ਮਾਰਸ਼ਲ ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ-2025 ਦਾ 6ਵਾਂ ਐਡੀਸ਼ਨ 29 ਅਪ੍ਰੈਲ ਤੋਂ 

ਚੰਡੀਗੜ੍ਹ: 28 ਅਪ੍ਰੈਲ (ਖ਼ਬਰ ਖਾਸ ਬਿਊਰੋ)

ਮਾਰਸ਼ਲ ਆਫ਼ ਦ ਏਅਰ ਫੋਰਸ ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ-2025 ਦਾ 6ਵਾਂ ਐਡੀਸ਼ਨ 29 ਅਪ੍ਰੈਲ, 2025 ਨੂੰ ਰਘਬੀਰ ਸਿੰਘ ਭੋਲਾ ਹਾਕੀ ਸਟੇਡੀਅਮ, ਨੰਬਰ 3 ਬੇਸ ਰਿਪੇਅਰ ਡਿਪੂ (ਬੀਆਰਡੀ), ਏਅਰ ਫੋਰਸ ਸਟੇਸ਼ਨ, ਚੰਡੀਗੜ੍ਹ ਵਿਖੇ ਸ਼ੁਰੂ ਹੋਣ ਵਾਲਾ ਹੈ। ਏਅਰ ਫੋਰਸ ਸਪੋਰਟਸ ਕੰਟਰੋਲ ਬੋਰਡ (ਏਐਫਐਸਸੀਬੀ) ਦੁਆਰਾ ਆਯੋਜਿਤ ਇਹ ਟੂਰਨਾਮੈਂਟ 6 ਮਈ, 2025 ਨੂੰ ਸਮਾਪਤ ਹੋਵੇਗਾ।

ਟੂਰਨਾਮੈਂਟ ਦਾ ਉਦੇਸ਼ ਹਾਕੀ ਅਤੇ ਖੇਡ ਉੱਤਮਤਾ ਨੂੰ ਉਤਸ਼ਾਹਿਤ ਕਰਨਾ ਹੈ, ਜੋ ਕਿ ਮਾਰਸ਼ਲ ਅਰਜਨ ਸਿੰਘ ਦੀ ਵਿਰਾਸਤ ਅਤੇ ਭਾਰਤੀ ਹਵਾਈ ਸੈਨਾ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜੋ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਦੇ ਹਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਟੂਰਨਾਮੈਂਟ ਬਾਰੇ ਮੀਡੀਆ ਨੂੰ ਜਾਣਕਾਰੀ ਦੇਣ ਲਈ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿੱਥੇ ਏਅਰ ਮਾਰਸ਼ਲ ਐਸ ਸ਼ਿਵਕੁਮਾਰ, ਡਾਇਰੈਕਟਰ ਜਨਰਲ (ਪ੍ਰਸ਼ਾਸਨ) ਨੇ ਮੈਚਾਂ ਬਾਰੇ ਵੇਰਵੇ ਪ੍ਰਦਾਨ ਕੀਤੇ। ਪ੍ਰੈਸ ਕਾਨਫਰੰਸ ਦੌਰਾਨ, ਆਉਣ ਵਾਲੇ ਮੈਚਾਂ ਪ੍ਰਤੀ ਉਤਸ਼ਾਹ ਹੋਰ ਵਧਾਉਂਦਿਆ ਟੂਰਨਾਮੈਂਟ ਦੀ ਟਰਾਫੀ ਦਾ ਵੀ ਉਦਘਾਟਨ ਕੀਤਾ ਗਿਆ।

ਟੂਰਨਾਮੈਂਟ ਦੇ ਇਤਿਹਾਸਕ ਪਿਛੋਕੜ ‘ਤੇ ਚਾਨਣਾ ਪਾਉਂਦੇ ਹੋਏ, ਏਅਰ ਮਾਰਸ਼ਲ ਐਸ. ਸ਼ਿਵਕੁਮਾਰ ਨੇ ਕਿਹਾ ਕਿ ਮਾਰਸ਼ਲ ਆਫ਼ ਦ ਏਅਰ ਫੋਰਸ ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ 2018 ਵਿੱਚ ਮਹਾਨ ਹਵਾਈ ਸੈਨਾ ਅਧਿਕਾਰੀ, ਮਾਰਸ਼ਲ ਅਰਜਨ ਸਿੰਘ, ਇੱਕ ਜੋਸ਼ੀਲੇ ਹਾਕੀ ਖਿਡਾਰੀ ਅਤੇ ਪ੍ਰੇਰਨਾਦਾਇਕ ਨੇਤਾ ਸਨ, ਜਿਨ੍ਹਾਂ ਨੇ ਯੁੱਧ ਅਤੇ ਖੇਡਾਂ ਦੋਵਾਂ ਵਿੱਚ ਅਗਵਾਈ ਦੀ ਮਿਸਾਲ ਕਾਇਮ ਕੀਤੀ, ਦੇ ਸਨਮਾਨ ਵਿੱਚ ਸ਼ੁਰੂ ਕੀਤਾ ਗਿਆ ਸੀ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਇਸ ਮੌਕੇ ਜਾਣਕਾਰੀ ਦਿੰਦਿਆਂ ਗਰੁੱਪ ਕੈਪਟਨ ਵਾਈ ਐੱਸ ਪੰਘਾਲ ਨੇ ਕਿਹਾ ਕਿ ਇਸ ਸਾਲ ਦੇ ਐਡੀਸ਼ਨ ਵਿੱਚ 12 ਬੇਹਤਰੀਨ ਟੀਮਾਂ ਭਾਗ ਲੈਣਗੀਆਂ, ਜਿਨ੍ਹਾਂ ਵਿੱਚੋਂ 11 ਭਾਰਤ ਦੀਆਂ ਅਤੇ ਇੱਕ ਬੰਗਲਾਦੇਸ਼ ਦੀ ਹੈ, ਜੋ ਲੀਗ-ਕਮ-ਨਾਕਆਊਟ ਆਧਾਰ ‘ਤੇ ਇਸ ਵੱਕਾਰੀ ਖਿਤਾਬ ਲਈ ਮੁਕਾਬਲਾ ਕਰਨਗੀਆਂ। ਭਾਗ ਲੈਣ ਵਾਲੀਆਂ ਟੀਮਾਂ ਵਿੱਚ ਚੰਡੀਗੜ੍ਹ ਇਲੈਵਨ, ਟਾਟਾ ਨੇਵਲ ਹਾਕੀ ਅਕੈਡਮੀ, ਸੈਂਟਰਲ ਇੰਡਸਟਰੀਅਲ ਸਿਕਿਓਰਿਟੀ ਫੋਰਸ (CISF), ਇੰਡੀਅਨ ਰੇਲਵੇ, ਇੰਡੀਅਨ ਆਰਮੀ, ਇੰਡੀਅਨ ਨੇਵੀ, ਰਾਊਂਡ ਗਲਾਸ, ਪੰਜਾਬ ਐਂਡ ਸਿੰਧ ਬੈਂਕ, ਰੇਲ ਕੋਚ ਫੈਕਟਰੀ ਕਪੂਰਥਲਾ, ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ, ਇੰਡੀਅਨ ਏਅਰ ਫੋਰਸ ਅਤੇ ਬੰਗਲਾਦੇਸ਼ ਏਅਰ ਫੋਰਸ ਸ਼ਾਮਲ ਹਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਇਸ ਟੂਰਨਾਮੈਂਟ ਵਿੱਚ ਆਕਰਸ਼ਕ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ, ਜਿਸ ਵਿੱਚ ਜੇਤੂਆਂ ਨੂੰ 3,00,000 ਰੁਪਏ, ਉਪ ਜੇਤੂ ਨੂੰ 2,00,000 ਰੁਪਏ, ਮੈਨ ਆਫ ਦਿ ਮੈਚ 10,000 ਰੁਪਏ (ਹਰੇਕ ਮੈਚ) ਅਤੇ ਟੂਰਨਾਮੈਂਟ ਦੇ ਖਿਡਾਰੀ ਨੂੰ 25,000 ਰੁਪਏ ਇਨਾਮ ਵੱਜੋਂ ਦਿੱਤੇ ਜਾਣਗੇ।

ਉਦਘਾਟਨੀ ਸਮਾਰੋਹ ਵਿੱਚ 29 ਅਪ੍ਰੈਲ, 2025 ਨੂੰ ਏਅਰ ਮਾਰਸ਼ਲ ਵਿਜੇ ਕੁਮਾਰ ਗਰਗ, ਏਓਸੀ-ਇਨ-ਸੀ, ਮੇਨਟੇਨੈਂਸ ਕਮਾਂਡ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਸਮਾਪਤੀ ਸਮਾਰੋਹ ਵਿੱਚ 6 ਮਈ, 2025 ਨੂੰ ਏਅਰ ਚੀਫ ਮਾਰਸ਼ਲ ਏਪੀ ਸਿੰਘ, ਏਅਰ ਸਟਾਫ ਦੇ ਮੁਖੀ, ਸਮਾਗਮ ਦੀ ਪ੍ਰਧਾਨਗੀ ਕਰਨਗੇ।

Leave a Reply

Your email address will not be published. Required fields are marked *