ਕਾਂਗਰਸ ਦਾ ਦੋਗਲਾ ਚਿਹਰਾ, ਚੰਡੀਗੜ੍ਹ ਵਿਚ ਯਾਰੀ, ਪੰਜਾਬ ਵਿਚ ਵੱਖ ਹੋਣ ਦਾ ਡਰਾਮਾ

ਚੰਡੀਗੜ੍ਹ  28 ਜਨਵਰੀ (ਖ਼ਬਰ ਖਾਸ ਬਿਊਰੋ)
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਕਿਹਾ  ਕਿ ਕਾਂਗਰਸ ਪਾਰਟੀ ਅੱਜ ਵੀ ਆਪਣੀਆਂ ਦੋਗਲੀ ਨੀਤੀਆਂ ਨਾਲ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇੱਕ ਪਾਸੇ ਅੰਮ੍ਰਿਤਸਰ ਮੇਅਰ ਚੋਣ ਵਿੱਚ ਕਾਂਗਰਸ ਪਾਰਟੀ ਵੱਲੋਂ ਆਪ ਸਰਕਾਰ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੇ ਵਿਰੋਧ ਵਿੱਚ ਧਰਨਾ ਦੇਣ ਦੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ, ਦੂਜੇ ਪਾਸੇ ਚੰਡੀਗੜ੍ਹ ਦੀਆਂ ਮੇਅਰ ਚੋਣਾਂ ਵਿਚ ਕਾਂਗਰਸ ਨੇ ਆਪਣਾ ਉਮੀਦਵਾਰ ਖੜ੍ਹਾ ਨਾ ਕਰਕੇ ਆਮ ਆਦਮੀ ਪਾਰਟੀ ਨਾਲ ਆਪਣੀ ਅੰਦਰੂਨੀ ਸਾਂਝ ਨੂੰ ਸਪਸ਼ੱਟ ਕਰ ਦਿੱਤਾ ਹੈ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਬਲੀਏਵਾਲ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਵਿਰੋਧ ਦਾ ਝੂਠਾ ਨਾਟਕ ਕਰ ਰਹੀਆਂ ਹਨ, ਜਦਕਿ ਅੰਦਰਖਾਤੇ ਇਹਨਾਂ ਦੋਵੇਂ ਪਾਰਟੀਆਂ ਦੀਆਂ ਆਪਸੀ ਗੰਢਤੁੱਪ ਹੈ ਅਤੇ ਜਨਤਾ ਦੇ ਵਿਸ਼ਵਾਸ ਨਾਲ ਖਿਲਵਾੜ ਕਰ ਰਹੇ ਹਨ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਇੱਕ ਹੀ ਸਿੱਕੇ ਦੇ ਪਹਿਲੂ ਹਨ।

ਕਾਂਗਰਸ ਦੇ ਆਗੂਆਂ ਨੇ AAP ਵੱਲੋਂ ਕੌਂਸਲਰਾਂ ਨਾਲ ਕੀਤੇ ਗੁਪਤ ਸਮਝੌਤਿਆਂ ਨੂੰ ਚੁੱਪ ਚਾਪ ਸਵੀਕਾਰ ਕਰ ਲਿਆ ਹੈ। ਇਸ ਤੋਂ ਵੀ ਵੱਡੀ ਸ਼ਰਮਦਿੰਗੀ ਦੀ ਗੱਲ ਇਹ ਹੈ ਕਿ
ਕੀ ਹੁਣ ਚੰਡੀਗੜ੍ਹ ਦੇ ਕਾਂਗਰਸੀ ਕੌਂਸਲਰਾਂ ਲਈ ਲੁਧਿਆਣੇ ਅੰਦਰ ਸੁਰੱਖਿਅਤ ਠਿਕਾਣੇ ਦੀ ਭਾਲ ਕੀਤੀ ਜਾ ਰਹੀ ਹੈ, ਜਦਕਿ ਆਪ ਨਾਲ ਇਨ੍ਹਾਂ ਦਾ ਸਮਝੌਤਾ ਆਪ ਨਾਲ ਪਹਿਲਾਂ ਹੀ ਤੈਅ ਹੋ ਚੁੱਕਿਆ ਹੈ, ਹੁਣ ਆਮ ਲੋਕਾਂ ਨੂੰ ਮੂਰਖ ਬਣਾ ਰਹੇ ਹਨ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਕਾਂਗਰਸ ਪਾਰਟੀ ਪੰਜਾਬ ਪ੍ਰਧਾਨ ਰਾਜਾ ਵੜਿੰਗ ਲਈ ਵੀ ਸ਼ਰਮਨਾਕ ਗੱਲ ਹੈ ਜੋ ਇਹ ਸਾਰਾ ਡਰਾਮਾ ਕਰ ਰਹੇ ਹਨ ਅਤੇ ਆਪ ਨਾਲ ਮਿਲ ਕੇ ਖੇਡ ਰਹੇ ਹਨ ਪਰ ਲੋਕ ਇਸ ਬੇਈਮਾਨ ਗਠਜੋੜ ਦਾ ਜਵਾਬ ਦਿੱਲੀ ਚੋਣਾਂ ਵਿੱਚ ਜ਼ਰੂਰ ਦੇਣਗੇ।

Leave a Reply

Your email address will not be published. Required fields are marked *