ਬੋਰਡ ਦਾ ਪੇਪਰ ਦੇਣ ਜਾ ਰਹੀਆਂ ਤਿੰਨ ਵਿਦਿਆਰਥਣਾਂ ਦੀ ਸੜਕ ਹਾਦਸੇ ਵਿਚ ਮੌਤ

ਉਤਰ ਪ੍ਰਦੇਸ਼ 4 ਮਾਰਚ (ਖ਼ਬਰ ਖਾਸ ਬਿਊਰੋ)

ਉਤਰ ਪ੍ਰਦੇਸ਼ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ ਬੋਰਡ ਦੀ ਪੇਪਰ ਦੇਣ ਜਾ ਰਹੀਆਂ ਤਿੰਨ ਵਿਦਿਆਰਥਣਾਂ ਦੀ ਮਹਾਰਾਜਗੰਜ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ, ਤਿੰਨੋਂ ਵਿਦਿਆਰਥਣਾਂ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਬੈਠਣ ਲਈ ਸੈਂਟਰ ਜਾ ਰਹੀਆਂ ਸਨ। ਇਹ ਸਾਰੀਆਂ ਵਿਦਿਆਰਥਣਾਂ ਬੋਲੈਰੋ ਵਿੱਚ ਸਵਾਰ ਸਨ।

ਬੋਲੈਰੋ ਪਲਟਣ ਕਾਰਨ 11 ਵਿਦਿਆਰਥਣਾਂ ਗੰਭੀਰ ਜ਼ਖ਼ਮੀ ਹੋ ਗਈਆਂ। ਹਾਦਸੇ ਤੋਂ ਬਾਅਦ ਚੀਕਾਂ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖ਼ਲ ਕਰਵਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਵੀ ਹਸਪਤਾਲ ਪੁੱਜਣੇ ਸ਼ੁਰੂ ਹੋ ਗਏ। ਹਸਪਤਾਲ ਵਿੱਚ ਹਫੜਾ-ਦਫੜੀ ਮਚ ਗਈ ਹੈ।

ਹੋਰ ਪੜ੍ਹੋ 👉  ਸਰਕਾਰ ਚੜ੍ਹਦੀਕਲਾ ਫੰਡ ਰਾਹੀਂ ਇਕੱਠੇ ਕੀਤੇ ਪੈਸੇ ਦੇ ਵੇਰਵੇ ਜਨਤਕ ਕਰੇ: ਅਕਾਲੀ ਦਲ

ਜਾਣਕਾਰੀ ਮੁਤਾਬਕ ਪੁਰੰਦਰਪੁਰ ਥਾਣਾ ਖੇਤਰ ਦੇ ਸਮਰਧੀਰਾ, ਵਿਸ਼ੂਨਪੁਰ, ਕਰਮਾਹਾ ਬੁਜ਼ੁਰਗ ਅਤੇ ਕਰਮਾਹਾ ਪਿੰਡਾਂ ਦੀਆਂ 14 ਵਿਦਿਆਰਥਣਾਂ ਯੂਪੀ ਬੋਰਡ ਹਾਈ ਸਕੂਲ ਦੀ ਪ੍ਰੀਖਿਆ ਦੇਣ ਜਾ ਰਹੀਆਂ ਸਨ। ਇਨ੍ਹਾਂ ਦੀ ਪ੍ਰੀਖਿਆ ਮਹੇਸ਼ ਰਾਮ ਅਸ਼ੋਕ ਕੁਮਾਰ ਗਰਲਜ਼ ਇੰਟਰ ਕਾਲਜ, ਢਾਣੀ ਬਾਜ਼ਾਰ ਵਿਖੇ ਹੋ ਰਹੀ ਹੈ।

ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਪਿੰਡ ਸਿਕੰਦਰਜੀਤਪੁਰ ਨੇੜੇ ਬੋਲੈਰੋ ਦਾ ਪਹੀਆ ਅਚਾਨਕ ਫਟ ਗਿਆ। ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਪਲਟ ਗਈ।

Leave a Reply

Your email address will not be published. Required fields are marked *