ਫ਼ਰੀਦਕੋਟ ’ਚ ਗਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਨੂੰ ਕਾਬੂ

ਫ਼ਰੀਦਕੋਟ 5 ਅਪ੍ਰੈਲ (ਖ਼ਬਰ ਖਾਸ  ਬਿਊਰੋ)

ਫ਼ਰੀਦਕੋਟ ਦੇ ਪਿੰਡ ਝੋਟੀ ਵਾਲਾ ’ਚ ਇੱਕ ਘਟਨਾ ਵਾਪਰੀ ਸੀ ਜਦੋਂ ਇੱਕ ਖੇਤ ਮਾਲਕ ਵੱਲੋਂ ਉਸਦੇ ਖੇਤ ’ਚ ਚਾਰਾ ਚਰਨ ਲਈ ਵੜਨ ’ਤੇ ਗੁੱਸੇ ’ਚ ਆ ਕੇ ਗੋਲੀ ਚਲਾ ਦਿੱਤੀ। ਇੱਕ ਗਾਂ ਦੇ ਗੋਲੀ ਲੱਗਣ ਕਾਰਨ ਗਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਪਿੰਡ ਝੋਟੀ ਵਾਲਾ ਦੇ ਨਜ਼ਦੀਕ ਕੁੱਝ ਗੁੱਜਰਾਂ ਵੱਲੋਂ ਠਹਿਰ ਬਣਾਈ ਹੋਈ ਹੈ ਜੋ ਆਪਣੀਆਂ ਗਾਂਵਾਂ ਨੂੰ ਚਾਰਾ ਚਰਾਉਣ ਲਈ ਖੇਤਾਂ ਦੇ ਲਾਗੇ ਲਿਜਾ ਰਹੇ ਸਨ ਕਿ ਅਚਾਨਕ ਗਾਂਵਾਂ ਜਗਦੀਪ ਸਿੰਘ ਦੀ ਪੈਲੀ ’ਚ ਜਾ ਵੜੀਆ ਜਿਥੇ ਇਸ ਨੂੰ ਦੇਖ ਖੇਤ ਮਾਲਕ ਦਾ ਪਾਰਾ ਚੜ ਗਿਆ ਅਤੇ ਗੁੱਸੇ ਆ ਕੇ ਬਹਿਸ ਕਰਨ ਲੱਗਾ। ਜਿਸ ਤੋਂ ਬਾਅਦ ਉਸ ਵੱਲੋਂ ਆਪਣੇ ਲਾਇਸੈਂਸੀ ਪਿਸਤੌਲ ਨਾਲ ਫ਼ਾਇਰ ਕਰ ਦਿੱਤਾ ਜੋ ਉਨ੍ਹਾਂ ਦੀ ਇੱਕ ਗਾਂ ਦੇ ਲੱਗੀ ਜਿਸ ਨਾਲ ਗਾਂ ਦੀ ਮੌਤ ਹੋ ਗਈ ਸੀ।

ਇਸ ਮਾਮਲੇ ’ਚ ਪੁਲਿਸ ਵੱਲੋਂ ਆਰੋਪੀ ਜਗਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਸ ਪਾਸੋਂ ਉਸਦਾ ਲਾਇਸੈਂਸੀ ਪਿਸਤੌਲ ਜਿਸ ਨਾਲ ਗੋਲੀ ਚਲਾਈ ਗਈ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਹੈ। ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਖਿਲਾਫ਼ ਵੱਖ -ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਗਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *