ਚੰਡੀਗੜ੍ਹ, 5 ਦਸੰਬਰ (ਖ਼ਬਰ ਖਾਸ ਬਿਊਰੋ)
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਵੀਰਵਾਰ ਨੂੰ ਵਿਧਾਇਕਾਂ ਦੇ ਹੋਸਟਲ ਅਤੇ ਵਿਧਾਇਕਾਂ ਦੇ ਫਲੈਟਾਂ ਦੇ ਨਵੀਨੀਕਰਨ ਨੂੰ ਲੈ ਕੇ ਲੋਕ ਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਸਮੇਤ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਵਿਧਾਨ ਸਭਾ ਦੇ ਵਿਰਾਸਤੀ ਢਾਂਚੇ ਦੀ ਸਾਂਭ-ਸੰਭਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਕੰਪਲੈਕਸ ਦੀ ਸਾਂਭ-ਸੰਭਾਲ ਕਰਨ ਲਈ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਇੱਥੇ ਹਰਿਆਣਾ ਦੇ ਸੱਭਿਆਚਾਰਕ ਵਿਰਾਸਤ ਦੀ ਝਲਕ ਸਾਫ ਦਿਖਾਈ ਦੇਣੀ ਚਾਹੀਦੀ ਹੈ। ਇਸ ਮੌਕੇ ਵਿਧਾਇਕਾਂ ਲਈ ਨਵੇਂ ਫਲੈਟਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਰਿਆਣਾ ਨਿਵਾਸ ਵਿਖੇ ਸਥਿਤ ਡਿਸਪੈਂਸਰੀ ਅਤੇ ਐਮ.ਐਲ.ਏ ਹੋਸਟਲ ਸਬੰਧੀ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਭਾਗ ਪੱਧਰ ‘ਤੇ ਵਿਧਾਇਕਾਂ ਦੇ ਸਾਰੇ ਫਲੈਟਾਂ ਦੀ ਸਹੀ ਚੈਕਿੰਗ , ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣ, ਫਲੈਟਾਂ ਦਾ ਰੰਗ ਰੋਗਨ ਸਮੇਤ ਦਰਵਾਜੇ -ਖਿੜਕੀਆਂ ਦੀ ਲੋੜੀਂਦੀ ਮੁਰੰਮਤ ਤੁਰੰਤ ਕਰਵਾਈ ਜਾਵੇ।
ਸਪੀਕਰ ਨੇ ਸਮੁੱਚੇ ਕੈਂਪਸ ਦੇ ਸੁੰਦਰੀਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਬਾਗਬਾਨੀ ਵਿਭਾਗ ਨਾਲ ਸਬੰਧਤ ਸਾਰੇ ਕੰਮ ਸਮਾਂਬੱਧ ਤਰੀਕੇ ਨਾਲ ਕੀਤੇ ਜਾਣ। ਉਨਾਂ ਦੱਸਿਆ ਕਿ ਦੋ ਵਿਧਾਇਕਾਂ ਦੇ ਫਲੈਟਾਂ ਵਿੱਚ ਡਿਸਪੈਂਸਰੀਆਂ ਬਣਾਈਆਂ ਗਈਆਂ ਹਨ। ਉਹ ਦੋਵੇਂ ਫਲੈਟ ਤਾਂ ਹੀ ਖਾਲੀ ਹੋ ਸਕਦੇ ਹਨ ਜੇਕਰ ਕਿਤੇ ਨਵੀਂ ਡਿਸਪੈਂਸਰੀ ਦੀ ਇਮਾਰਤ ਬਣ ਜਾਵੇ। ਫਿਲਹਾਲ ਡਿਸਪੈਂਸਰੀ ਦੇ ਸਾਹਮਣੇ ਵਾਲੀ ਜਗ੍ਹਾ ਦੀ ਤਜਵੀਜ਼ ਵੀ ਇਸ ਲਈ ਢੁੱਕਵੀਂ ਹੈ।
ਸਪੀਕਰ ਨੇ ਕਿਹਾ ਕਿ ਪੀ.ਡਬਲਿਊ.ਡੀ. ਗੈਸਟ ਹਾਊਸ ਦੇ ਸਾਰੇ ਕਮਰੇ ਅਕਸਰ ਭਰੇ ਰਹਿੰਦੇ ਹਨ। ਇਸ ਕਾਰਨ ਵਿਧਾਇਕਾਂ ਦੇ ਨਾਲ ਜਾਣ ਵਾਲੇ ਮੁਲਾਜ਼ਮਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਐਮ.ਐਲ.ਏ. ਹੋਸਟਲ ਦੇ ਆਲੇ-ਦੁਆਲੇ ਕਿਸੇ ਥਾਂ ‘ਤੇ ਨਵੀਂ ਇਮਾਰਤ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣੀਆਂ ਚਾਹੀਦੀਆਂ ਹਨ।