ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨ ਦੇ ਚੇਅਰਮੈਨ, ਵਾਈਸ ਚੇਅਰਮੈਨ ਤੇ ਡਾਇਰੈਕਟਰ ਨਾਮਜ਼ਦ

ਚੰਡੀਗੜ੍ਹ, 19 ਮਈ (ਖ਼ਬਰ ਖਾਸ ਬਿਊਰੋ)

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਵੱਖ-ਵੱਖ ਸਰਕਾਰੀ ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿੱਚ ਚੇਅਰਮੈਨ, ਵਾਈਸ ਚੇਅਰਮੈਨ ਅਤੇ ਡਾਇਰੈਕਟਰਾਂ ਦੀ ਨਿਯੁਕਤੀ ਕੀਤੀ ਹੈ।

ਆਪ ਆਗੂ ਦੀਪਕ ਚੌਹਾਨ ਨੂੰ ਪੰਜਾਬ ਉਦਯੋਗਿਕ ਵਿਕਾਸ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਸੀਨੀਅਰ ਬੁਲਾਰੇ ਪਵਨ ਕੁਮਾਰ ਟੀਨੂੰ ਨੂੰ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਆਗੂ ਪ੍ਰਭਵੀਰ ਬਰਾੜ ਨੂੰ ਪਨਸਪ ਦਾ ਚੇਅਰਮੈਨ ਅਤੇ ਡਾ. ਤੇਜਪਾਲ ਸਿੰਘ ਗਿੱਲ ਨੂੰ ਪਨਗ੍ਰੇਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ, ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿੱਚ ਲਗਭਗ 20 ਵਾਈਸ ਚੇਅਰਮੈਨ ਅਤੇ ਡਾਇਰੈਕਟਰ ਵੀ ਨਿਯੁਕਤ ਕੀਤੇ ਗਏ ਹਨ। ਇਸ ਦੇ ਨਾਲ ਹੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਸਰਕਾਰ ਵੱਲੋਂ ਦੋ ਮੈਂਬਰ ਨਿਯੁਕਤ ਕੀਤੇ ਗਏ ਹਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਸਲਾਹ ਦਿੱਤੀ। ਮੁੱਖ ਮੰਤਰੀ ਨੇ ਟਵੀਟ ਕੀਤਾ, “ਨਵੀਂ ਜ਼ਿੰਮੇਵਾਰੀ ਲਈ ਸਾਰੇ ਸਾਥੀਆਂ ਨੂੰ ਸ਼ੁਭਕਾਮਨਾਵਾਂ। ‘ਰੰਗਲਾ ਪੰਜਾਬ’ ਟੀਮ ਵਿੱਚ ਤੁਹਾਡਾ ਸਵਾਗਤ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਓਗੇ। ਆਉਣ ਵਾਲੇ ਦਿਨਾਂ ਵਿੱਚ, ਹੋਰ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਆਪਣਾ ਪਿਆਰ ਅਤੇ ਵਿਸ਼ਵਾਸ ਬਣਾਈ ਰੱਖੋ।”

ਨਿਯੁਕਤੀਆਂ ਦਾ ਵੇਰਵਾ

1. ਦੀਪਕ ਚੌਹਾਨ, ਚੇਅਰਮੈਨ, (ਉਦਯੋਗਿਕ ਵਿਕਾਸ ਬੋਰਡ)

2. ਪਵਨ ਕੁਮਾਰ ਟੀਨੂੰ, ਚੇਅਰਮੈਨ, (ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ)

3. ਪ੍ਰਭਵੀਰ ਬਰਾੜ, ਚੇਅਰਮੈਨ, ਪਨਸਪ

4. ਡਾ. ਤੇਜਪਾਲ ਸਿੰਘ ਗਿੱਲ, ਚੇਅਰਮੈਨ, ਪਨਗਰੇਨ

5. ਡਾ. ਹਰਿੰਦਰ ਸਿੰਘ ਬੱਗਾ, ਚੇਅਰਮੈਨ (ਮਾਰਕੀਟ ਕਮੇਟੀ- ਪੰਜੇ ਕੇ ਉੱਤਰ)

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

6. ਅਨੂ ਬੱਬਰ, ਡਾਇਰੈਕਟਰ (ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮਟਿਡ)

7. ਅਮਨ ਕੁਮਾਰ ਮਿੱਤਲ, ਡਾਇਰੈਕਟਰ (ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮਟਿਡ)

8. ਡਾ. ਦੀਪਕ ਬਂਸਲ, ਵਾਈਸ ਚੇਅਰਮੈਨ (ਪੰਜਾਬ ਗਊ ਸੇਵਾ ਕਮਿਸ਼ਨ)

9. ਨਯਨ ਛਾਬੜਾ, ਵਾਈਸ ਚੇਅਰਮੈਨ (ਪੰਜਾਬ ਯੂਥ ਡਿਵੈਲਪਮੈਂਟ ਬੋਰਡ)

10. ਪ੍ਰਭਜੀਤ ਸਿੰਘ (ਕਰਨ), ਡਾਇਰੈਕਟਰ, ਪੰਜਾਬ ਸਟੇਟ ਬੱਸ ਸਟੈਂਡ (ਪਨਬਸ)

11. ਅਮਰਦੀਪ ਕੌਰ, ਡਾਇਰੈਕਟਰ, ਪੰਜਾਬ ਰਾਜ ਬੱਸ ਸਟੈਂਡ (ਪਨਬਸ)

12. ਦਲਜੀਤ ਸਿੰਘ ਮਿਆਦੀਆਂ, ਡਾਇਰੈਕਟਰ (ਪੰਜਾਬ ਡੇਅਰੀ ਵਿਕਾਸ ਬੋਰਡ)

13. ਲਖਬੀਰ ਸਿੰਘ ਔਜਲਾ, ਡਾਇਰੈਕਟਰ, (ਪੰਜਾਬ ਡੇਅਰੀ ਵਿਕਾਸ ਬੋਰਡ)

14. ਜਗਸੀਰ ਸਿੰਘ, ਡਾਇਰੈਕਟਰ (ਪੰਜਾਬ ਡੇਅਰੀ ਵਿਕਾਸ ਬੋਰਡ)

15. ਰੌਬੀ ਕੰਗ, ਡਾਇਰੈਕਟਰ, (ਪੰਜਾਬ ਸੂਚਨਾ ਅਤੇ ਸੰਚਾਰ ਤਕਨਾਲੋਜੀ ਨਿਗਮ ਲਿਮਟਿਡ (ਪੰਜਾਬ ਇਨਫੋਟੈਕ)

16. ਜਸਬੀਰ ਸਿੰਘ ਧੰਜਲ, ਡਾਇਰੈਕਟਰ, (ਰਾਜ ਪੱਛੜੀਆਂ ਸ਼੍ਰੇਣੀਆਂ ਅਤੇ ਭੂਮੀ ਵਿਕਾਸ ਨਿਗਮ)

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

17. ਦਿਨੇਸ਼ ਕਸ਼ਯਪ, ਡਾਇਰੈਕਟਰ (ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਅਤੇ ਭੂਮੀ ਵਿਕਾਸ ਨਿਗਮ),

18. ਸਕੱਤਰ ਸਿੰਘ, ਡਾਇਰੈਕਟਰ (ਪੰਜਾਬ ਰਾਜ ਐਨਆਰਆਈ ਕਮਿਸ਼ਨ)

19. ਗੁਰਪ੍ਰੀਤ ਸਿੰਘ ਵਿਰਕ, ਡਾਇਰੈਕਟਰ (ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ, ਪਟਿਆਲਾ)

20. ਰਵਿੰਦਰ ਪਾਲ ਸਿੰਘ ਪਾਲੀ, ਡਾਇਰੈਕਟਰ (ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਟਿਡ) -CONWARE

21. ਹਰਵਿੰਦਰ ਸਿੰਘ, ਡਾਇਰੈਕਟਰ (ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮਟਿਡ)

22. ਕਸ਼ਮੀਰ ਸਿੰਘ ਵਾਲਾ, ਡਾਇਰੈਕਟਰ (ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਲਿਮਟਿਡ)

23. ਰਵਿੰਦਰ ਹੰਸ, ਡਾਇਰੈਕਟਰ (ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ)

24. ਰਾਮ ਕੁਮਾਰ ਮੁਕਾਰੀ, ਡਾਇਰੈਕਟਰ (ਪੰਜਾਬ ਖੇਤੀਬਾੜੀ ਨਿਰਯਾਤ ਨਿਗਮ)

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਦੋ ਨਵੇਂ ਮੈਂਬਰਾਂ ਦੀ ਨਿਯੁਕਤੀ

1. ਮਨਵੀਰ ਖੁੱਡੀਆਂ, ਮੈਂਬਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

2. ਮਾਤਾ ਭੁਪਿੰਦਰ ਕੌਰ, ਮੈਂਬਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

Leave a Reply

Your email address will not be published. Required fields are marked *