲਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਤੋ ਉਮੀਦਵਾਰ ਬਣਾਇਆ ਹੈ। ਸਿੰਗਲਾ ਬੀਤੇ ਦਿਨ ਜਗਮੋਹਨ ਸਿੰਘ ਕੰਗ ਕੋਲ ਉਨਾਂ ਨੂੰ ਮਨਾਉਣ ਅਤੇ ਵੋਟਾਂ ਵਿਚ ਮੱਦਦ ਮੰਗਣ ਲਈ ਗਏ ਸਨ। ਕੰਗ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਵੀ ਸੁਰ ਨਰਮ ਕਰ ਲਏ ਹਨ। ਕੰਗ ਤੇ  ਚੰਨੀ ਦੋਵੇਂ ਬੀਤੀਆਂ ਗਲਤੀਆਂ ਨੂੰ ਭੁੱਲ ਗਏ ਹਨ। ਕੰਗ ਨੇ ਬੀਤੇ ਦਿਨ ਕਿਹਾ ਸੀ ਕਿ ਜੇਕਰ ਚੰਨੀ ਉਨਾਂ ਦੀ ਮੱਦਦ ਕਰੇ ਤਾਂ ਉਹ ਵੀ ਮੱਦਦ ਕਰਨ ਨੂੰ ਤਿਆਰ ਹਨ। ਇਸ ਤਰਾਂ ਚੰਨੀ ਤੇ ਸਿੰਗਲਾਂ ਨੇ ਕੰਗ ਦੀ ਘਰ ਵਾਪਸੀ ਕਰਵਾਉਣ ਲਈ ਰਾਹ  ਪੱਧਰਾ ਕੀਤਾ। ਜਾਣਕਾਰੀ ਅਨੁਸਾਰ ਕੰਗ ਆਮ ਆਦਮੀ ਪਾਰਟੀ ਵਿਚ ਅਣਗੌਲਿਆ ਮਹਿਸੂਸ ਕਰ ਰਹੇ ਸਨ, ਕਿਉਕਿ ਹਲਕੇ ਦੀ ਨੁਮਾਇੰਦਗੀ ਕਰ ਰਹੀ ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਸਿਆਸੀ ਬਾਰੀਕਿਆਂ ਤੋ ਅਣਜਾਨ ਹਨ। ਜਿਸ ਕਰਕੇ ਉਨਾਂ ਘਰ ਵਾਪਸੀ ਕੀਤੀ।

ਹੋਰ ਪੜ੍ਹੋ 👉  ਧਾਮੀ ਰੱਦ ਹੋਈ ਮੀਟਿੰਗ ਦੇ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ: ਭਾਈ ਮਨਜੀਤ ਸਿੰਘ

ਟਿੰਕੂ ਲਈ ਖ਼ਤਰਾ ਬਣਨਗੇ ਕੰਗ-

ਵਿਧਾਨ ਸਭਾ ਚੋਣਾਂ ਵਿਚ ਬੁਰੀ ਤਰਾਂ ਹਾਰ ਚੁੱਕੇ ਵਿਜੈ ਟਿੰਕੂ ਲਈ ਜਗਮੋਹਨ ਕੰਗ ਖਤਰਾ ਬਣਨਗੇ। ਹਾਲਾਂਕਿ ਚੋਣ ਹਾਰਨ ਕਰਕੇ ਟਿੰਕੂ ਹੀ ਖਰੜ ਹਲਕਾ ਦੀ ਨੁਮਾਇੰਦੀ ਕਰਦੇ ਹਨ , ਪਰ ਕੰਗ ਦਾ ਇਲਾਕੇ ਵਿਚ  ਚੰਗਾ ਆਧਾਰ ਹੈ । ਦੂਜਾ ਵਿਜੈ ਇੰਦਰ ਸਿੰਗਲਾਂ ਆਨੰਦਪੁਰ ਸਾਹਿਬ ਆ ਗਏ ਹਨ ਅਤੇ ਚੰਨੀ ਨਾਲ ਵੀ ਹੁਣ ਕੰਗ ਦੀ ਸੂਤ ਹੋ ਗਈ ਹੈ। ਇਹਨਾਂ ਹਾਲਾਤਾਂ ਵਿਚ ਕੰਗ ਦਾ ਸਿਆਸੀ ਤੌਰ ਉਤੇ ਹੱਥ ਉਪਰ ਰਹੇਗਾ। ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਵੀ ਵਿਜੈ ਟਿੰਕੂ ਨਾਲ ਸਿਆਸੀ ਵਖਰੇਵੇਂ ਹਨ। ਕੰਗ ਸਿਆਸਤ ਦੇ ਘਾਗ ਮੰਨੇ ਜਾਂਦੇ ਹਨ, ਇਸ ਤਰਾਂ ਉਹ ਟਿੰਕੂ ਨੂੰ ਸਿਆਸੀ ਪਟਕਣੀ ਦੇ ਸਕਦੇ ਹਨ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

 

Leave a Reply

Your email address will not be published. Required fields are marked *