ਚੋਰਾਂ ਨੇ ਕੀਤੀ ਹੱਦ ਪਾਰ, ਦੇਰ ਰਾਤ ਪੈਲੇਸ ਵਿਚੋਂ ਕੰਮ ਕਰ ਕੇ ਵਾਪਸ ਆ ਰਹੇ ਨੌਜਵਾਨ ਤੋਂ ਖੋਹਿਆ ਮੋਟਰਸਾਈਕਲ

ਲੁਧਿਆਣਾ 19 ਮਾਰਚ (ਖਬ਼ਰ ਖਾਸ ਬਿਊਰੋ) 

ਲੁਧਿਆਣਾ ਦੇ ਜਗਰਾਓਂ ‘ਚ ਲੁਟੇਰਿਆਂ ਦਾ ਆਤੰਕ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਪਿੰਡ ਗਹੌਰ ਨੇੜੇ ਦਾ ਹੈ, ਜਿੱਥੇ 6 ਨਕਾਬਪੋਸ਼ ਲੁਟੇਰਿਆਂ ਨੇ ਇੱਕ ਵੇਟਰ ਨੂੰ ਲੁੱਟ ਲਿਆ। ਪੀੜਤ ਸੁਖਰਾਜ ਸਿੰਘ ਦੇਵਤਵਾਲ ਦਾ ਰਹਿਣ ਵਾਲਾ ਹੈ। ਸੁਖਰਾਜ ਰਾਤ ਕਰੀਬ 11 ਵਜੇ ਅੱਪਰਾ ਪੈਲੇਸ ਮੁੱਲਾਪੁਰ ਤੋਂ ਕੰਮ ਖ਼ਤਮ ਕਰਕੇ ਘਰ ਪਰਤ ਰਿਹਾ ਸੀ। ਦੋ ਬਾਈਕ ਸਵਾਰ ਛੇ ਨਕਾਬਪੋਸ਼ ਲੁਟੇਰੇ ਜੀ.ਟੀ.ਰੋਡ ਤੋਂ ਪਿੰਡ ਗਹੌਰ ਨੂੰ ਆ ਰਹੇ ਸਨ। ਉਨ੍ਹਾਂ ਨੇ ਸੁਖਰਾਜ ਨੂੰ ਹਥਿਆਰ ਦਿਖਾ ਕੇ ਧਮਕੀਆਂ ਦਿੱਤੀਆਂ। ਲੁਟੇਰੇ ਉਸ ਦਾ ਮੋਬਾਈਲ, ਬਾਈਕ ਅਤੇ 800 ਰੁਪਏ ਲੁੱਟ ਕੇ ਲੁਧਿਆਣਾ ਵੱਲ ਫ਼ਰਾਰ ਹੋ ਗਏ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਪੀੜਤ ਨੇ ਦਾਖਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸ ਦੇਈਏ ਕਿ ਜਗਰਾਉਂ ਸ਼ਹਿਰ ਅਤੇ ਆਸਪਾਸ ਦੇ ਪਿੰਡਾਂ ਵਿੱਚ ਸੂਰਜ ਛਿਪਣ ਤੋਂ ਬਾਅਦ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਗਿਆ ਹੈ।

ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਸਥਾਨਕ ਵਾਸੀ ਰਾਤ ਨੂੰ ਸੈਰ ਕਰਨ ਤੋਂ ਵੀ ਡਰਦੇ ਹਨ। ਪੁਲਿਸ ਹਾਲੇ ਤੱਕ ਸ਼ਹਿਰਾਂ ਅਤੇ ਪਿੰਡਾਂ ਵਿੱਚ ਹੋਈਆਂ ਕਈ ਵਾਰਦਾਤਾਂ ਨੂੰ ਹੱਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਜਿਸ ਕਾਰਨ ਲੁਟੇਰਿਆਂ ਦਾ ਮਨੋਬਲ ਵਧਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਬਿਨਾਂ ਨੰਬਰ ਦੇ ਬਾਈਕ ਸਵਾਰ ਪੁਲੀਸ ਚੌਕੀ ਤੋਂ ਆਸਾਨੀ ਨਾਲ ਲੰਘ ਰਹੇ ਹਨ। ਪੁਲੀਸ ਇਨ੍ਹਾਂ ਨੂੰ ਫੜਨ ਵਿੱਚ ਨਾਕਾਮ ਰਹੀ ਹੈ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

Leave a Reply

Your email address will not be published. Required fields are marked *