ਇਤਿਹਾਸ ਰਚਣ ਜਾ ਰਿਹੈ ਹਿਮਾਚਲ, ਪਹਿਲੀ ਵਾਰ ਸਰਕਲ ਡੇਲੀਗੇਟ ਖੁਦ ਚੁਣਨਗੇ ਸਟੇਟ ਡੇਲੀਗੇਟ

 

ਨਾਲਾਗੜ 16 ਜੂਨ  (ਖ਼ਬਰ ਖਾਸ ਬਿਊਰੋ)

ਸ਼੍ਰੀ ਆਕਾਲ ਤਖਤ ਸਾਹਿਬ ਜੀ ਦੇ ਹੁਕਮ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਲਈ ਅਰੰਭੇ ਸੰਘਰਸ਼ ਵਿਚ, ਹਿਮਾਚਲ ਦੀਆਂ ਸੰਗਤਾਂ ਨੇ ਵੀ ਡਟਣ ਦਾ ਐਲਾਨ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੇ ਨਾਲਾਗੜ ਚ ਪੰਜ ਮੈਬਰਾਂ ਭਰਤੀ ਕਮੇਟੀ ਦੀ ਅਗਵਾਈ ਹੇਠ ਜਾਰੀ ਭਰਤੀ ਮੁਹਿੰਮ ਨੂੰ ਇਥੋਂ ਦੀਆਂ ਸੰਗਤਾਂ ਨੇ ਵੱਡਾ ਸਮਾਗਮ ਕਰਵਾਇਆ। ਇਸ ਭਰਤੀ ਮੁਹਿੰਮ ਲਈ ਹੋਏ ਸਮਾਗਮ ਵਿੱਚ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜੱਥੇਦਾਰ, ਸੰਤ ਬਾਬਾ ਸਰਬਜੋਤ ਸਿੰਘ ਜੀ ਬੇਦੀ,ਭਰਤੀ ਕਮੇਟੀ ਦੇ ਮੈਬਰ ਮਨਪ੍ਰੀਤ ਸਿੰਘ ਇਆਲੀ ਅਤੇ ਇਕਬਾਲ ਸਿੰਘ ਝੂੰਦਾਂ, ਗੁਰਿੰਦਰ ਸਿੰਘ ਗੋਗੀ ਜ਼ਿਲਾ ਪ੍ਰਧਾਨ ਰੋਪੜ, ਗਿਆਨੀ ਮਹਿੰਦਰ ਸਿੰਘ ਤੇ ਸਰਮੁਖ ਸਿੰਘ ਖਾਸ ਤੌਰ ਤੇ ਹਾਜ਼ਰ ਰਹੇ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਸਿਰਫ ਤੇ ਸਿਰਫ ਨਾਲਾਗੜ ਹਲਕੇ ਵਿਚੋਂ 5000 ਮੈਂਬਰ ਬਣੇ ਅਤੇ ਭਰੀਆਂ ਗਈਆਂ ਮੈਂਬਰਸ਼ਿਪ ਦੀਆਂ ਕਾਪੀਆ ਭਰਤੀ ਕਮੇਟੀ ਨੂੰ ਸੌਂਪੀਆਂ ਗਈਆਂ I ਭਰਤੀ ਲਈ ਅਹਿਮ ਰੋਲ ਅਦਾ ਕਰਨ ਵਾਲੇ ਸਰਦਾਰ ਸੁਰਮੁੱਖ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਹਿਮਾਚਲ ਪ੍ਰਦੇਸ਼ ਦੀ ਸੰਗਤ ਵਲੋਂ ਬਣਾਏ ਸਰਕਲ ਡੇਲੀਗੇਟ ਆਪਣੇ ਸਟੇਟ ਡੇਲੀਗੇਟ ਚੁਣ ਕੇ ਭੇਜਣ ਜਾ ਰਹੀ ਹੈ। ਇਸ ਤੋਂ ਪਹਿਲਾਂ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋ ਪਾਇਆ। ਹਿਮਾਚਲ ਸਟੇਟ ਲਈ ਵੀ ਦੂਜੀ ਸਟੇਟ ਦੇ ਵਿਅਕਤੀ ਨੂੰ ਨੁਮਾਇਦਾ ਬਣਾਕੇ ਡੇਲੀਗੇਟ ਚੁਣਿਆ ਜਾਂਦਾ ਰਿਹਾ ਹੈ।

ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਕੌਮ ਅਤੇ ਪੰਥ ਲਈ ਸਿੱਖ ਸੰਗਤਾਂ ਨੂੰ ਇਕੱਠਾ ਹੋਣ ਦੀ ਲੋੜ ਹੈ। ਕੌਮ ਦੇ ਵਧੇਰੇ ਹਿੱਤਾਂ ਲਈ ਆਪਸੀ ਮਤਭੇਦ ਭੁਲਾ ਕੇ ਸਭ ਨੂੰ ਇੱਕ ਪਲੇਟਫਾਰਮ ਤੇ ਆਓਣ ਦੀ ਲੋੜ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਭਰਤੀ ਕਮੇਟੀ ਮੈਬਰ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਹਿਮਾਚਲ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਕਿਹਾ ਕਿ ਜਿਸ ਤਰਾਂ ਪੰਜਾਬ ਦੇ ਵਿੱਚੋ ਹੁੰਗਾਰਾ ਮਿਲਿਆ ਹੈ, ਉਸ ਤਰੀਕੇ ਦਾ ਹੁੰਗਾਰਾ ਅੱਜ ਨਾਲਾਗੜ੍ਹ ਦੀਆਂ ਸੰਗਤਾਂ ਨੇ ਦਿੱਤਾ ਹੈ। ਇਹ ਵੀ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਸਮਾਗਮ ਕਰਵਾਕੇ ਭਰਤੀ ਨੂੰ ਵਾਪਿਸ ਕੀਤਾ ਗਿਆ ਹੋਵੇ।

ਸਰਦਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਜਿਸ ਉਮੀਦ ਨਾਲ ਨਾਲਾਗੜ੍ਹ ਦੀ ਸੰਗਤ ਨੇ ਭਰਤੀ ਕਾਪੀਆਂ ਨੂੰ ਭਰਨ ਵਿੱਚ ਉਤਸ਼ਾਹ ਦਿਖਾਇਆ ਹੈ, ਉਸ ਉਮੀਦ ਨੂੰ ਕਿਸੇ ਕੀਮਤ ਉਪਰ ਟੁੱਟਣ ਨਹੀਂ ਦਿੱਤਾ ਜਾਵੇਗਾ। ਸਥਾਨਕ ਸੰਗਤ ਦੀ ਸਹਿਮਤੀ ਨਾਲ ਹੀ ਹਿਮਾਚਲ ਤੋ ਡੇਲੀਗੇਟ ਚੁਣੇ ਜਾਣਗੇ, ਤਾਂ ਜ਼ੋ ਚੁਣੇ ਗਏ ਡੇਲੀਗੇਟ ਹਿਮਾਚਲ ਦੀ ਸੰਗਤ ਦਾ ਹੱਕਾਂ ਅਤੇ ਘੱਟ ਗਿਣਤੀ ਵਿੱਚ ਬੈਠੇ ਸਿੱਖ ਭਾਈਚਾਰੇ ਦੀ ਗੱਲ ਉਠਾ ਸਕਣ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਬਾਬਾ ਸਰਬਜੋਤ ਸਿੰਘ ਬੇਦੀ ਨੇ ਆਪਣੀ ਧੰਨਵਾਦੀ ਭਾਸ਼ਣ ਵਿੱਚ ਕਿਹਾ ਕਿ ਸਿੱਖਾਂ ਦੇ ਮਸਲੇ ਹੱਲ ਕਰਵਾਉਣ ਲਈ ਸਾਨੂੰ ਇਕੱਠੇ ਹੋਕੇ ਅੱਗੇ ਵਧਣਾ ਚਾਹੀਦਾ ਹੈ। ਇਸ ਲਈ ਜਿਹੜੀ ਸ਼ਕਤੀ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਾ ਸਾਹਿਬ ਤੋਂ ਮਿਲੀ ਉਸ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ।

Leave a Reply

Your email address will not be published. Required fields are marked *