ਚੰਡੀਗੜ 10 ਮਈ, (ਖ਼ਬਰ ਖਾਸ ਬਿਊਰੋ)
ਮੁੱਖ ਮੰਤਰੀ ਭਗਵੰਤ ਮਾਨ ਅੱਜ ਪਰਿਵਾਰ ਸਮੇਤ ਡੇਰਾ ਬਿਆਸ ਪੁੱਜੇ। ਉਨਾਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਤੋਂ ਅਸ਼ੀਰਵਾਦ ਲਿਆ। ਇਸਤੋ ਪਹਿਲਾ ਮੁੱਖ ਮੰਤਰੀ ਪਰਿਵਾਰ ਸਮੇਤ ਵਾਤਾਵਰਣ ਪ੍ਰੇਮੀ ਅਤੇ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਕੁਟੀਆ ਪੁੱਜੇ ਸਨ । ਮੁ੍ੱਖ ਮੰਤਰੀ ਭਗਵੰਤ ਮਾਨ ਦੇ ਘਰ ਪੈਦਾ ਹੋਈ ਬੱਚੀ ਅਮਾਨਤ ਦੇ ਜਨਮ ਤੋ ਬਾਅਦ ਮੁੱਖ ਮੰਤਰੀ ਪਰਿਵਾਰ ਸਮੇਤ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਡੇਰਾ ਬਿਆਸ ਮੁਖੀ ਤੋ ਅਸ਼ੀਰਵਾਦ ਲੈਣ ਪੁੱਜੇ ਹਨ।