ਚੰਡੀਗੜ੍ਹ 7 ਅਪ੍ਰੈਲ (ਖ਼ਬਰ ਖਾਸ ਬਿਊਰੋ)
-ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਉਹ ਹੈਰਾਨ ਹਨ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰ੍ਹਾਂ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ।ਉਹਨਾਂ ਨੇ ਕਿਹਾ ਕਿ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀਰਕਪੁਰ ਹਲਕੇ ਦੇ ਸਕੂਲਾਂ ਦੇ ਵਿੱਚ ਉਦਘਾਟਨ ਕਰ ਰਹੇ ਹਨ ਪਰ ਉਹ ਸਰਕਾਰ ਨੂੰ ਸਵਾਲ ਕਰਦੇ ਹਨ ਕਿ ਇਹ ਸਕੂਲਾਂ ਵਿੱਚ ਉਦਘਾਟਨ ਕਿਸ ਗੱਲ ਦੇ ਹੋ ਰਹੇ ਨੇ ਬੀਬਾ ਅਮਨਜੋਤ ਨੇ ਕਿਹਾ ਕਿ ਸਰਕਾਰ ਵੱਲੋਂ ਸਾਰੇ ਸਕੂਲਾਂ ਨੂੰ ਲਿਖਤੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਜਿਨਾਂ ਨੂੰ ਇਕ ਲੱਖ ਰੁਪਏ ਤੋਂ ਵੱਧ ਦੀ ਗਰਾਂਟ ਦਿੱਤੀ ਕਿ ਉਹ ਆਪੋ ਆਪਣੇ ਸਕੂਲਾਂ ਵਿੱਚ ਉਦਘਾਟਨ ਕਰਾਉਣ ਇਹ ਪਹਿਲੀ ਵਾਰ ਹੈ ਕਿ ਸਕੂਲ ਦੇ ਪੈਖਾਨਿਆਂ ਜਾਂ ਸਕੂਲ ਦੀ ਚਾਰਦੀਵਾਰੀ ਦੀ ਰਿਪੇਅਰ ਜਾਂ ਕਮਰਿਆਂ ਦੀ ਰਿਪੇਅਰ ਕਰਨ ਦੇ ਕੰਮਾਂ ਦੇ ਵੀ ਉਦਘਾਟਨ ਕੀਤੇ ਜਾ ਰਹੇ ਨੇ ਜੋ ਇਹ ਸਿਰਫ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਜਦਕਿ ਸਰਕਾਰ ਇਹ ਗੱਲ ਦੱਸੇ ਕਿ ਉਹਨੇ ਹੁਣ ਤੱਕ ਕਿਹੜੇ ਨਵੇਂ ਸਕੂਲ ਬਣਾਏ ਆ ਜਾਂ ਸਕੂਲਾਂ ਦੇ ਵਿੱਚ ਇਹ ਫਰਨੀਚਰ ਜਾਂ ਕੰਪਿਊਟਰ ਲੈਬਾਂ ਦਿੱਤੀਆਂ ਜੇ ਇਹ ਕੰਮ ਕੀਤੇ ਤਾਂ ਉਸਦਾ ਉਦਘਾਟਨ ਕਰਨਾ ਤਾਂ ਬਣਦਾ ਹੈ ਲੇਕਿਨ ਪਹਿਲੀ ਵਾਰ ਹੈ ਕਿ ਬਾਥਰੂਮਾਂ ਤੇ ਕਮਰਿਆਂ ਤੇ ਚਾਰ ਦਵਾਰੀਆਂ ਦੀਆਂ ਰਿਪੇਅਰਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ ਜੋ ਲੋਕਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਕੁਝ ਨਹੀਂ ॥
ਬੀਬਾ ਅਮਨਜੋਤ ਰਾਮੂਵਾਲੀਆ ਨੇ ਕਿਹਾ ਕਿ ਇਹੀ ਕੁਝ ਇਹ ਦਿੱਲੀ ਵਿੱਚ ਕਰਦੇ ਸਨ ਤਾਂ ਹੀ ਦਿੱਲੀ ਦੀ ਸੂਝਵਾਨ ਜਨਤਾ ਨੇ ਇਹਨਾਂ ਦਾ ਦਿੱਲੀ ਤੋਂ ਬੋਰੀਆ ਬਿਸਤਰ ਗੋਲ ਕੀਤਾ ਹੈ ਤੇ ਹਾਲ ਇਹਨਾਂ ਦਾ ਪੰਜਾਬ ਵਿੱਚ ਵੀ ਇਹੀ ਹੋਣਾ ਕਿਉਂਕਿ ਪੰਜਾਬ ਦੀ ਸੂਝਵਾਨ ਜਨਤਾ ਨੂੰ ਕੋਈ ਵੀ ਪਾਰਟੀ ਗੁਮਰਾਹ ਨਹੀਂ ਕਰ ਸਕਦੀ