ਮੋਰਿੰਡਾ 21 ਦਸੰਬਰ (ਖ਼ਬਰ ਖਾਸ ਬਿਊਰੋ)
ਵਾਰਡ ਨੰਬਰ 9 ਦੀ ਹੋਈ ਉਪ ਚੋਣ ਵਿੱਚ ਕਾਂਗਰਸ ਦੀ ਉਮੀਦਵਾਰ ਪਿੰਕੀ ਕੌਰ 368 ਵੋਟਾਂ ਦੇ ਵੱਡੇ ਫਰਕ ਨਾਲ ਚੋਣ ਜਿੱਤ ਗਈ। ਪ੍ਰਾਪਤ ਵੇਰਵਿਆਂ ਅਨੁਸਾਰ ਕੁੱਲ 1428 ਵੋਟਾਂ ਵਿੱਚੋਂ 949 ਵੋਟਾਂ ਪੋਲ ਹੋਈਆਂ । ਜਿਨ੍ਹਾਂ ਵਿੱਚੋ ਕਾਂਗਰਸ ਪਾਰਟੀ ਦੀ ਉਮੀਦਵਾਰ ਪਿੰਕੀ ਕੌਰ ਨੂੰ 552 ਵੋਟਾਂ ਪ੍ਰਾਪਤ ਹੋਇਆਂ । ਜਦਕਿ ਅਜ਼ਾਦ ਉਮੀਦਵਾਰ ਜਗਜੀਤ ਕੌਰ ਨੂੰ 184 , ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਿੰਦਰ ਕੌਰ 131, ਅਜ਼ਾਦ ਉਮੀਦਵਾਰ ਸੁਖਵਿੰਦਰ ਕੌਰ ਨੂੰ 63 , ਭਾਜਪਾ ਦੀ ਉਮੀਦਵਾਰ ਬਲਜੀਤ ਕੌਰ ਨੂੰ 15 ਵੋਟਾਂ ਪਈਆ। ਚਾਰ ਵੋਟਾਂ ਨੋਟਾ ਨੂੰ ਪਈਆ।
ਉਪ ਚੋਣ ਵਿਚ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਜੇਤੂ ਉਮੀਦਵਾਰ ਪਿੰਕੀ ਕੌਰ ਨੇ ਆਪਣੇ ਸਮਰਥਕਾਂ ਨਾਲ ਸ਼ਹਿਰ ਵਿੱਚ ਪੈਦਲ ਮਾਰਚ ਕੀਤਾ ਅਤੇ ਵੱਖ ਵੱਖ ਧਾਰਮਿਕ ਅਸਥਾਨਾਂ ਤੇ ਮੱਥਾ ਟੇਕਿਆ।
ਇਸੇ ਸਮੇਂ ਪਿੰਕੀ ਕੌਰ ਅਤੇ ਉਸਦੇ ਪਤੀ ਠੇਕੇਦਾਰ ਬਲਵੀਰ ਸਿੰਘ ਲਾਲਾ ਵਾਲਾ ਅਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਅਤੇ ਗੁਰਦੁਆਰਾ ਸ੍ਰੀ ਰਵਿਦਾਸ ਭਗਤ ਮੋਰਿੰਡਾ ਵਿਖੇ ਮੱਥਾ ਟੇਕਿਆ ਤੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ। ਇੱਥੇ ਦੱਸਿਆ ਜਾਂਦਾ ਹੈ ਕਿ ਵਾਰਨਡ ਨੰਬਰ 9 ਦੀ ਕੌਂਸਲਰ ਜਰਨੈਲ ਕੌਰ ਦੀ ਮੌਤ ਹੋ ਗਈ ਸੀ, ਜਿਸ ਕਰਕੇ ਇੱਥੇ ਦੁਬਾਰਾ ਚੋਣ ਹੋਈ ਹੈ। ਦੁਬਾਰਾ ਫਿਰ ਵੋਟਰਾਂ ਨੇ ਜਰਨੈਲ ਕੌਰ ਦੀ ਨੂੰਹ ਉਤੇ ਭਰੋਸਾ ਪ੍ਰਗਟ ਕੀਤਾ ਹੈ।