ਐਨਡੀਪੀ ਆਗੂ ਜਗਮੀਤ ਸਿੰਘ ਵਲੋਂ ਸੰਸਦ ਦੇ ਐਮਰਜੈਂਸੀ ਸੈਸ਼ਨ ਦਾ ਸੱਦਾ

ਕੈਨੇਡਾ, 5 ਮਾਰਚ (ਖ਼ਬਰ ਖਾਸ ਬਿਊਰੋ) 

ਨਿਊ ਡੈਮੋਕੇ੍ਰਟਿਕ ਪਾਰਟੀ (ਐਨਡੀਪੀ) ਆਗੂ ਜਗਮੀਤ ਸਿੰਘ ਨੇ ਸੰਸਦ ਦਾ ਐਮਰਜੈਂਸੀ ਸੈਸ਼ਨ ਬੁਲਾਇਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਟੈਰਿਫ਼ ਦੇ ਜਵਾਬ ਵਿਚ ਕਰਮਚਾਰੀਆਂ ਦੀ ਸਹਾਇਤਾ ਲਈ ਇੱਕ ਪੈਕੇਜ ਪਾਸ ਕੀਤਾ ਜਾਣਾ ਚਾਹੀਦਾ ਹੈ ਅਤੇ ‘‘ਬਿਲਡ ਕੈਨੇਡੀਅਨ ਬਾਏ ਕੈਨੇਡੀਅਨ’’ ਯੋਜਨਾ ਦੇ ਤਹਿਤ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਸੰਸਦ ਤੋਂ ਪੱਖਪਾਤ ਤੋਂ ਉਪਰ ਉਠਣ ਅਤੇ ਟਰੰਪ ਦੇ ਟੈਰਿਫ਼ ਦਾ ਵਿਰੋਧ ਕਰਨ ਵਿਚ ਏਕਾ ਦਿਖਾਉਣ ਦੀ ਮੰਗ ਕੀਤੀ।

ਜਗਮੀਤ ਸਿੰਘ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਡੋਨਾਲਡ ਟਰੰਪ ਵਰਗੇ ਵਿਅਕਤੀ ਨਾਲ ਨਜਿੱਠਣ ਦਾ ਕੋਈ ਹੋਰ ਤਰੀਕਾ ਨਹੀਂ ਹੈ, ਅਤੇ ਕੈਨੇਡਾ ਨੂੰ ਜਿੱਤਣ ਲਈ ਲੜਨਾ ਚਾਹੀਦਾ ਹੈ। ਉਨ੍ਹਾਂ ਟਰੰਪ ਨੂੰ ਧੱਕੇਸ਼ਾਹੀ ਕਰਨ ਵਾਲਾ ਦੱਸਿਆ ਅਤੇ ਦਲੀਲ ਦਿੱਤੀ ਕਿ ਸਖ਼ਤ ਜਵਾਬੀ ਕਾਰਵਾਈ ਦੀ ਲੋੜ ਹੈ।

ਹੋਰ ਪੜ੍ਹੋ 👉  ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੀ ਪ੍ਰਗਤੀ ਦਾ ਮੁੱਖ ਮੰਤਰੀ ਨੇ ਲਿਆ ਜਾਇਜਾ, ਕਹੀ ਇਹ ਗੱਲ

Leave a Reply

Your email address will not be published. Required fields are marked *