ਜੋੜਾਮਾਜਰਾ ਨੇ ਪਾਈ ਰੰਗ ‘ਚ ਭੰਗ, ਸਰਕਾਰ ਦੀ ਹੋਈ ਕਿਰਕਰੀ

ਚੰਡੀਗੜ੍ਹ 9 ਅਪ੍ਰੈਲ ( ਖ਼ਬਰ ਖਾਸ ਬਿਊਰੋ)

ਸਾਬਕਾ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੇ ਖਾਤੇ ਵਿਚ ਇਕ ਹੋਰ ਵਿਵਾਦ ਜੁੜ ਗਿਆ ਹੈ। ਜੋੜਾਮਾਜਰਾ ਦੀ ਛੋਟੀ ਜਿਹੀ ਗਲਤੀ ਨੇ ਸਰਕਾਰ ਦੇ ਰੰਗ ਵਿਚ ਭੰਗ ਪਾ ਦਿੱਤਾ ਅਤੇ ਸਰਕਾਰ ਦੀ ਕਿਰਕਰੀ ਕਰਵਾਕੇ ਰੱਖ ਦਿੱਤੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਧਾਇਕ ਜੋੜਾਮਾਜਰਾ ਦੀ ਕਾਰਵਾਈ ਦਾ ਗੁੱਸਾ ਮਨਾਉਂਦੇ ਹੋਏ ਇਸ ਘਟਨਾਂ ਦੀ ਨਿੰਦਾ ਕੀਤੀ ਹੈ। ਜੋੜਾਮਾਜਰਾ ਆਪਣੀ ਗਲਤੀ ਦੀ ਮਾਫ਼ੀ ਮੰਗੇ ਜਾਂ ਗਲਤੀ ਸੁਧਾਰਨ ਦਾ ਯਤਨ ਕਰੇਗਾ ਜਾਂ ਨਹੀਂ ਪਰ ਸੂਤਰ ਦੱਸਦੇ ਹਨ ਕਿ ਆਪ ਹਾਈਕਮਾਨ ਅਤੇ ਮੁੱਖ ਮੰਤਰੀ ਨੇ ਜੋੜਾਮਾਜਰਾ ਦੀ ਚੰਗੀ ਕਲਾਸ ਲਗਾਈ ਹੈ। ਸਾਰੀਆਂ ਥਾਵਾਂ ਤੋ ਆਪ ਸਰਕਾਰ ਦੀਆਂ ਚੰਗੀਆਂ ਖ਼ਬਰਾਂ ਆ ਰਹੀ ਸਨ ਪਰ ਸਮਾਣਾ ਤੋ ਆਈ ਖ਼ਬਰ ਨੇ ਆਪ ਦੇ ਸਿੱਖਿਆ ਕ੍ਰਾਂਤੀ ਮਿਸ਼ਨ ਨੂੰ ਗ੍ਰਹਿਣ ਲਗਾ ਦਿ੍ਤਾ। ਰਾਜਸੀ ਵਿਰੋਧੀਆ ਅਤੇ ਅਧਿਆਪਕਾਂ ਨੇ ਜੋੜਮਾਜਰਾ ਦੀ ਇਸ ਵੀਡਿਓ ਕਲਿੱਪ ਨੂੰ ਰੱਜਕੇ ਸ਼ੇਅਰ ਕੀਤਾ। ਜਿਸ ਨਾਲ ਸਰਕਾਰ ਦੀ ਵਾਹ ਵਾਹ ਹੋਣ ਦੀ ਬਜਾਏ ਕਿਰਕਿਰੀ ਹੋ ਗਈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਹੋਇਆ ਇੰਜ ਕਿ ਸਮਾਣਾ ਦੇ ਇੱਕ ਸਕੂਲ ਵਿੱਚ ਚੇਤਨ ਸਿੰਘ ਜੋੜਾ ਮਾਜਰਾ ਅਧਿਆਪਕਾਂ ਨਾਲ ਭਿੜ ਗਏ। ਉਹਨਾਂ ਸਟੇਜ ਤੋਂ ਹੀ ਅਧਿਆਪਕਾਂ ਨਾਲ ਦੁਰਵਿਵਹਾਰ ਕੀਤਾ। ਸਾਬਕਾ ਮੰਤਰੀ ਨੇ ਸਕੂਲ ਪ੍ਰਬੰਧਨ ਨੂੰ ਧਮਕੀ ਵੀ ਦਿੱਤੀ ਕਿ ਉਹ ਇਸ ਬਾਰੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਸ਼ਿਕਾਇਤ ਕਰਨਗੇ। ਵਿਧਾਇਕ ਨੇ ਅਧਿਆਪਕਾਂ ਅਤੇ ਮਾਪਿਆਂ ਦੀ ਘੱਟ ਗਿਣਤੀ ਅਤੇ ਖਾਲੀ ਕੁਰਸੀਆਂ ਦੇਖ ਕੇ ਸਟੇਜ ਤੋਂ ਹੀ ਅਧਿਆਪਕਾਂ ਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਵਿਧਾਇਕ ਸਾਹਿਬ ਨੇ  ਕਿਹਾ, ‘ਕਿੰਨੇ ਬੱਚੇ ਗੈਰਹਾਜ਼ਰ ਹਨ, ਕਿੰਨੇ ਅਧਿਆਪਕ ਨਹੀਂ ਆਏ।’ ਇਹ ਇੱਕ ਪੂਰੀ ਤਰ੍ਹਾਂ ਅਸਫਲ ਪ੍ਰੋਗਰਾਮ ਹੈ। ਤੁਹਾਡਾ ਬੱਚਿਆਂ ‘ਤੇ ਕੋਈ ਕੰਟਰੋਲ ਨਹੀਂ ਹੈ, ਬੱਚੇ ਇਸ ਤਰ੍ਹਾਂ ਘੁੰਮ ਰਹੇ ਹਨ ਜਿਵੇਂ ਉਹ ਸੜਕ ‘ਤੇ ਤੁਰ ਰਹੇ ਹੋਣ। ਇਹ ਸਕੂਲ ਨਹੀਂ ਲੱਗਦਾ। ਉਹ ਅੱਜ ਹੀ ਸਾਰੇ ਅਧਿਆਪਕਾਂ ਵਿਰੁੱਧ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਲਿਖਤੀ ਸ਼ਿਕਾਇਤ ਭੇਜਣਗੇ। ਉਨ੍ਹਾਂ ਪ੍ਰੋਗਰਾਮ ਵਿੱਚ ਅਨੁਸ਼ਾਸਨ ਦੀ ਘਾਟ ਅਤੇ ਸਕੂਲ ਸਟਾਫ ਦੀ ਲਾਪਰਵਾਹੀ ‘ਤੇ ਨਾਰਾਜ਼ਗੀ ਪ੍ਰਗਟ ਕੀਤੀ। ਜੋੜਾ ਮਾਜਰਾ ਨੇ ਕਿਹਾ ਸੀ, “ਸਰਕਾਰ ਇੰਨੇ ਪੈਸੇ ਖਰਚ ਕਰ ਰਹੀ ਹੈ ਅਤੇ ਤੁਸੀਂ 50 ਕੁਰਸੀਆਂ ਵੀ ਨਹੀਂ ਲਗਾ ਸਕੇ।” “ਇਸ ਦੌਰਾਨ ਬੱਚਿਆਂ ਨੂੰ ਬਾਹਰ ਜਾਂਦੇ ਦੇਖ ਕੇ ਵਿਧਾਇਕ ਹੋਰ ਗੁੱਸੇ ਵਿੱਚ ਆ ਗਏ ਅਤੇ ਕਿਹਾ ਕਿ ਅਧਿਆਪਕਾਂ ਦਾ ਬੱਚਿਆਂ ‘ਤੇ ਕੋਈ ਕੰਟਰੋਲ ਨਹੀਂ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਸਰਕਾਰ ਦੀ ਹੋਈ ਕਿਰਕਿਰੀ ਤੋ ਬਾਅਦ  ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜੋੜਾ ਮਾਜਰਾ ਦੇ ਇਸ ਵਿਵਹਾਰ ਦੀ  ਨਿੰਦਾ ਕੀਤੀ ਹੈ। ਇੱਥੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ, ਅਧਿਆਪਕ ਸਾਡੇ ਲਈ ਸਤਿਕਾਰਯੋਗ ਹਨ। ਵਿਧਾਇਕ ਨੂੰ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ।

ਸਿੱਖਿਆ ਮੰਤਰੀ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਉਦਘਾਟਨ ਸਮਾਗਮ ਹੋਏ , ਕਿਸੇ  ਸਥਾਨ ਤੋ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈ। ਜੇਕਰ ਸਾਬਕਾ ਮੰਤਰੀ ਨੂੰ ਲੱਗਦਾ ਹੈ ਕਿ ਕੁਝ ਗਲਤ ਹੈ ਤਾਂ ਉਹ ਪ੍ਰਿੰਸੀਪਲ ਨਾਲ ਇਕੱਲੇ ਜਾਂ ਉਨ੍ਹਾਂ ਦੇ ਦਫ਼ਤਰ ਵਿੱਚ ਗੱਲ ਕਰ ਸਕਦੇ ਸਨ। ਅਧਿਆਪਕਾਂ ਨਾਲ ਜਨਤਕ ਤੌਰ ‘ਤੇ ਇਸ ਤਰ੍ਹਾਂ ਗੱਲ ਨਹੀਂ ਕੀਤੀ ਜਾ ਸਕਦੀ। ਮੁੱਖ ਮੰਤਰੀ ਖੁਦ ਅਧਿਆਪਕ ਦੇ ਬੇਟੇ ਹਨ ਅਤੇ ਉਹ ਹਮੇਸ਼ਾ ਅਧਿਆਪਕਾਂ ਦਾ ਸਨਮਾਨ ਕਰਦੇ ਹਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਪਹਿਲਾਂ ਵੀ ਇਹ ਕੀਤਾ ਸੀ 

ਇੱਥੇ ਤੁਹਾਨੂੰ ਦੱਸ ਦੇਈਏ ਕਿ ਜੋੜਾ ਮਾਜਰਾ ਦਾ ਮੰਤਰੀ ਹੁੰਦਿਆ ਵੀ ਕਾਰਜਕਾਲ ਵਿਵਾਦਤ ਰਿਹਾ ਹੈ।  ਸਿਹਤ ਮੰਤਰੀ ਹੁੰਦਿਆ ਉਹਨਾਂ 29 ਜੁਲਾਈ, 2022 ਨੂੰ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜ ਬਹਾਦਰ ਨੂੰ ਫਟੇ ਹੋਏ ਗੱਦਿਆਂ ‘ਤੇ ਲੇਟਣ ਲਈ ਮਜਬੂਰ ਕੀਤਾ ਸੀ। ਉਨ੍ਹਾਂ ਨਾਲ ਹੋਏ ਦੁਰਵਿਵਹਾਰ ਨੂੰ ਦੇਖਦੇ ਹੋਏ, ਡਾ. ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਡਾਕਟਰਾਂ  ਤੇ ਬੁੱਧੀਜੀਵੀਆਂ ਨੇ ਇਸ ਘਟਨਾ ਦੀ ਵੱਡੇ ਪੱਧਰ ਉਤੇ ਨਿੰਦਾ ਕੀਤੀ ਸੀ। ਹੁਣ ਜੋੜਾਮਾਜਰਾ ਨੇ ਅਧਿਆਪਕ ਵਰਗ ਨੂੰ ਨਰਾਸ਼ ਕਰ ਦਿੱਤਾ ਹੈ।

Leave a Reply

Your email address will not be published. Required fields are marked *