ਚੰਡੀਗੜ 24 ਅਪ੍ਰੈਲ (ਖਬਰ ਖਾਸ ਬਿਊਰੋ)
ਕਾਂਗਰਸ ਹਾਈਕਮਾਨ ਨੇ ਪਾਰਟੀ ਵਿਰੋਧੀ ਗਤੀਵਿਧੀਆ ਕਾਰਨ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਮੁਅੱਤਲ ਕਰ ਦਿੱਤਾ ਹੈ। ਪੰਜਾਬ ਕਾਂਗਰਸ ਮਾਮਲਿਆ ਦੇ ਇੰਚਾਰਜ਼ ਦੇਵੇਂਦਰ ਯਾਦਵ ਨੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਭੇਜੀ ਚਿੱਠੀ ਵਿਚ ਕਿਹਾ ਕਿ ਤੁਸੀਂ (ਚੌਧਰੀ) ਲਗਾਤਾਰ ਪਾਰਟੀ ਵਿਰੋਧੀ ਬਿਆਨਬਾਜ਼ੀ ਕਰ ਰਹੇ ਹੋ, ਜਿਸ ਨਾਲ ਲੋਕਾਂ ਅਤੇ ਪਾਰਟੀ ਵਰਕਰਾਂ ਵਿਚ ਗਲਤ ਸੰਦੇਸ਼ ਜਾ ਰਿਹਾ ਹੈ। ਯਾਦਵ ਨੇ ਲਿਖਿਆ ਹੈ ਕਿ ਨਿੱਜੀ ਤੌਰ ਤੇ ਤੁਹਾਨੂੰ ਕਈ ਵਾਰ ਸਮਝਾਇਆ ਗਿਆ ਤੇ ਚੇਤਾਵਨੀ ਵੀ ਦਿੱਤੀ ਗਈ ਪਰ ਲਗਾਤਾਰ ਪਾਰਟੀ ਵਿਰੋਧੀ ਬਿਆਨਬਾਜ਼ੀ ਕੀਤੀ ਜਾ ਰ ਹੀ ਹੈ । ਪਾਰਟੀ ਨੇ ਵਿਕਰਮਜੀਤ ਚੌਧਰੀ ਨੂੰ ਸਾਰੀਆਂ ਜ਼ੁੰਮੇਵਾਰੀਆਂ ਤੋ ਮੁਕਤ ਕਰਦੇ ਹੋਏ ਮੁਅੱਤਲ ਕਰ ਦਿੱਤਾ ਹੈ। ਚੌਧਰੀ ਲਗਾਤਾਰ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇਣ ਕਾਰਨ ਪਾਰਟੀ ਤੇ ਚੰਨੀ ਖਿਲਾਫ਼ ਬੋਲ ਰਿਹਾ ਹੈ।
>ਚੀਫ਼ ਵਿਪ ਤੋਂ ਦਿੱਤਾ ਸੀ ਅਸਤੀਫ਼ਾ
ਵਿਕਰਮਜੀਤ ਚੌਧਰੀ ਨੇ ਲੋਕ ਸਭਾ ਹਲਕਾ ਜਲੰਧਰ ਤੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇਣ ਦੇ ਵਿਰੋਧ ਵਿਚ ਵਿਧਾਨ ਸਭਾ ਵਿਚ ਪਾਰਟੀ ਦੇ ਚੀਫ਼ ਵਿਪ ਦੇ ਅਹੁੱਦੇ ਤੋ ਅਸਤੀਫ਼ਾ ਦੇ ਦਿੱਤਾ ਸੀ। ਚੌਧਰੀ ਜਲੰਧਰ ਹਲਕੇ ਤੋ ਆਪਣੀ ਮਾਤਾ ਕਰਮਜੀਤ ਕੌਰ ਨੂੰ ਟਿਕਟ ਦੀ ਮੰਗ ਕਰ ਰਹੇ ਸਨ। ਪਿਛਲੇ ਸਾਲ ਜ਼ਿਮਨੀ ਚੋਣ ਵਿਚ ਉਹ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਕੋਲੋ ਹਾਰ ਗਏ ਸਨ।
>ਮਾਤਾ ਹੋ ਚੁੱਕੀ ਹੈ ਭਾਜਪਾ ਵਿਚ ਸ਼ਾਮਲ
ਟਿਕਟ ਨਾ ਮਿਲਣ ਤੋ ਖਫ਼ਾ ਵਿਕਰਮਜੀਤ ਚੌਧਰੀ ਦੀ ਮਾਤਾ ਕਰਮਜੀਤ ਕੌਰ ਪਹਿਲਾਂ ਹੀ ਭਾਜਪਾ ਵਿਚ ਸਾਮਲ ਹੋ ਚੁ੍ਕੀ ਹੈ। ਸ੍ਰੀ ਮਤੀ ਚੌਧਰੀ ਜਲੰਧਰ ਤੋ ਪਾਰਟੀ ਦੀ ਟਿਕਟ ਮੰਗ ਰਹੇ ਸਨ। ਚੌਧਰੀ ਸੰਤੋਖ ਸਿੰਘ ਦੀ ਮੌਤ ਹੋਣ ਤੋ ਬਾਅਦ ਜਲੰਧਰ ਦੀ ਜ਼ਿਮਨੀ ਚੋਣ ਵਿਚ ਪਾਰਟੀ ਨੇ ਉਨਾਂ ਨੂੰ ਉਮੀਦਵਾਰ ਬਣਾਇਆ ਸੀ ਅਤੇ ਉਹ ਦੂਜੇ ਨੰਬਰ ਤੇ ਰਹੇ ਸਨ।
>ਪਹਿਲਾਂ ਜਾਖੜ ਦੇ ਭਤੀਜ਼ੇ ਸੰਦੀਪ ਜਾਖੜ ਨੂੰ ਕੀਤਾ ਸੀ ਮੁਅੱਤਲ
ਵਿਕਰਮਜੀਤ ਸਿੰਘ ਚੌਧਰੀ ਤੋ ਪਹਿਲਾਂ ਕਾਂਗਰਸ ਨੇ ਅਬੋਹਰ ਤੋ ਨੌਜਵਾਨ ਵਿਧਾਇਕ ਸੰਦੀਪ ਜਾਖੜ ਨੂੰ ਮੁਅਤਲ ਕੀਤਾ ਸੀ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸੰਦੀਪ ਦੇ ਸਕੇ ਚਾਚਾ ਹਨ। ਹਾਲਾਂਕਿ ਸੰਦੀਪ ਚੌਧਰੀ ਨੇ ਕਾਂਗਰਸ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਸੀ ਪਰ ਪਾਰਟੀ ਹਾਈਕਮਾਨ ਨੇ ਸੁਨੀਲ ਜਾਖੜ ਦੇ ਭਾਜਪਾ ਵਿਚ ਜਾਣ ਬਾਅਦ ਸੰਦੀਪ ਜਾਖੜ ਨੂੰ ਮੁਅਤਲ ਕਰ ਦਿੱਤਾ ਸੀ। ਕਾਨੂੰਨੀ ਤੌਰ ਤੇ ਸੰਦੀਪ ਕਾਂਗਰਸ ਦਾ ਵਿਧਾਇਕ ਹੈ ਤੇ ਉਹ ਵਿਧਾਨ ਸਭਾ ਵਿਚ ਆਪਣੀ ਗੱਲ ਰੱਖਦਾ ਪਰ ਕਾਂਗਰਸ ਦੇ ਕਿਸੇ ਪ੍ਰੋਗਰਾਮ ਵਿਚ ਹਿੱਸਾ ਨਹੀ ਲੈਂਦਾ। ਕਾਂਗਰਸ ਤੋ ਮੁਅੱਤਲ ਹੋਣ ਕਰਕੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸੰਦੀਪ ਨੂੰ ਵੱਖ-ਵੱਖ ਮੁੱਦਿਆ ਤੇ ਬੋਲਣ ਦਾ ਮੌਕਾ ਦੇ ਦਿੰਦੇ ਹਨ। ਜਦਕਿ ਕਈ ਕਾਂਗਰਸੀ ਵਿਧਾਇਕਾੰ ਨੂੰ ਬੋਲਣ ਦਾ ਪੂਰਾ ਮੌਕਾ ਨਹੀਂ ਮਿਲਦਾ। ਹੁਣ ਵਿਕਰਮਜੀਤ ਚੌਧਰੀ ਨੂੰ ਮੁਅਤਲ ਕਰ ਦਿੱਤਾ ਹੈ। ਇਸ ਤਰਾਂ ਵਿਧਾਨ ਸਭਾ ਵਿਚ ਪਾਰਟੀ ਦੇ ਦੋ ਵਿਧਾਇਕ ਮੁਅਤਲ ਹੋ ਗਏ ਹਨ।