ਲੜਕੀ ਨੂੰ ਪ੍ਰੇਸ਼ਾਨ ਕਰਨ ’ਤੇ ਉਲਾਂਭਾ ਦੇਣ ਗਿਆਂ ਉਤੇ ਚਲਾਈ ਗੋਲੀ, ਇਕ ਦੀ ਮੌਤ 

ਪੰਜਾਬ, 23 ਮਾਰਚ (ਖਬ਼ਰ ਖਾਸ ਬਿਊਰੋ) :

ਮ੍ਰਿਤਕ ਆਪਣੇ ਪਿਛੇ ਪਤਨੀ, 5 ਧੀਆਂ ਅਤੇ ਇਕ ਪੁੱਤਰ ਛੱਡ ਗਿਆ ਹੈ।

ਦੋਦਾ ਦੇ ਨਾਲ ਦੇ ਪਿੰਡ ਭੁੱਲਰ ’ਚ ਬੀਤੀ ਦੇਰ ਸ਼ਾਮ ਨੂੰ ਫ਼ਾਇਰਿੰਗ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ। ਸੂਚਨਾਂ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪੁਹੁੰਚੀ।

ਥਾਣਾ ਸਦਰ ਸ੍ਰੀ ਮੁਕਤਸਰ  ਸਾਹਿਬ ਦੇ ਮੁਖੀ ਮਲਕੀਤ ਸਿੰਘ ਨੇ ਦਸਿਆ ਕਿ  ਇਥੋਂ ਦਾ ਹੀ ਇਕ ਲੜਕਾ ਬਲਵਰ ਸਿੰਘ ਪੁੱਤਰ ਜਸਕਰਨ ਸਿੰਘ ਅਪਣੇ ਨੇੜਲੇ ਘਰ ਦੀ ਲੜਕੀ ਨੂੰ ਮੋਬਾਈਲ ਫ਼ੋਨ ਰਾਹੀ ਗਲਤ ਮੈਸਿਜ ਭੇਜ ਕੇ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਕਰ ਕੇ ਲੜਕੀ ਦਾ ਪਿਤਾ ਬੂਟਾ ਸਿੰਘ ਪੁੱਤਰ ਬਿੱਕਰ ਸਿੰਘ ਅਤੇ ਉਸ ਦਾ ਭਾਈ ਮਨਦੀਪ ਸਿੰਘ ਉਰਫ ਮੰਨੂੰ ਉਨ੍ਹਾਂ ਦੇ ਘਰ ਉਲਾਂਭਾ ਦੇਣ ਲਈ ਗਏ ਸੀ ਪਰ ਬਲਵਰ ਸਿੰਘ ਨੇ ਅਪਣੇ ਪਿਤਾ ਦੀ ਬਾਰਾਂ ਬੋਰ ਦੀ ਬੰਦੂਕ ਨਾਲ ਉਨ੍ਹਾਂ ਉਤੇ ਗੋਲੀ ਚਲਾ ਦਿਤੀ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਗੋਲੀ ਲੱਗਣ ਕਾਰਨ ਲੜਕੀ ਦੇ ਪਿਤਾ ਬੂਟਾ ਸਿੰਘ ਦੀ ਉਨ੍ਹਾਂ ਦੇ ਘਰ ਹੀ ਮੌਕੇ ਉਤੇ ਮੌਤ ਹੋ ਗਈ ਅਤੇ ਲੜਕੀ ਦਾ ਚਾਚਾ ਮਨਦੀਪ ਸਿੰਘ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੁਕਤਸਰ ਭੇਜ ਕੇ ਲੋੜੀਂਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਮੁਲਜ਼ਮ ਘਟਨਾ ਨੂੰ ਅੰਜਾਮ ਦੇਣ ਉਪਰੰਤ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਪੁਲਿਸ ਵਲੋਂ ਭਾਲ ਜਾਰੀ ਹੈ। ਮ੍ਰਿਤਕ ਆਪਣੇ ਪਿਛੇ ਪਤਨੀ, 5 ਧੀਆਂ ਅਤੇ ਇਕ ਪੁੱਤਰ ਛੱਡ ਗਿਆ ਹੈ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

Leave a Reply

Your email address will not be published. Required fields are marked *