ਕਿਰਪਾਨਾਂ, ਗੰਡਾਸਿਆ ਨਾਲ ਵੱਢਿਆ ਪਰਿਵਾਰ

ਮੋਹਾਲੀ, 7 ਅਪ੍ਰੈਲ (ਖ਼ਬਰ ਖਾਸ ਬਿਊਰੋ)

ਪਿੰਡ ਕੈਲੋਂ ਵਿਖੇ ਬੀਤੇ ਦਿਨ ਤਿੰਨ ਦਰਜ਼ਨ ਦੇ ਕਰੀਬ ਹਮਲਾਵਰਾਂ ਨੇ ਵਕੀਲ ਜੋੜੇ ਦੇ ਘਰ ਦਾਖਲ ਹੋ ਕੇ ਪਰਿਵਾਰ ਉਤੇ  ਕਿਰਪਾਨਾਂ , ਗੰਡਾਸਿਆ ਨਾਲ ਹਮਲਾ ਕਰ  ਦਿੱਤਾ। ਕਰੀਬ ਵੀਹ ਮਿਂਟ ਹਮਲਾਵਰ ਪਰਿਵਾਰਕ  ਮੈਂਬਰਾਂ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਰਹੇ। ਜਿੱਥੇ ਪਰਿਵਾਰ ਦੇ ਮੈਂਬਰ ਬੁਰੀ ਤਰਾਂ ਜਖਮੀ ਹੋ ਗਏ, ਉਥੇ ਘਰ ਲਹੂ ਲੂਹਾਨ ਹੋ ਗਿਆ। ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪਰ ਅਜੇ ਤੱਕ ਮੁਲਜ਼ਮ ਪੁਲਿਸ ਦੀ ਪਕੜ ਤੋਂ ਬਾਹਰ ਦੱਸੇ ਜਾਂਦੇ ਹਨ।

 

ਜਾਣਕਾਰੀ ਅਨੁਸਾਰ ਹਮਲੇ ਵਿਚ 23ਸਾਲਾਂ ਨੌਜਵਾਨ ਦੀ ਬਾਂਹ ਵੱਢੀ ਗਈ ਜੋ ਕਿ ਪੰਜਾਬ ਪੁਲਿਸ ਵਿਚ ਭਰਤੀ ਹੋਣ ਦੀ  ਤਿਆਰੀ ਕਰ ਰਿਹਾ ਸੀ,  ਜਦੋਂਕਿ ਉਸਦੇ ਬਜ਼ੁਰਗ ਤਾਏ ਦੀ ਇਕ ਅੱਖ ਅਤੇ  ਉਸਦੇ ਚਾਚੇ ਦੀ ਬਾਂਹ ‘ਤੇ ਵਾਰ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਹਮਲੇ ਦੌਰਾਨ ਪੰਜਾਬ ਯੂਨੀਵਰਸਟੀ ਚੰਡੀਗੜ੍ਹ ‘ਚ ਐੱਮ.ਏ. ਸੋਸ਼ਲ ਵਰਕ ਦੀ ਵਿਦਿਆਰਥਣ ਵੀ ਜਖ਼ਮੀ ਹੋ ਗਈ। ਜਿਸ  ਦੇ ਸਿਰ ‘ਤੇ ਵਾਰ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਵਿਦਿਆਰਥਣ ਘਟਨਾਕ੍ਰਮ  ਦੀ ਵੀਡੀਓ ਬਣਾ ਰਹੀ ਅਤੇ ਹਮਲਾਵਾਰ ਉਸਦਾ ਮੋਬਾਇਲ ਖੋਹ ਕੇ ਫਰਾਰ ਹੋ ਗਏ।  ਜ਼ਖ਼ਮੀ ਮੁੰਡੇ ਦੀ ਮਾਂ ਜਦੋਂ ਆਪਣੇ ਮੁੰਡੇ ਨੂੰ ਛੁਡਵਾਉਣ ਲਈ ਆਈ ਤਾਂ ਉਸ ਦੀ ਹਮਲਾਵਰਾਂ ਨੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ।ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਘਟਨਾਂ ਉਪਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਕੋਈ ਵੀ ਪੁਲਿਸ ਮੁਲਾਜ਼ਮ ਹਸਪਤਾਲ ਵਿਚ ਜਖਮੀਆਂ ਦਾ ਹਾਲ ਪੁੱਛਣ, ਬਿਆਨ ਦਰਜ਼ ਕਰਨ ਲਈ ਨਹੀਂ ਬਹੁੜਿਆ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ


ਘਟਨਾ ਦੇ ਦੂਜੇ ਦਿਨ ਪੀੜਤ ਪਰਿਵਾਰ ਫਿਰ ਥਾਣੇ ਗਿਆ, ਜਿੱਥੇ ਪੁਲਿਸ ਨੇ ਪੀੜਤਾਂ ਨੂੰ ਕਥਿਤ ਦੋਸ਼ੀਆਂ ਦੇ ਸਾਹਮਣੇ ਬਿਆਨ ਦਰਜ ਕਰਾਉਣ ਲਈ ਕਿਹਾ ਤਾਂ ਜੋ ਪੀੜਤ ਪਰਿਵਾਰ ‘ਤੇ ਰਾਜ਼ੀਨਾਮੇ ਲਈ ਦਬਾਅ ਪਾਇਆ ਜਾ ਸਕੇ ਪਰ ਪੀੜਤ ਪਰਿਵਾਰ ਨੇ ਕਥਿਤ ਦੋਸ਼ੀਆਂ ਦੇ ਸਾਹਮਣੇ ਬਿਆਨ ਦੇਣ ਲਈ ਮਨ੍ਹਾ ਕਰ ਦਿੱਤਾ। ਇਸ ‘ਤੇ ਪੁਲਿਸ ਨੇ ਕਿਹਾ ਕਿ ਹੁਣ ਅਸੀਂ ਬਿਆਨ ਨਹੀਂ ਦਰਜ ਕਰਨੇ।

ਐਡਵੋਕੇਟ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ  ਪੁਲਿਸ ਨੇ ਵਾਰ-ਵਾਰ ਕਹਿਣ ਤੋਂ ਬਾਅਦ ਸਿਵਲ ਹਸਪਤਾਲ, ਮੋਹਾਲੀ ਪਹੁੰਚ ਕੇ ਪੀੜਤ ਪਰਿਵਾਰ ਦੇ ਪੰਜ ਜ਼ਖਮੀਆਂ ਦੇ ਬਿਆਨ ਦਰਜ ਕਰਨ ਲਈ ਇਕ ਪੀੜਤ ਜਿਸ ਦੀ ਬਾਂਹ ਵੱਢੀ ਗਈ, ਦੇ ਬਿਆਨ ਦਰਜ ਕੀਤੇ। ਪੁਲਿਸ ਨੇ ਪੀੜਤ ਲੜਕੀ ਤੇ ਉਸਦੀ ਮਾਂ ਦੇ ਬਿਆਨ ਦਰਜ ਨਹੀਂ ਕੀਤੇ, ਜਿਸ ਦੇ ਸਿੱਟੇ ਵਜੋਂ ਐੱਫ.ਆਈ.ਆਰ. ਵਿੱਚ ਜਾਨਲੇਵਾ ਹਮਲੇ ਦੀਆਂ ਧਾਰਾਵਾਂ ਨਹੀਂ ਜੋੜੀਆਂ ਗਈਆਂ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਇਸ ਮਸਲੇ ਵਿੱਚ ਐੱਫ.ਆਈ.ਆਰ. ਤਿੰਨ ਦਿਨ ਲੇਟ ਹੋਈ ਤੇ ਹਾਲੇ ਤੱਕ ਦੋਸ਼ੀ ਵੀ ਨਹੀਂ ਫੜੇ ਗਏ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੁਲਿਸ ਦੋਸ਼ੀਆਂ ਦਾ ਸਾਥ ਦੇ ਰਹੀ ਹੈI ਪਰਿਵਾਰ ਨੂੰ ਦੋਸ਼ੀਆਂ ਤੋਂ ਖ਼ਤਰਾ ਹੈ। ਪਰਿਵਾਰ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਹਮਲਾਵਰ ਆਏ, ਇਸਤੋਂ ਇਸ ਤਰਾਂ ਲੱਗਦਾ ਜਿਵੇਂ ਪੁਲਿਸ ਦੀ ਕੋਈ ਮਿਲੀਭੁਗਤ ਹੋਵੇ I ਪਰਿਵਾਰ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ। ਦੱਸਣਯੋਗ ਹੈ ਕਿ ਇਹ ਪਿੰਡ ਮੋਹਾਲੀ ਜ਼ਿਲ੍ਹੇ ਦੇ ਐੱਸ.ਐੱਸ.ਪੀ. ਦਫਤਰ ਅਤੇ ਕੋਰਟ ਕੰਪਲੈਕਸ ਤੋਂ ਸਿਰਫ ਦਸ ਮਿੰਟ ਦੀ ਦੂਰੀ ‘ਤੇ ਸਥਿਤ ਹੈ I

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

Leave a Reply

Your email address will not be published. Required fields are marked *