ਲਹਿਰਾਗਾਗਾ, 10 ਮਈ ( ਖ਼ਬਰ ਖਾਸ ਬਿਊਰੋ)
ਇਥੇ ਰੇਲਵੇ ਲਾਈਨ ’ਤੇ ਮਾਲ ਗੱਡੀ ਅੱਗੇ ਆ ਕੇ 41 ਸਾਲਾ ਔਰਤ ਨੇ ਕਥਿਤ ਤੌਰ ’ਤੇ ਖੁ਼ਦਕੁਸ਼ੀ ਕਰ ਲਈ। ਮਾਲ ਗੱਡੀ ਦੇ ਡਰਾਈਵਰ ਨੇ ਸਟੇਸ਼ਨ ਸੁਪਰਡੈਂਟ ਨੂੰ ਇਤਲਾਹ ਦਿੱਤੀ ਤਾਂ ਉਨ੍ਹਾਂ ਰੇਲਵੇ ਪੁਲੀਸ ਨੂੰ ਜਾਣਕਾਰੀ ਦਿੱਤੀ। ਰੇਲਵੇ ਪੁਲੀਸ ਦੇ ਥਾਣੇਦਾਰ ਜਗਵਿੰਦਰ ਸਿੰਘ ਨੇ ਦੇਹ ਨੂੰ ਕਬਜ਼ੇ ਵਿੱਚ ਲੈ ਲਈ। ਰੇਲਵੇ ਪੁਲੀਸ ਅਨੁਸਾਰ ਉਸ ਦੀ ਪਛਾਣ ਨਿਸ਼ਾ ਵਰਮਾ ਪੱਤਰੀ ਨੈਬ ਸਿੰਘ ਵਰਮਾ ਵਾਸੀ ਦਿੱਲੀ ਵਜੋਂ ਹੋਈ। ਮ੍ਰਿਤਕਾ ਦੇ ਪਰਿਵਾਰ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।