ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੌਮੀ ਪੱਧਰ ਦਾ 6 ਏ ਸਾਈਡ ਚੋਥਾ ਹਾਕੀ ਟੂਰਨਾਂਮੈਂਟ ਦੀ ਸ਼ੁਰੂਆਤ

-ਦੇਸ਼ ਦੇ ਵੱਖ ਵੱਖ ਰਾਜਾਂ ਤੋਂ 32 ਟੀਮਾਂ ਅੰਡਰ 16 ਅਤੇ 8 ਟੀਮਾਂ ਅੰਡਰ 11 ਵਿਚ ਲੈ ਰਹੀਆਂ ਨੇ ਭਾਗ

ਸ਼੍ਰੀ ਅਨੰਦਪੁਰ ਸਾਹਿਬ, 8 ਫਰਵਰੀ (ਖ਼ਬਰ ਖਾਸ ਬਿਊਰੋ)

ਚਰਨ ਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਕੌਮੀ ਪੱਧਰ ਦਾ 6 ਏ ਸਾਈਡ ਚੋਥਾ ਹਾਕੀ ਟੂਰਨਾਂਮੈਂਟ ਦੀ ਸ਼ੁਰੂਆਤ ਹੋ ਗਈ।ਇਹ ਟੂਰਨਾਮੈਂਟ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੈ।

ਹਾਕੀ ਕਲੱਬ ਸ਼੍ਰੀ ਅਨੰਦਪੁਰ ਸਾਹਿਬ (ਰਜਿ) ਵਲੋਂ ਹਾਕੀ ਇੰਡੀਆ ਵਲੋਂ ਤੈਅ ਨਿਯਮਾਂ ਅਨੁਸਾਰ ਇਹ 6ਏ ਸਾਈਡ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦੀ ਸ਼ੁਰੂਆਤ ਅਨੰਦ ਸਾਹਿਬ ਦੇ ਪਾਠ ਅਤੇ ਅਰਦਾਸ ਨਾਲ ਕੀਤੀ ਗਈ।

ਇਸ ਟੂਰਨਾਮੈਂਟ ਵਿੱਚ ਪੰਜਾਬ ਤੋਂ ਇਲਾਵਾ ਉਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਜੰਮੂ ਕਸ਼ਮੀਰ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼,ਮੱਧ ਪ੍ਰਦੇਸ਼, ਝਾਰਖੰਡ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਟੂਰਨਾਮੈਂਟ ਦੇ ਪਹਿਲੇ ਦਿਨ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸ.ਰਾਜਪਾਲ ਸਿੰਘ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਟੀਮਾਂ ਨਾਲ ਮੁਲਾਕਾਤ ਕਰਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਡੀ.ਐਸ.ਪੀ.ਨੰਗਲ ਕੁਲਬੀਰ ਸਿੰਘ ਸੰਧੂ ਵੀ ਹਾਜ਼ਰ ਸਨ।

 

ਪਹਿਲੇ ਦਿਨ ਇਹਨਾਂ ਨੇ ਮਾਰੀ ਬਾਜ਼ੀ

ਟੂਰਨਾਮੈਂਟ ਦੇ ਪਹਿਲੇ ਦਿਨ ਨਾਕ ਆਊਟ ਮੁਕਾਬਲਿਆਂ ਦੌਰਾਨ ਪਟਿਆਲਾ ਅਤੇ ਉਤਰ ਪ੍ਰਦੇਸ਼ ਦੇ ਚਾਂਦਪੁਰ ਸ਼ਹਿਰ ਦੀ ਟੀਮ ਵਿਚਕਾਰ ਮੈਚ ਹੋਇਆ ਜਿਸ ਵਿਚ ਪਟਿਆਲਾ ਦੀ ਟੀਮ ਜੇਤੂ ਰਹੀ।
ਇਸ ਤੋਂ ਇਲਾਵਾ ਸੋਲਨ ਹਾਕੀ ਅਕੈਡਮੀ ਅਤੇ ਟਾਈਗਰ ਹਾਕੀ ਕਲੱਬ ਉਤਰ ਪ੍ਰਦੇਸ਼ ਦਰਮਿਆਨ ਹੋਏ ਮੁਕਾਬਲੇ ਵਿਚ ਟਾਈਗਰ ਹਾਕੀ ਕਲੱਬ ਉਤਰ ਪ੍ਰਦੇਸ਼ ਜੇਤੂ ਰਿਹਾ, ਨੰਗਲ ਹਾਕੀ ਟੀਮ ਅਤੇ ਸ਼ਾਹਬਾਦ ਹਰਿਆਣਾ ਦੀ ਟੀਮ ਵਿਚਕਾਰ ਹੋਏ ਮੈਚ ਦੌਰਾਨ ਨੰਗਲ ਹਾਕੀ ਜੇਤੂ ਰਹੀ, ਰਾਮਪੁਰ ਏ ਵਰਸਿਜ ਰਿਆਸਤ ਕਲੱਬ ਰਾਂਚੀ ਝਾਰਖੰਡ ਦਰਮਿਆਨ ਹੋਏ ਮੈਚ ਦੌਰਾਨ ਰਾਮਪੁਰ ਏ ਜੇਤੂ ਰਿਹਾ, ਭੀਲਵਾੜਾ ਰਾਜਸਥਾਨ ਵਰਸਿਜ ਰਾਮਪੁਰ ਬੀ ਦਰਮਿਆਨ ਹੋਏ ਮੁਕਾਬਲੇ ਦੌਰਾਨ ਰਾਮਪੁਰ ਬੀ ਜੇਤੂ ਰਿਹਾ, ਐਸ.ਡੀ.ਸਪੋਰਟਸ ਅਕੈਡਮੀ ਮੱਧ ਪ੍ਰਦੇਸ਼ ਵਰਸਿਜ ਊਨਾ ਹਿਮਾਚਲ ਪ੍ਰਦੇਸ਼ ਵਿਚਕਾਰ ਹੋਏ ਮੁਕਾਬਲੇ ਦੌਰਾਨ ਊਨਾ ਹਿਮਾਚਲ ਦੀ ਟੀਮ ਜੇਤੂ ਰਹੀ, ਡੀ.ਏ.ਵੀ.ਰੋਪੜ ਵਰਸਿਜ ਅਨੰਦ ਹਾਕੀ ਅਕੈਡਮੀ ਉਤਰ ਪ੍ਰਦੇਸ਼ ਵਿਚਕਾਰ ਹੋਏ ਮੁਕਾਬਲੇ ਦੌਰਾਨ ਡੀ.ਏ.ਵੀ.ਰੋਪੜ ਜੇਤੂ ਰਿਹਾ, ਐਮ.ਯੂ.ਪੀ.ਐਸ.ਅਕੈਡਮੀ ਵਰਸਿਜ ਕੁਰਾਲੀ ਹੋਏ ਮੁਕਾਬਲੇ ਵਿਚ ਕੁਰਾਲੀ ਜੇਤੂ ਰਿਹਾ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਮਿਲਕ ਹਾਕੀ ਵਰਸਿਜ ਗੋਬਿੰਦ ਵੈਲੀ ਰੂਪਨਗਰ ਵਿਚਕਾਰ ਹੋਏ ਮੁਕਾਬਲੇ ਦੌਰਾਨ ਗੋਬਿੰਦ ਵੈਲੀ ਰੂਪਨਗਰ ਦੀ ਟੀਮ ਜੇਤੂ ਰਹੀ, ਹਾਕੀ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਏ ਵਰਸਿਜ ਜੰਮੂ ਦੀ ਟੀਮ ਵਿਚਕਾਰ ਹੋਏ ਮੁਕਾਬਲੇ ਦੌਰਾਨ ਜੰਮੂ ਦੀ ਟੀਮ ਜੇਤੂ ਰਹੀ,ਗੁਰੂ ਨਾਨਕ ਪਬਲਿਕ ਸਕੂਲ ਨਾਲਾਗੜ੍ਹ ਵਰਸਿਜ ਐਮ.ਬੀ.ਐਸ.ਜੰਮੂ ਏ ਵਿਚਕਾਰ ਹੋਏ ਮੁਕਾਬਲੇ ਦੌਰਾਨ ਗੁਰੂ ਨਾਨਕ ਪਬਲਿਕ ਸਕੂਲ ਨਾਲਾਗੜ੍ਹ ਦੀ ਟੀਮ ਜੇਤੂ ਰਹੀ, ਅਨੰਦਪੁਰ ਸਾਹਿਬ ਬੀ ਵਰਸਿਜ ਬਸੀ ਪਠਾਣਾਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਅਨੰਦਪੁਰ ਸਾਹਿਬ ਬੀ ਦੀ ਟੀਮ ਜੇਤੂ ਰਹੀ,
ਭਾਲੋਵਾਲ ਊਨਾ ਵਰਸਿਜ ਥਰਮਲ ਹਾਕੀ ਕਲੱਬ ਵਿਚਕਾਰ ਹੋਏ ਮੁਕਾਬਲੇ ਦੌਰਾਨ ਥਰਮਲ ਹਾਕੀ ਕਲੱਬ ਦੀ ਟੀਮ ਜੇਤੂ ਰਹੀ,ਇਸ ਤੋਂ ਇਲਾਵਾ ਇਸ ਮੌਕੇ ਅੰਡਰ 11 ਲੜਕੀਆਂ ਦੇ ਪ੍ਰਦਰਸ਼ਨੀ ਮੈਚ ਸ੍ਰੀ ਅਨੰਦਪੁਰ ਸਾਹਿਬ ਹਾਕੀ ਕਲੱਬ ਅਤੇ ਬਰਿੰਗ ਹਾਕੀ ਅਕੈਡਮੀ ਜਲੰਧਰ ਵਿਚਕਾਰ ਹੋਇਆ ਜਿਸ ਵਿਚ ਬਰਿੰਗ ਹਾਕੀ ਅਕੈਡਮੀ ਜਲੰਧਰ ਲੜਕੀਆਂ ਜੇਤੂ ਰਹੀਆਂ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

Leave a Reply

Your email address will not be published. Required fields are marked *